ਲਖਨਊ- ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਅਗਲੇ ਮਹੀਨੇ ਭਾਰਤ ਦੇ ਨਾਲ ਪੰਜ ਵਨ ਡੇ ਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡਣ ਲਈ ਲਖਨਊ ਆਵੇਗੀ। ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਦੇ ਸਕੱਤਰ ਯੁੱਧਵੀਰ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਅਟਲ ਬਿਹਾਰੀ ਵਾਜਪਾਈ ਇਕਾਨਾ ਅੰਤਰਰਾਸ਼ਟਰੀ ਸਟੇਡੀਅਮ ’ਚ ਭਾਰਤ ਤੇ ਦੱਖਣੀ ਅਫਰੀਕਾ ਦੀਆਂ ਮਹਿਲਾ ਟੀਮਾਂ ਵਿਚਾਲੇ ਵਨ ਡੇ ਤੇ ਟੀ-20 ਸੀਰੀਜ਼ ਦੇ ਸਾਰੇ ਮੁਕਾਬਲੇ ਖੇਡੇ ਜਾਣਗੇ।
ਦੋਵੇਂ ਟੀਮਾਂ 25 ਫਰਵਰੀ ਨੂੰ ਲਖਨਊ ਪਹੁੰਚ ਜਾਣਗੀਆਂ। ਵਨ ਡੇ ਸੀਰੀਜ਼ ਦਾ ਪਹਿਲਾ ਮੈਚ 7 ਮਾਰਚ ਨੂੰ ਖੇਡਿਆ ਜਾਵੇਗਾ, ਜਦਕਿ ਦੂਜਾ ਮੈਚ 9 ਮਾਰਚ ਨੂੰ, 12 ਮਾਰਚ ਨੂੰ ਤੀਜਾ, 14 ਮਾਰਚ ਨੂੰ ਚੌਥਾ ਤੇ 17 ਮਾਰਚ ਨੂੰ ਪੰਜਵਾਂ ਤੇ ਆਖਰੀ ਵਨ ਡੇ ਮੈਚ ਖੇਡਿਆ ਜਾਵੇਗਾ। ਸਾਰੇ ਮੁਕਾਬਲੇ ਦਿਨ ਦੇ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਟੀ-20 ਸੀਰੀਜ਼ ਦਾ ਪਹਿਲਾ ਮੈਚ 20 ਮਾਰਚ ਨੂੰ, ਦੂਜਾ ਮੈਚ 21 ਮਾਰਚ ਨੂੰ ਜਦਕਿ ਤੀਜਾ ਤੇ ਆਖਰੀ ਮੁਕਾਬਲਾ 24 ਮਾਰਚ ਨੂੰ ਖੇਡਿਆ ਜਾਵੇਗਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਦੀਪਕ ਸਟ੍ਰੈਂਡਜਾ ਮੇਮੋਰੀਅਲ ਮੁੱਕੇਬਾਜ਼ੀ ਦੇ ਕੁਆਰਟਰਫਾਈਨਲ ’ਚ
NEXT STORY