ਨਵੀਂ ਦਿੱਲੀ : ਭਾਰਤ ਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਆਗਾਜ਼ 11 ਜਨਵਰੀ ਤੋਂ ਹੋਵੇਗਾ। ਲੰਬੇ ਸਮੇਂ ਬਾਅਦ ਰੋਹਿਤ ਤੇ ਵਿਰਾਟ ਕੋਹਲੀ ਟੀ-20 ਮੈਚ ਖੇਡਦੇ ਨਜ਼ਰ ਆਉਣਗੇ। ਇਸ ਸੀਰੀਜ਼ 'ਚ ਕਪਤਾਨ ਰੋਹਿਤ ਸ਼ਰਮਾ ਦੀ ਨਜ਼ਰ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਦੇ ਵਿਸ਼ਵ ਰਿਕਾਰਡ 'ਤੇ ਹੋਵੇਗੀ। ਆਓ ਇਸ ਰਿਕਾਰਡ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਦਰਅਸਲ, ਭਾਰਤੀ ਟੀਮ ਦੀ ਕਪਤਾਨੀ ਕਰਦੇ ਹੋਏ ਰੋਹਿਤ ਸ਼ਰਮਾ ਨੇ ਭਾਰਤ ਨੂੰ 51 ਟੀ-20 ਮੈਚਾਂ 'ਚੋਂ 39 'ਚ ਜਿੱਤ ਦਿਵਾਈ ਹੈ ਉਥੇ ਹੀ ਐੱਮ. ਐੱਸ. ਧੋਨੀ ਦੀ ਅਗਵਾਈ 'ਚ ਭਾਰਤ ਨੇ 72 'ਚੋਂ 42 ਟੀ-20 ਮੈਚਾਂ 'ਚ ਜਿੱਤ ਦਾ ਸਵਾਦ ਚੱਖਿਆ ਹੈ। ਜੇਕਰ ਭਾਰਤੀ ਟੀਮ ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ 'ਚ ਕਲੀਨ ਸਵੀਪ ਕਰਨ 'ਚ ਸਫਲ ਰਹਿੰਦੀ ਹੈ ਤਾਂ ਰੋਹਿਤ ਸ਼ਰਮਾ ਐੱਮ. ਐੱਸ. ਧੋਨੀ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ।
ਰੋਹਿਤ ਸ਼ਰਮਾ ਭਾਰਤੀ ਕਪਤਾਨ ਦੇ ਤੌਰ 'ਤੇ ਸਾਂਝੇ ਤੌਰ 'ਤੇ ਸਭ ਤੋਂ ਸਫਲ ਕਪਤਾਨ ਬਣ ਜਾਣਗੇ। ਮਹਿੰਦਰ ਸਿੰਘ ਧੋਨੀ 72 ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਟੀਮ ਇੰਡੀਆ ਦੀ ਕਪਤਾਨੀ ਕਰਨ ਲਈ ਮੈਦਾਨ 'ਚ ਉਤਰਿਆ। ਇਸ ਦੌਰਾਨ ਭਾਰਤੀ ਟੀਮ ਨੇ ਕੁੱਲ 42 ਮੈਚ ਜਿੱਤੇ ਹਨ।
ਇਹ ਵੀ ਪੜ੍ਹੋ : IND vs AFG 1st T20I : ਅਫਗਾਨਿਸਤਾਨ ਖ਼ਿਲਾਫ਼ ਭਾਰਤੀ ਟੀਮ ਇਨ੍ਹਾਂ 11 ਖਿਡਾਰੀਆਂ ਨੂੰ ਅਜ਼ਮਾ ਸਕਦੀ ਹੈ
ਬਤੌਰ ਟੀ20ਆਈ ਕਪਤਾਨ ਵਜੋਂ ਸਭ ਤੋਂ ਵੱਧ ਜਿੱਤਾਂ
ਐਮ. ਐਸ. ਧੋਨੀ (ਭਾਰਤ)- 42 ਮੈਚ ਜਿੱਤੇ
ਬਾਬਰ ਆਜ਼ਮ (ਪਾਕਿਸਤਾਨ)- 42 ਮੈਚਾਂ ਵਿੱਚ ਜਿੱਤ
ਈਓਨ ਮੋਰਗਨ (ਇੰਗਲੈਂਡ) - 42 ਮੈਚਾਂ ਵਿੱਚ ਜਿੱਤ
ਬ੍ਰਾਇਨ ਮਸਾਬਾ (ਯੂਗਾਂਡਾ) - 42 ਮੈਚ ਜਿੱਤੇ
ਆਰੋਨ ਫਿੰਚ (ਆਸਟਰੇਲੀਆ) – 40 ਮੈਚਾਂ ਵਿੱਚ ਜਿੱਤ
ਰੋਹਿਤ ਸ਼ਰਮਾ (ਭਾਰਤ)- 39 ਮੈਚ ਜਿੱਤੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
IND vs AFG 1st T20I : ਅਫਗਾਨਿਸਤਾਨ ਖ਼ਿਲਾਫ਼ ਭਾਰਤੀ ਟੀਮ ਇਨ੍ਹਾਂ 11 ਖਿਡਾਰੀਆਂ ਨੂੰ ਅਜ਼ਮਾ ਸਕਦੀ ਹੈ
NEXT STORY