ਮੁੰਬਈ- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਇਤਿਹਾਸਕ ਵਾਨਖੇੜੇ ਸਟੇਡੀਅਮ 'ਚ ਤਿੰਨ ਦਸੰਬਰ ਤੋਂ ਦੂਜੇ ਟੈਸਟ ਦੀ ਮੇਜ਼ਬਾਨੀ ਕਰਨ ਵਾਲੇ ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਦੇ ਸਕੱਤਰ ਸੰਜੇ ਨਾਈਕ ਨੇ ਸੋਮਵਾਰ ਨੂੰ ਕਿਹਾ ਕਿ ਉਹ ਮੈਚ ਦੇ ਦੌਰਾਨ ਮਹਾਰਾਸ਼ਟਰ ਸਰਕਾਰ ਦੇ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਕਰਨਗੇ।
ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹਰ ਸਟੇਡੀਅਮ 'ਚ ਦਰਸ਼ਕਾਂ ਦੀ ਸਮਰਥਾ ਸੀਮਿਤ ਕਰਦੇ ਹੋਏ ਵੱਧ ਤੋਂ ਵੱਧ 25 ਫ਼ੀਸਦੀ ਦਰਸ਼ਕਾਂ ਨੂੰ ਸਟੇਡੀਅਮ 'ਚ ਆਉਣ ਦੀ ਇਜਾਜ਼ਤ ਦੇਣਗੇ। ਟੈਸਟ ਕ੍ਰਿਕਟ ਦੀ ਮੁੰਬਈ 'ਚ ਪੰਜ ਸਾਲ ਬਾਅਦ ਵਾਪਸੀ ਹੋਵੇਗੀ। ਇੱਥੇ ਪਿਛਲਾ ਟੈਸਟ ਦਸੰਬਰ 2016 'ਚ ਇੰਗਲੈਂਡ ਦੇ ਖ਼ਿਲਾਫ਼ ਖੇਡਿਆ ਗਿਆ ਸੀ। ਐੱਮ. ਸੀ. ਏ. ਨੇ ਕਿਹਾ ਕਿ ਸੰਘ ਪੰਜ ਸਾਲ ਬਾਅਦ ਟੈਸਟ ਮੈਚ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਮਹਾਮਾਰੀ ਦੇ ਸਮੇਂ 'ਚ ਟੈਸਟ ਕ੍ਰਿਕਟ ਦੇ ਪ੍ਰਸ਼ੰਸਕਾਂ ਨੂੰ ਕ੍ਰਿਕਟ ਦਾ ਆਨੰਦ ਮਾਨਣ ਦਾ ਸਰਵਸ੍ਰੇਸ਼ਠ ਮੌਕਾ ਮਿਲੇਗਾ।
ਕੋਵਿਡ-19 ਮਹਾਮਾਰੀ ਦੇ ਕਹਿਰ ਦੇ ਬਾਅਦ ਇਹ ਸ਼ਹਿਰ 'ਚ ਪਹਿਲਾ ਕੌਮਾਂਤਰੀ ਮੈਚ ਹੋਵੇਗਾ। ਇਸ ਸਟੇਡੀਅਮ 'ਚ ਪਿਛਲਾ ਕੌਮਾਂਤਰੀ ਮੁਕਾਬਲਾ ਜਨਵਰੀ 2020 'ਚ ਭਾਰਤ ਤੇ ਆਸਟਰੇਲੀਆ ਦਰਮਿਆਨ ਵਨ-ਡੇ ਮੈਚ ਸੀ। ਵਾਨਖੇੜੇ ਸਟੇਡੀਅਮ 'ਚ 33 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰਥਾ ਹੈ। ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਕਾਨਪੁਰ 'ਚ ਖੇਡਿਆ ਗਿਆ ਪਹਿਲਾ ਟੈਸਟ ਸੋਮਵਾਰ ਨੂੰ ਡਰਾਅ ਰਿਹਾ।
ਆਈ. ਸੀ. ਸੀ. ਦੀ ਮਹਿਲਾ ਵਨ-ਡੇ ਰੈਂਕਿੰਗ : ਸਮ੍ਰਿਤੀ ਛੇਵੇਂ ਤੇ ਮਿਤਾਲੀ ਤੀਜੇ ਸਥਾਨ 'ਤੇ ਬਰਕਰਾਰ
NEXT STORY