ਸਪੋਰਟ ਡੈਸਕ: ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਚਾਰ ਮੈਂਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾਂ ਮੈਚ ਚੇਨਈ ਦੇ ਐੱਮ.ਏ. ਚਿਦੰਬਰਮ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਅਤੇ ਇਨਿੰਗ ਦੀ ਸ਼ੁਰੂਆਤ ਕੀਤੀ। ਇੰਗਲੈਂਡ ਨੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਓਪਨਰ ਡੋਮੀਨਿਕ ਸਿਬਲੀ (87) ਦੇ ਅਰਧ ਸੈਂਕੜਾਂ ਅਤੇ ਕਪਤਾਨ ਜੋ ਰੂਟ ਦੀ ਦੋਹਰੀ ਸੈਂਕੜਾਂ ਪਾਰੀ ਦੀ ਬਦੌਲਤ 578 ਦੌੜਾਂ ਬਣਾਈਆਂ।
ਇਸ ਦੇ ਜਵਾਬ ’ਚ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਪਰ ਪੁਜਾਰਾ ਅਤੇ ਰਿਸ਼ਭ ਪੰਤ ਦੇ ਕਾਰਨ ਭਾਰਤ ਨੇ 6 ਵਿਕਟਾਂ ਗਵਾ ਕੇ 257 ਦੌੜਾਂ ਬਣਾਈਆਂ। ਹਾਲਾਂਕਿ ਇਸ ਦੌਰਾਨ ਪੰਤ ਸੈਂਕੜੇ ਤੋਂ ਖੁੰਝ ਗਏ। ਤੀਜੇ ਦਿਨ ਦਾ ਖੇਡ ਖਤਮ ਹੋਣ ਤੱਕ ਅਸ਼ਵਿਨ ਅਤੇ ਸੰੁਦਰ ¬ਕ੍ਰੀਜ ’ਤੇ ਟਿਕੇ ਰਹੇ। ਡਾਮ ਨੇ ਚੌਥਾ ਵਿਕਟ ਪੰਜ ਦਾ ਚਟਕਾਇਆ ਜਦੋਂ ਉਹ 91 ਦੌੜਾਂ ’ਤੇ ਬੱਲੇਬਾਜ਼ੀ ਕਰ ਰਹੇ ਸਨ। ਪੰਤ ਨੇ ਡਾਮ ਦੀ 57ਵੇਂ ਓਵਰ ਦੀ ਚੌਥੀ ਗੇਂਦ ’ਤੇ ਛੱਕਾ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਜੈਕ ਲੀਚ ਦੇ ਹੱਥੋਂ ਕੈਚ ਆਊਟ ਹੋ ਗਏ। ਪੰਤ ਨੇ 88 ਗੇਂਦਾਂ ’ਤੇ 91 ਦੌੜਾਂ ਦੀ ਪਾਰੀ ਖੇਡੀ ਜਿਸ ’ਚ 9 ਚੌਕੇ ਅਤੇ 5 ਛੱਕੇ ਸ਼ਾਮਲ ਸਨ।
ਰਹਾਣੇ ਦੇ ਆਊਟ ਹੋਣ ਤੋਂ ਬਾਅਦ ਰਿਸ਼ਭ ਪੰਤ ਮੈਦਾਨ ’ਚ ਉਤਰੇ ਅਤੇ ਪੁਜਾਰਾ ਦੇ ਨਾਲ ਪੰਜਵੇਂ ਵਿਕਟ ਦੇ ਲਈ 119 ਦੌੜਾਂ ਦੀ ਪਾਟਨਰਸ਼ਿਪ ਕਰਦੇ ਹੋਏ ਭਾਰਤ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਜਦੋਂ ਭਾਰਤੀ ਟੀਮ ਦਾ ਸਕੋਰ 192 ਸੀ ਤਾਂ ਡਾਮ ਬੇਸ ਦੀ ਗੇਂਦ ’ਤੇ ਪੁਜਾਰਾ ਰੂਟ ਦੇ ਹੱਥੋਂ ਕੈਚ ਆਊਟ ਹੋ ਗਏ ਅਤੇ ਇਹ ਸਾਂਝੇਦਾਰੀ ਟੁੱਟ ਗਈ। ਪੁਜਾਰਾ ਨੇ 143 ਗੇਂਦਾਂ ’ਤੇ 11 ਚੌਕਿਆਂ ਦੀ ਮਦਦ ਨਾਲ 73 ਦੌੜਾਂ ਬਣਾਈਆਂ। ਆਸਟ੍ਰੇਲੀਆ ਨੂੰ ਉਸ ਦੇ ਘਰ ’ਚ ਹਰਾਉਣ ’ਚ ਮੁੱਖ ਯੋਗਦਾਨ ਦੇਣ ਵਾਲੇ ਅਜਿੰਕਯ ਰਹਾਣੇ ਅੱਜ ਚੱਲ ਨਹÄ ਪਾਏ ਅਤੇ ਸਿਰਫ਼ ਇਕ ਦੌੜ ’ਤੇ ਹੀ ਆਪਣੀ ਵਿਕਟ ਗਵਾ ਬੈਠੇ। ਰਹਾਣੇ ਡਾਮ ਦੀ ਗੇਂਦ ’ਤੇ ਰੂਟ ਦੇ ਹੱਥੋਂ ਕੈਚ ਆਊਟ ਹੋਏ। ਇਹ ਡਾਮ ਦੀ ਦੂਜੀ ਵਿਕਟ ਸੀ। ਕਪਤਾਨ ਵਿਰਾਟ ਕੋਹਲੀ ਵੀ ਲੰਬੀ ਪਾਰੀ ਨਹÄ ਖੇਡ ਪਾਏ ਅਤੇ 48 ਗੇਂਦਾਂ ’ਤੇ ਸਿਰਫ਼ 11 ਦੌੜਾਂ ਬਣਾ ਕੇ ਡਾਸ 20 ਗੇਂਦਾਂ ’ਤੇ ਓਲੀ ਪੋਪ ਦੇ ਹੱਥੋਂ ਕੈਚ ਆਊਟ ਹੋ ਗਏ।
ਇਸ ਤੋਂ ਬਾਅਦ ਆਰਚਰ ਨੇ ਇੰਗਲੈਂਡ ਨੂੰ ਦੂਜੀ ਸਫ਼ਲਤਾ ਦਿਵਾਉਂਦੇ ਹੋਏ ਓਪਨਰ ਸ਼ੁੱਭਮਨ ਗਿਲ ਦਾ ਵਿਕਟ ਕੱਢਿਆ। ਭਾਰਤ ਦਾ ਸਕੋਰ 50 ਦੇ ਪਾਰ ਹੋਇਆ ਸੀ ਕਿ ਆਰਚਰ ਦੀ 10ਵੇਂ ਓਵਰ ਦੀ ਦੂਜੀ ਗੇਂਦ ’ਤੇ ਗਿਲ ਜੇਮਸ ਅੰਡਰਸਨ ਦੇ ਹੱਥੋਂ ਕੈਚ ਆਊਟ ਹੋ ਕੇ ਵਿਕਟ ਗੁਆ ਬੈਠੇ। ਗਿਲ ਨੇ 28 ਗੇਂਦਾਂ ਦਾ ਸਾਹਮਣਾ ਕਰਦੇ ਹੋਏ 5 ਚੌਕਿਆਂ ਦੀ ਮਦਦ ਨਾਲ 29 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਖ਼ਰਾਬ ਫਾਰਮ ਨਾਲ ਜੂਝ ਰਹੇ ਹਨ ਅਤੇ ਇਸ ਦਾ ਨਤੀਜਾ ਇਕ ਵਾਰ ਫਿਰ ਇੰਗਲੈਂਡ ਦੇ ਖ਼ਿਲਾਫ਼ ਦੇਖਣ ਨੂੰ ਮਿਲਿਆ। ਭਾਰਤੀ ਪਾਰੀ ਦੀ ਸ਼ੁਰੂਆਤ ਕਰਨ ਉਤਰੇ ਰੋਹਿਤ ਸਿਰਫ਼ 6 ਦੌੜਾਂ ਹੀ ਬਣਾ ਪਾਏ। ਜੋਫਰਾ ਆਰਚਰ ਨੇ ਚੌਥੇ ਓਵਰ ਦੀ ਤੀਜੀ ਗੇਂਦ ਪਾਈ ਅਤੇ ਰੋਹਿਤ ਦੇ ਬੱਲੇ ਦਾ ਬਾਹਰੀ ਕਿਨਾਰਾ ਗੇਂਦ ਤੋਂ ਲੱਗਿਆ ਅਤੇ ਜੋਸ ਬਟਲਰ ਨੇ ਕੈਚ ਫੜ ਲਿਆ।
ਟਾਂਡਾ ਦੇ ਐਥਲੀਟਾਂ ਨੇ ਕਰਾਸ ਕੰਟਰੀ ਚੈਂਪੀਅਨਸ਼ਿਪ ਵਿੱਚ ਜਿੱਤੇ ਮੈਡਲ
NEXT STORY