ਸਪੋਰਟਸ ਡੈਸਕ : ਭਾਰਤੀ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਹੈਦਰਾਬਾਦ ਦੇ ਮੈਦਾਨ 'ਤੇ ਤੂਫਾਨੀ ਬੱਲੇਬਾਜ਼ੀ ਕੀਤੀ। ਬੰਗਲਾਦੇਸ਼ ਖਿਲਾਫ ਤੀਜੇ ਟੀ-20 ਦੌਰਾਨ ਸੈਮਸਨ ਨੇ ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੂੰ ਸਟੇਡੀਅਮ ਦਾ ਹਰ ਕੋਨਾ ਦਿਖਾਇਆ। ਅਭਿਸ਼ੇਕ ਦੀ ਸ਼ੁਰੂਆਤੀ ਵਿਕਟ ਡਿੱਗਣ ਤੋਂ ਬਾਅਦ ਸੈਮਸਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 40 ਗੇਂਦਾਂ 'ਤੇ 9 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਉਹ ਰੋਹਿਤ ਸ਼ਰਮਾ (35 ਗੇਂਦਾਂ) ਤੋਂ ਬਾਅਦ ਭਾਰਤ ਲਈ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲਾ ਦੂਜਾ ਬੱਲੇਬਾਜ਼ ਬਣ ਗਿਆ ਹੈ। ਉਹ ਸਮੁੱਚੀ ਸੂਚੀ ਵਿਚ ਸੰਯੁਕਤ ਛੇਵੇਂ ਸਥਾਨ 'ਤੇ ਆ ਗਿਆ ਹੈ। ਵੇਖੋ ਰਿਕਾਰਡ-
ਟੀ-20 ਇੰਟਰਨੈਸ਼ਨਲ 'ਚ ਸਭ ਤੋਂ ਤੇਜ਼ ਸੈਂਕੜੇ (ਓਵਰਆਲ)
24 ਗੇਂਦਾਂ: ਸਾਹਿਲ ਚੌਹਾਨ, ਐਸਟੋਨੀਆ ਬਨਾਮ ਸਾਈਪ੍ਰਸ, 2024
33 ਬਾਲ: ਨਿਕੋਲ ਲੌਫਟੀ ਈਟਨ: ਨਾਮੀਬੀਆ ਬਨਾਮ ਨੇਪਾਲ, 2024
34 ਗੇਂਦ: ਕੁਸ਼ਲ ਮਾਲਾ: ਨੇਪਾਲ ਬਨਾਮ ਮੰਗੋਲੀਆ, 2023
35 ਗੇਂਦਾਂ: ਡੇਵਿਡ ਮਿਲਰ (ਦੱਖਣੀ ਅਫਰੀਕਾ), ਰੋਹਿਤ ਸ਼ਰਮਾ (ਭਾਰਤ), ਐੱਸ ਵਿਕਰਮਸ਼ੇਖਰ (2019)
39 ਗੇਂਦਾਂ: ਐੱਸ ਪੇਰਿਆਲਵਾਰ (ਰੋਮਾਨੀਆ), ਜ਼ੀਸ਼ਾਨ (ਹੰਗਰੀ), ਜਾਨਸਨ ਚਾਰਲਸ (ਵੈਸਟ ਇੰਡੀਜ਼)
40 ਗੇਂਦਾਂ: ਸੰਜੂ ਸੈਮਸਨ ਬਨਾਮ ਬੰਗਲਾਦੇਸ਼, ਹੈਦਰਾਬਾਦ 2024
ਸੈਮਸਨ ਨੇ ਇਕ ਓਵਰ 'ਚ ਲਗਾਏ ਪੰਜ ਛੱਕੇ, ਦੇਖੋ ਵੀਡੀਓ-
ਭਾਰਤ ਲਈ ਸਭ ਤੋਂ ਤੇਜ਼ ਸੈਂਕੜਾ
35 ਗੇਂਦਾਂ: ਰੋਹਿਤ ਸ਼ਰਮਾ ਬਨਾਮ ਸ਼੍ਰੀਲੰਕਾ ਇੰਦੌਰ 2017
40 ਗੇਂਦਾਂ: ਸੰਜੂ ਸੈਮਸਨ ਬਨਾਮ ਬੰਗਲਾਦੇਸ਼, ਹੈਦਰਾਬਾਦ 2024
45 ਗੇਂਦਾਂ: ਸੂਰਿਆਕੁਮਾਰ ਯਾਦਵ ਬਨਾਮ ਸ਼੍ਰੀਲੰਕਾ ਰਾਜਕੋਟ 2023
46 ਗੇਂਦਾਂ: ਕੇਐਲ ਰਾਹੁਲ ਬਨਾਮ ਵੈਸਟ ਇੰਡੀਜ਼ ਲਾਡਰਹਿਲ 2016
46 ਗੇਂਦ: ਅਭਿਸ਼ੇਕ ਸ਼ਰਮਾ ਬਨਾਮ ਜ਼ਿੰਬਾਬਵੇ ਹਰਾਰੇ 2024
48 ਗੇਂਦਾਂ: ਸੂਰਿਆਕੁਮਾਰ ਯਾਦਵ ਬਨਾਮ ਇੰਗਲੈਂਡ ਨਾਟਿੰਘਮ 2022
ਦੋਵਾਂ ਟੀਮਾਂ ਦੀ ਪਲੇਇੰਗ-11
ਭਾਰਤ : ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਨਿਤੀਸ਼ ਰੈੱਡੀ, ਹਾਰਦਿਕ ਪੰਡਯਾ, ਰਿਆਨ ਪਰਾਗ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਮਯੰਕ ਯਾਦਵ।
ਬੰਗਲਾਦੇਸ਼ : ਪਰਵੇਜ਼ ਹੁਸੈਨ ਇਮੋਨ, ਲਿਟਨ ਦਾਸ (ਵਿਕਟਕੀਪਰ), ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਤੰਜ਼ੀਦ ਹਸਨ, ਤੌਹੀਦ ਹਿਰਦੋਏ, ਮਹਿਮੂਦੁੱਲਾ, ਮੇਹਦੀ ਹਸਨ ਮਿਰਾਜ, ਤਸਕੀਨ ਅਹਿਮਦ, ਰਿਸ਼ਾਦ ਹੁਸੈਨ, ਮੁਸਤਫਿਜ਼ੁਰ ਰਹਿਮਾਨ, ਤਨਜ਼ੀਮ ਹਸਨ ਸਾਕਿਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IND vs BAN: ਪਲੇਅਰ ਆਫ ਦਿ ਸੀਰੀਜ਼ ਬਣੇ ਹਾਰਦਿਕ ਪੰਡਯਾ, ਦੱਸਿਆ- ਕਿਹੜਾ ਸ਼ਾਟ ਰਿਹਾ ਸਭ ਤੋਂ ਸ਼ਾਨਦਾਰ
NEXT STORY