ਸਪੋਰਟਸ ਡੈਸਕ: ਤਿੰਨ ਟੀ-20 ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਵਿਚ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਮੂਹਰੇ ਦੋੜਾਂ ਦਾ ਟੀਚਾ ਰੱਖਿਆ ਹੈ। ਰਾਂਚੀ ਦੇ ਜੇ.ਐੱਸ.ਸੀ.ਏ. ਇੰਟਰਨੈਸ਼ਨਲ ਸਟੇਡੀਅਮ ਕੰਪਲੈਕਸ 'ਚ ਖੇਡੇ ਜਾ ਰਹੇ ਮੁਕਾਬਲੇ ਵਿਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਟੀਮ ਨੇ 6 ਵਿਕਟਾਂ ਗੁਆ ਕੇ ਨਿਰਧਾਰਿਤ 20 ਓਵਰਾਂ ਵਿਚ 176 ਦੌੜਾਂ ਬਣਾਈਆਂ। ਮਹਿਮਾਨ ਟੀਮ ਵੱਲੋਂ ਡਿਵਨ ਕਾਨਵੇ ਦੇ ਅਰਧ ਸੈਂਕੜੇ ਤੇ ਅਖੀਰ ਵਿਚ ਡੈਰਲ ਮਿਚੇਲ ਦੀ 30 ਗੇਂਦਾਂ ਦੀ 59 ਦੌੜਾਂ ਦੀ ਅਜੇਤੂ ਪਾਰੀ ਸਦਕਾ ਮੇਜ਼ਬਾਨ ਟੀਮ ਨੂੰ 177 ਦੌੜਾਂ ਦਾ ਟੀਚਾ ਦਿੱਤਾ ਹੈ।
ਭਾਰਤੀ ਟੀਮ ਵੱਲੋਂ ਵਾਸ਼ਿੰਗਟਨ ਸੁੰਦਰ ਨੇ 2, ਅਰਸ਼ਦੀਪ ਸਿੰਘ, ਕੁਲਦੀਪ ਯਾਦਵ ਅਤੇ ਸ਼ਿਵਮ ਮਾਵੀ ਨੇ 1-1 ਵਿਕਟ ਲਈ। ਤੇਜ਼ ਗੇਂਦਬਾਜ਼ ਉਮਰਾਨ ਮਲਿਕ ਅਤੇ ਅਰਸ਼ਦੀਪ ਸਿੰਘ ਕਾਫ਼ੀ ਮਹਿੰਗੇ ਸਾਬਿਤ ਹੋਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Ind vs NZ T20: ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਲਿਆ ਫ਼ੈਸਲਾ, ਵੇਖੋ Playing 11
NEXT STORY