ਨਾਗਪੁਰ : ਮਿਹਮਾਨ ਟੀਮ ਆਸਟਰੇਲੀਆ ਨੂੰ ਜੇਕਰ ਭਾਰਤੀ ਟੀਮ ਨਾਗਪੁਰ ਵਨ ਡੇ ਵਿਚ ਹਰਾਉਂਦੀ ਹੈ ਤਾਂ ਇਹ ਉਸ ਦੀ ਵਨ ਡੇ ਵਿਚ 500ਵੀਂ ਜਿੱਤ ਹੋਵੇਗੀ। ਭਾਰਤੀ ਕ੍ਰਿਕਟ ਟੀਮ ਇਹ ਰਿਕਾਰਡ ਬਣਾਉਣ ਵਾਲੀ ਵਿਸ਼ਵ ਦੀ ਦੂਜੀ ਟੀਮ ਹੋਵੇਗੀ। ਭਾਰਤ ਨੇ ਪਹਿਲਾ ਵਨ ਡੇ 13 ਜੁਲਾਈ, 1974 ਨੂੰ ਖੇਡਿਆ ਸੀ ਅਤੇ ਹੁਣ ਤੱਕ ਭਾਰਤੀ ਟੀਮ 962 ਵਨ ਡੇ ਮੁਕਾਬਲਿਆਂ ਵਿਚ ਭਿੜ ਚੁੱਕੀ ਹੈ। ਇਨ੍ਹਾਂ ਵਿਚੋਂ 499 ਮੈਚਾਂ ਵਿਚ ਭਾਰਤ ਨੂੰ ਜਿੱਤ ਮਿਲੀ, ਜਦਕਿ 414 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ 40 ਮੈਚਾਂ ਵਿਚ ਕੋਈ ਨਤੀਜਾ ਨਹੀਂ ਨਿਕਲਿਆ ਜਦਕਿ 9 ਮੈਚ ਬਰਾਬਰੀ 'ਤੇ ਖਤਮ ਹੋਏ।

ਵੈਸੈ ਵੀ ਜਾਮਥਾ ਦਾ ਵਿਦਰਭ ਕ੍ਰਿਕਟ ਸੰਘ (ਵੀ. ਸੀ. ਏ.) ਸਟੇਡੀਅਮ ਭਾਰਤ ਲਈ ਆਸਟਰੇਲੀਆ ਖਿਲਾਫ ਹੁਣ ਤੱਕ ਕਿਸਮਤ ਵਾਲਾ ਰਿਹਾ ਹੈ ਅਤੇ ਇਨ੍ਹਾਂ ਦੋਵਾਂ ਵਿਚਾਲੇ ਇਸ ਮੈਦਾਨ 'ਤੇ ਹੁਣ ਤੱਕ ਜੋ 3 ਵਨ ਡੇ ਖੇਡੇ ਗਏ ਹਨ ਉਨ੍ਹਾਂ ਸਾਰਿਆਂ ਵਿਚ ਭਾਰਤੀ ਟੀਮ ਜੇਤੂ ਰਹੀ ਹੈ। ਭਾਰਤ ਨੇ ਪਹਿਲਾ ਮੈਚ 28 ਅਕਤੂਬਰ 2009 'ਚ ਖੇਡਿਆ ਸੀ ਜੋ ਇਸ ਸਟੇਡੀਅਮ ਵਿਚ ਪਹਿਲਾ ਮੈਚ ਸੀ। ਭਾਰਤ ਨੇ ਉਸ ਸਮੇਂ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ 107 ਗੇਂਦਾਂ 'ਤੇ 124 ਦੌੜਾਂ ਦੀ ਪਾਰੀ ਨਾਲ ਇਹ ਮੈਚ 99 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਿਆ ਸੀ। ਧੋਨੀ ਦੀ ਪਾਰੀ ਨਾਲ ਤਦ ਭਾਰਤ ਨੇ 7 ਵਿਕਟਾਂ 'ਤੇ 354 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ ਅਤੇ ਫਿਰ ਆਸਟਰੇਲੀਆ ਨੂੰ 255 ਦੌੜਾਂ 'ਤੇ ਆਊਟ ਕਰ ਦਿੱਤਾ ਸੀ।

ਭਾਰਤ ਅਤੇ ਆਸਟਰੇਲੀਆ ਵਿਚਾਲੇ ਇਸ ਮੈਦਾਨ 'ਤੇ ਦੂਜਾ ਮੈਚ 30 ਅਕਤੂਬਰ 2013 ਨੂੰ ਖੇਡਿਆ ਗਿਆ। ਮਿਹਮਾਨ ਆਸਟਰੇਲੀਆ ਨੇ 6 ਵਿਕਟਾਂ 'ਤੇ 350 ਦੌੜਾਂ ਬਣਾਈਆਂ ਪਰ ਭਾਰਤ ਨੇ ਤਦ ਵੀ ਇਹ ਮੈਚ 6 ਵਿਕਟਾਂ ਨਾਲ ਜਿੱਤਿਆ ਸੀ। ਆਸਟਰੇਲੀਆ ਦੇ ਉਸ ਸਮੇਂ ਦੇ ਕਪਤਾਨ ਜਾਰਜ ਬੈਲੀ (156) ਅਤੇ ਸ਼ੇਨ ਵਾਟਸਨ (102) ਨੇ ਸੈਂਕੜੇ ਲਾਏ ਸੀ ਜਿਸ ਨਾਲ ਕੰਗਾਰੂਆਂ ਨੇ ਵੱਡਾ ਸਕੋਰ ਖੜਾ ਕੀਤਾ ਸੀ। ਭਾਰਤ ਵੱਲੋਂ ਧਵਨ (100) ਅਤੇ ਵਿਰਾਟ ਕੋਹਲੀ (115) ਦੇ ਸੈਂਕੜਿਆਂ ਦੀ ਬਦੌਲਤ 3 ਗੇਂਦਾਂ ਬਾਕੀ ਰਹਿੰਦਿਆਂ ਇਹ ਟੀਚਾ ਹਾਸਲ ਕਰ ਮੈਚ ਜਿੱਤ ਲਿਆ।

ਇਸ ਤੋਂ 3 ਦਿਨ ਬਾਅਦ ਦੋਵਾਂ ਟੀਮਾਂ ਵਿਚਾਲੇ ਇਸੇ ਸਟੇਡੀਅਮ ਵਿਚ 1 ਅਕਤੂਬਰ 2017 ਨੂੰ ਮੈਚ ਖੇਡਿਆ ਗਿਆ, ਜਿਸ ਵਿਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ। ਆਸਟਰੇਲੀਆਈ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ 'ਤੇ 242 ਦੌੜਾਂ ਹੀ ਬਣਾ ਸਕੀ। ਭਾਰਤ ਨੇ ਰੋਹਿਤ ਸ਼ਰਮਾ (125) ਅਤੇ ਅਜਿੰਕਯ ਰਹਾਨੇ (61) ਦੀਆਂ ਪਾਰੀਆਂ ਨਾਲ 42.5 ਓਵਰਾਂ ਵਿਚ ਟੀਚਾ ਹਾਸਲ ਕਰ ਲਿਆ। ਆਸਟਰੇਲੀਆ ਨੇ ਇਸ ਮੈਦਾਨ 'ਤੇ ਹਾਲਾਂਕਿ ਵਿਸ਼ਵ ਕੱਪ ਵਿਚ 25 ਫਰਵਰੀ 2011 ਨੂੰ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ ਸੀ।
ਗਰਦਨ ਦੇ ਦਰਦ ਕਾਰਨ ਇਹ ਵੱਕਾਰੀ ਟੂਰਨਾਮੈਂਟ ਨਹੀਂ ਖੇਡ ਸਕਣਗੇ ਟਾਈਗਰ ਵੁਡਸ
NEXT STORY