ਢਾਕਾ- ਭਾਰਤ ਤੇ ਬੰਗਲਾਦੇਸ਼ ਦਰਮਿਆਨ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਖਤਮ ਹੋ ਚੁੱਕੀ ਹੈ। ਸਟੰਪਸ ਹੋਣ ਤਕ ਭਾਰਤ ਨੇ ਬਿਨਾ ਵਿਕਟ ਗੁਆਏ 19 ਦੌੜਾਂ ਬਣਾਈਆਂ ਸਨ। ਕ੍ਰੀਜ਼ 'ਤੇ ਕੇ. ਐੱਲ. ਰਾਹੁਲ ਤੇ ਸ਼ੁਭਮਨ ਗਿੱਲ ਮੌਜੂਦ ਸਨ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ 'ਚ 227 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਬੰਗਲਾਦੇਸ਼ ਕੋਲ 208 ਦੌੜਾਂ ਦੀ ਬੜ੍ਹਤ ਹੈ।
ਇਸ ਤੋਂ ਪਹਿਲਾਂ ਮੈਚ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤੀ ਗੇਂਦਬਾਜ਼ਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਬੰਗਲਾਦੇਸ਼ ਨੂੰ ਉਸ ਦੀ ਪਹਿਲੀ ਪਾਰੀ 'ਚ 227 ਦੌੜਾਂ ਤੇ ਢਹਿ-ਢੇਰੀ ਕਰ ਦਿੱਤਾ। ਬੰਗਲਾਦੇਸ਼ ਵਲੋਂ ਸਭ ਤੋਂ ਵੱਧ ਦੌੜਾਂ ਮੋਮੀਨੁਲ ਹੱਕ ਨੇ ਬਣਾਈਆਂ। ਇਸ ਤੋਂ ਇਲਾਵਾ ਬੰਗਲਾਦੇਸ਼ ਦਾ ਕੋਈ ਵੀ ਬੱਲੇਬਾਜ਼ ਕੁਝ ਖਾਸ ਦੌੜਾਂ ਨਹੀਂ ਸਕਿਆ।
ਇਹ ਵੀ ਪੜ੍ਹੋ : ਪੇਲੇ ਦੀ ਸਿਹਤ ਵਿਗੜ ਗਈ, ਕਿਡਨੀ ਅਤੇ ਦਿਲ ਵੀ ਪ੍ਰਭਾਵਿਤ
ਬੰਗਲਾਦੇਸ਼ ਵਲੋਂ ਜ਼ਾਕਿਰ ਹੁਸੈਨ ਨੇ 15, ਨਜਮੁਲ ਹਸਨ ਸ਼ਾਂਟੋ ਨੇ 24, ਕਪਤਾਨ ਸ਼ਾਕਿਬ ਅਲ ਹਸਨ ਨੇ 16, ਮੁਸ਼ਫਿਕੁਰ ਰਹੀਮ ਨੇ 26 ਤੇ ਲਿਟਨ ਦਾਸ ਨੇ 25, ਮੇਹਿਦੀ ਹਸਨ ਮਿਰਾਜ਼ ਨੇ 15 ਤੇ ਨੁਰੂਲ ਹਸਨ ਨੇ 6 ਦੌੜਾਂ ਬਣਾਈਆਂ। ਦੌੜਾਂ ਬਣਾ ਆਊਟ ਹੋਏ। ਭਾਰਤ ਵਲੋਂ ਉਮੇਸ਼ ਯਾਦਵ ਨੇ 4, ਜੈਦੇਵ ਊਨਾਦਕਟ ਨੇ 2 ਤੇ ਰਵੀਚੰਦਰਨ ਅਸ਼ਵਿਨ ਨੇ 4 ਵਿਕਟਾਂ ਲਈਆਂ।
ਦੋਵੇਂ ਦੇਸ਼ਾਂ ਦੀਆਂ ਪਲੇਇੰਗ ਇਲੈਵਨ ਇਸ ਤਰ੍ਹਾਂ ਹਨ
ਬੰਗਲਾਦੇਸ਼ : ਨਜਮੁਲ ਹੁਸੈਨ ਸ਼ਾਂਤੋ, ਜ਼ਾਕਿਰ ਹਸਨ, ਮੋਮਿਨੁਲ ਹਕ, ਲਿਟਨ ਦਾਸ, ਮੁਸ਼ਫਿਕੁਰ ਰਹੀਮ, ਸ਼ਾਕਿਬ ਅਲ ਹਸਨ (ਕਪਤਾਨ), ਨੂਰੁਲ ਹਸਨ (ਵਿਕਟਕੀਪਰ), ਮੇਹਿਦੀ ਹਸਨ ਮਿਰਾਜ਼, ਤਾਇਜੁਲ ਇਸਲਾਮ, ਖਾਲਿਦ ਅਹਿਮਦ, ਤਸਕੀਨ ਅਹਿਮਦ
ਭਾਰਤ : ਕੇ. ਐੱਲ. ਰਾਹੁਲ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਜੈਦੇਵ ਉਨਾਦਕਟ, ਉਮੇਸ਼ ਯਾਦਵ, ਮੁਹੰਮਦ ਸਿਰਾਜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕ੍ਰਿਕਟਰ ਉਨਾਦਕਟ ਦੇ ਬੰਗਲਾਦੇਸ਼ ਖ਼ਿਲਾਫ਼ ਮੈਦਾਨ 'ਚ ਉਤਰਦੇ ਹੀ ਬਣਿਆ ਇਹ ਅਨੋਖਾ ਰਿਕਾਰਡ
NEXT STORY