ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ ਅੱਜ ਲੰਡਨ ਦੇ ਲਾਰਡਜ਼ ਸਟੇਡੀਅਮ 'ਚ ਖੇਡਿਆ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੇ ਦੁਪਹਿਰ ਦੇ ਖਾਣੇ ਤੱਕ ਦੋ ਵਿਕਟਾਂ 'ਤੇ 83 ਦੌੜਾਂ ਬਣਾ ਲਈਆਂ। ਦੁਪਹਿਰ ਦੇ ਖਾਣੇ ਸਮੇਂ ਜੋ ਰੂਟ 24 ਦੌੜਾਂ ਬਣਾ ਕੇ ਖੇਡ ਰਿਹਾ ਸੀ ਜਦੋਂ ਕਿ ਓਲੀ ਪੋਪ 12 ਦੌੜਾਂ ਬਣਾ ਕੇ ਖੇਡ ਰਿਹਾ ਸੀ। ਭਾਰਤ ਲਈ ਨਿਤੀਸ਼ ਕੁਮਾਰ ਰੈੱਡੀ ਨੇ ਦੋਵੇਂ ਵਿਕਟਾਂ ਲਈਆਂ। ਉਸਨੇ ਬੇਨ ਡਕੇਟ (23) ਅਤੇ ਜੈਕ ਕਰੌਲੀ (18) ਨੂੰ ਪੈਵੇਲੀਅਨ ਭੇਜਿਆ।
ਇੰਗਲੈਂਡ ਦੀ ਟੀਮ ਵਿਚ ਜੋਫਰਾ ਆਰਚਰ ਦੀ ਵਾਪਸੀ ਹੋਈ ਹੈ ਜਦਕਿ ਭਾਰਤੀ ਟੀਮ ਵਿਚ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋਈ ਹੈ। ਸੀਰੀਜ਼ 'ਚ ਪਹਿਲਾ ਮੈਚ ਇੰਗਲੈਂਡ ਨੇ ਜਿੱਤਿਆ ਸੀ ਤੇ ਦੂਜਾ ਮੈਚ ਭਾਰਤ ਨੇ ਜਿੱਤਿਆ। ਇਸ ਤਰ੍ਹਾਂ ਸੀਰੀਜ਼ 1-1 ਨਾਲ ਬਰਾਬਰ ਹੈ। ਦੋਵੇਂ ਟੀਮਾਂ ਦਾ ਟੀਚਾ ਤੀਜਾ ਟੈਸਟ ਜਿੱਤ ਕੇ ਸੀਰੀਜ਼ 'ਚ ਬੜ੍ਹਤ ਬਣਾਉਣ ਦਾ ਹੋਵੇਗਾ।
ਇਹ ਵੀ ਪੜ੍ਹੋ : ICC ਟੈਸਟ ਰੈਂਕਿੰਗ ਵਿੱਚ ਛਾਇਆ ਪੰਜਾਬ ਦਾ ਪੁੱਤ ਸ਼ੁਭਮਨ ਗਿੱਲ, ਮਾਰੀ ਤਕੜੀ ਛਾਲ਼, ਪਹਿਲੇ ਨੰਬਰ ਤੋਂ ਖਿਸਕਿਆ ਇਹ
ਭਾਰਤ (ਪਲੇਅਿੰਗ ਇਲੈਵਨ): ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਕਰੁਣ ਨਾਇਰ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ
ਇੰਗਲੈਂਡ (ਪਲੇਅਿੰਗ ਇਲੈਵਨ): ਜ਼ੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਬੇਨ ਸਟੋਕਸ (ਕਪਤਾਨ), ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਬ੍ਰਾਈਡਨ ਕਾਰਸੇ, ਜੋਫਰਾ ਆਰਚਰ, ਸ਼ੋਏਬ ਬਸ਼ੀਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: Gold Medal ਜਿੱਤਣ ਵਾਲੀ ਪੰਜਾਬ ਦੀ ਖਿਡਾਰਣ ਡੋਪ ਟੈਸਟ 'ਚੋਂ ਫ਼ੇਲ੍ਹ! ਕੀਤਾ ਗਿਆ Suspend
NEXT STORY