ਰਾਜਕੋਟ– ਭਾਰਤ ਤੇ ਆਸਟ੍ਰੇਲੀਆ ਦਰਮਿਆਨ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਅੱਜ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾਵੇਗਾ। ਅਗਲੇ ਮਹੀਨੇ ਵਿਸ਼ਵ ਕੱਪ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਭਾਰਤੀ ਟੀਮ ਆਸਟ੍ਰੇਲੀਆ ਵਿਰੁੱਧ ਜਾਰੀ ਲੜੀ ਦੇ ਤੀਜੇ ਅਤੇ ਆਖਰੀ ਇਕ ਦਿਨਾ ਮੈਚ ’ਚ ਬੁੱਧਵਾਰ ਨੂੰ ਕਲੀਨ ਸਵੀਪ ਦੇ ਇਰਾਦੇ ਨਾਲ ਮੈਦਾਨ ’ਤੇ ਉਤਰੇਗੀ। ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ’ਚ ਖੇਡੇ ਜਾਣ ਵਾਲੇ ਮੈਚ ’ਚ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਕੁਲਦੀਪ ਯਾਦਵ ਮੈਦਾਨ ’ਤੇ ਦਿਸਣਗੇ ਜਦਕਿ ਇਨ ਫਾਰਮ ਬੱਲੇਬਾਜ਼ ਸ਼ੁਭਮਨ ਗਿੱਲ, ਸ਼ਾਰਦੁਲ ਠਾਕੁਰ ਤੋਂ ਇਲਾਵਾ ਮੁਹੰਮਦ ਸ਼ਮੀ ਨੂੰ ਆਰਾਮ ਦਿੱਤਾ ਜਾਵੇਗਾ। ਪਹਿਲੇ 2 ਮੈਚਾਂ ਨੂੰ ਜਿੱਤ ਕੇ ਭਾਰਤ ਪਹਿਲਾਂ ਹੀ ਸੀਰੀਜ਼ ’ਤੇ ਕਬਜ਼ਾ ਕਰ ਚੁੱਕਾ ਹੈ, ਅਜਿਹੇ ’ਚ ਉਸ ਦੀ ਕੋਸ਼ਿਸ਼ ਆਸਟ੍ਰੇਲੀਆ ਵਿਰੁੱਧ ਜਿੱਤ ਹਾਸਲ ਕਰ ਕੇ ਵਿਸ਼ਵ ਕੱਪ ਤੋਂ ਪਹਿਲਾਂ ਮਨੋਵਿਗਿਆਨਕ ਬੜ੍ਹਤ ਹਾਸਲ ਕਰਨੀ ਹੋਵੇਗੀ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ: ਦੇਸ਼ ਦੀਆਂ ਧੀਆਂ ਨੇ ਚਮਕਾਇਆ ਨਾਮ, ਸ਼ੂਟਿੰਗ 'ਚ ਮਹਿਲਾ ਪਿਸਟਲ ਟੀਮ ਨੇ ਜਿੱਤਿਆ ਗੋਲਡ
ਦੂਜੇ ਪਾਸੇ ਆਪਣੇ ਪ੍ਰਮੁੱਖ ਗੇਂਦਬਾਜ਼ਾਂ ਦੇ ਬਗੈਰ ਪਹਿਲੇ 2 ਮੈਚ ਖੇਡਣ ਵਾਲੇ ਆਸਟ੍ਰੇਲੀਆ ਦਾ ਇਰਾਦਾ ਮੇਜ਼ਬਾਨ ਟੀਮ ਨੂੰ ਉਨ੍ਹਾਂ ਦੇ ਘਰ ’ਚ ਹਰਾ ਕੇ ਨਾ ਸਿਰਫ ਆਪਣੇ ਆਤਮਵਿਸ਼ਵਾਸ ਨੂੰ ਵਾਪਸ ਲਿਆਉਣ ਦਾ ਹੋਵੇਗਾ ਸਗੋਂ ਇਥੇ ਖੇਡੇ ਜਾਣ ਵਾਲੇ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਹਵਾ ਦੇਣ ਦਾ ਹੋਵੇਗਾ। ਬੱਲੇਬਾਜ਼ਾਂ ਲਈ ਮੁਫੀਦ ਐੱਮ. ਸੀ. ਏ. ਦੀ ਪਿੱਚ ’ਤੇ ਦੌੜਾਂ ਦੀ ਬਰਸਾਤ ਦਰਸ਼ਕਾਂ ’ਚ ਰੋਮਾਂਚ ਪੈਦਾ ਕਰੇਗੀ, ਅਜਿਹੇ ’ਚ ਗੇਂਦਬਾਜ਼ਾਂ ਨੂੰ ਸਖਤ ਇਮਤਿਹਾਨ ’ਚੋਂ ਲੰਘਣਾ ਪਵੇਗਾ। ਦੋਵੇਂ ਹੀ ਟੀਮਾਂ ਇਸ ਪਿੱਚ ’ਤੇ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰਨਗੀਆਂ। ਇਸ ਤੋਂ ਪਹਿਲਾਂ ਬਾਰਤ-ਆਸਟ੍ਰੇਲੀਆ ਦਾ ਇਕ ਮੈਚ ਇਸ ਮੈਦਾਨ ’ਤੇ ਖੇਡਿਆ ਜਾ ਚੁੱਕਾ ਹੈ, ਜਿਸ ’ਚ ਭਾਰਤ ਨੂੰ ਜਿੱਤ ਮਿਲੀ ਸੀ। ਕੁੱਲ ਮਿਲਾ ਕੇ ਦੌੜਾਂ ਨਾਲ ਭਰੀ ਇਸ ਪਿੱਚ ’ਤੇ ਇਕ ਵਾਰ ਫਿਰ ਵੱਡ ਸਕੋਰ ਦੇਖਣ ਨੂੰ ਮਿਲੇਗਾ। ਇਥੇ ਮੀਂਹ ਦੀ ਸੰਭਾਵਨਾ ਘੱਟ ਹੈ, ਜਿਸ ਕਾਨਰ ਦੋਵਾਂ ਹੀ ਟੀਮਾਂ ਦੇ ਬੱਲੇਬਾਜ਼ਾਂ ਨੂੰ ਆਪਣੇ ਹੱਥ ਖੋਲਣ ਦਾ ਭਰਪੂਰ ਮੌਕਾ ਮਿਲੇਗਾ।
ਇਹ ਵੀ ਪੜ੍ਹੋ : Asian Games : ਸਕੁਐਸ਼ 'ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਪਾਕਿ ਨੂੰ 3-0 ਨਾਲ ਹਰਾਇਆ
ਸੰਭਾਵਿਤ ਟੀਮਾਂ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇ. ਐਲ. ਰਾਹੁਲ, ਸੂਰਯਕੁਮਾਰ ਯਾਦਵ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ।
ਆਸਟ੍ਰੇਲੀਆ : ਮੈਥਿਊ ਸ਼ਾਰਟ, ਡੇਵਿਡ ਵਾਰਨਰ, ਸਟੀਵਨ ਸਮਿਥ (ਕਪਤਾਨ), ਮਾਰਨਸ ਲੈਬੂਸ਼ੇਨ, ਜੋਸ਼ ਇੰਗਲਿਸ, ਅਲੈਕਸ ਕੈਰੀ (ਵਿਕਟਕੀਪਰ), ਕੈਮਰਨ ਗ੍ਰੀਨ, ਸੀਨ ਐਬੋਟ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ, ਤਨਵੀਰ ਸੰਘਾ, ਮਾਰਕਸ ਸਟੋਇਨਿਸ, ਪੈਟ ਕਮਿੰਸ, ਮਿਸ਼ੇਲ ਸਟਾਰਕ, ਗਲੇਨ ਮੈਕਸਵੈੱਲ , ਮਿਸ਼ੇਲ ਮਾਰਸ਼।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਏਸ਼ੀਆਈ ਖੇਡਾਂ: ਦੇਸ਼ ਦੀਆਂ ਧੀਆਂ ਨੇ ਚਮਕਾਇਆ ਨਾਮ, ਸ਼ੂਟਿੰਗ 'ਚ ਮਹਿਲਾ ਪਿਸਟਲ ਟੀਮ ਨੇ ਜਿੱਤਿਆ ਗੋਲਡ
NEXT STORY