ਨਵੀਂ ਦਿੱਲੀ— ਭਾਰਤ ਦੇ ਵਿਰੁੱਧ ਵਨ ਡੇ ਸੀਰੀਜ਼ 'ਚ ਆਸਟਰੇਲੀਆ ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਅਚਾਨਕ ਟ੍ਰੈਕ ਤੋਂ ਉੱਤਰ ਜਾਣਾ ਕਪਤਾਨ ਆਰੋਨ ਫਿੰਚ ਨੂੰ ਪਸੰਦ ਨਹੀਂ ਆਇਆ। ਸੀਰੀਜ਼ 2-1 ਨਾਲ ਹਰਾਨ ਤੋਂ ਬਾਅਦ ਫਿੰਚ ਨੇ ਹਾਰ ਦੇ ਕਾਰਨਾਂ ਦੀ ਚਾਰਚਾ ਕੀਤੀ। ਉਸ ਨੇ ਕਿਹਾ ਕਿ ਹਮੇਸ਼ਾ ਦੀ ਤਰ੍ਹਾਂ ਵਿਕਟਾਂ ਗਵਾ ਦੇਣਾ ਸਾਡੇ ਲਈ ਖਤਰਨਾਕ ਰਿਹਾ। ਭਾਰਤੀ ਟੀਮ ਵਿਰੁੱਧ ਜਿੱਤਣ ਦੇ ਲਈ ਸਾਨੂੰ ਵਧੀਆ ਸ਼ੁਰੂਆਤ ਕਰਨੀ ਹੁੰਦੀ ਹੈ। ਅਸੀਂ ਪਹਿਲੇ ਮੈਚ 'ਚ ਵਧੀਆ ਕੀਤਾ ਪਰ ਬਾਕੀ ਮੈਚਾਂ 'ਚ ਨਹੀਂ ਕਰ ਸਕੇ। ਨਤੀਜਾ ਤੁਹਾਡੇ ਸਾਹਮਣੇ ਹੈ।
ਫਿੰਚ ਨੇ ਕਿਹਾ ਕਿ ਪਿੱਚ ਥੋੜਾ ਸਪਿਨ ਕਰਨ ਲੱਗੀ ਸੀ। ਅਸੀਂ ਆਖਰ ਤਕ ਦੇਖ ਰਹੇ ਸੀ, ਜੇਕਰ ਅਸੀਂ 310 ਦੇ ਨੇੜੇ ਹੁੰਦੇ ਤਾਂ ਅਸੀਂ ਵਧੀਆ ਟੱਕਰ ਦੇ ਸਕਦੇ ਸੀ। ਸਪਿਨਰਾਂ ਨੇ ਮਿਡਲ 'ਚ ਜ਼ਰੂਰ ਪ੍ਰੈਸ਼ਰ ਬਣਾਇਆ ਸੀ ਪਰ ਇਹ ਆਖਰ ਤਕ ਜਾਂਦੇ-ਜਾਂਦੇ ਬਰਕਰਾਰ ਨਹੀਂ ਰਹਿ ਸਕਿਆ। ਅਗਰ ਨੇ ਵਧੀਆ ਲੈਂਥ ਦੇ ਨਾਲ ਗੇਂਦਬਾਜ਼ੀ ਕੀਤੀ। ਸਾਡੇ ਗੇਂਦਬਾਜ਼ ਵਿਸ਼ਵ ਕਲਾਸ ਕ੍ਰਿਕਟਰਾਂ ਨੂੰ ਗੇਂਦਬਾਜ਼ੀ ਕਰ ਰਹੇ ਸਨ। ਸਾਨੂੰ ਇਸ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਟੀਮ ਨੇ ਵਨ ਡੇ ਸੀਰੀਜ਼ ਦੀ ਸ਼ੁਰੂਆਤ ਕੀਤੀ ਸੀ। ਵਾਨਖੇੜੇ 'ਚ ਖੇਡੇ ਗਏ ਵਨ ਡੇ 'ਚ ਆਸਟਰੇਲੀਆ ਨੇ 10 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। ਇਸ ਮੈਚ 'ਚ ਵਾਰਨਰ ਤੇ ਫਿੰਚ ਨੇ ਸੈਂਕੜੇ ਲਗਾਏ ਸਨ ਪਰ ਇਸ ਤੋਂ ਬਾਅਦ ਦੋਵਾਂ ਮੈਚਾਂ 'ਚ ਵਾਰਨਰ ਤੇ ਫਿੰਚ ਦੀ ਜੋੜੀ ਫਲਾਪ ਰਹੀ। ਭਾਰਤ ਨੇ ਇਹ ਸੀਰੀਜ਼ 2-1 ਨਾਲ ਜਿੱਤ ਲਈ।
ਮੋਢੇ ਦੀ ਸੱਟ ਕਾਰਨ ਧਵਨ ਦਾ ਨਿਊਜ਼ੀਲੈਂਡ ਦੌਰਾ ਸ਼ੱਕੀ
NEXT STORY