ਮੈਲਬੌਰਨ : ਆਈਸੀਸੀ ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਕਦੀ ਨਾ ਹਾਰਨ ਦਾ ਰਿਕਾਰਡ ਪਿਛਲੀ ਵਾਰ ਟੁੱਟਣ ਤੋਂ ਦੁਖੀ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਸੁਪਰ 12 ਮੈਚ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਨੂੰ ਹਰਾ ਕੇ ਦੇਸ਼ ਨੂੰ ਦੀਵਾਲੀ ਦਾ ਤੋਹਫ਼ਾ ਦੇਣ ਦੀ ਕੋਸ਼ਿਸ਼ ਕਰੇਗੀ। ਇਸ ਮੈਚ 'ਤੇ ਮੀਂਹ ਦੀ ਗਾਜ ਡਿੱਗਣ ਦੀ ਸੰਭਾਵਨਾ ਹੈ ਪਰ ਇੱਥੋਂ ਦੇ ਮੌਸਮ ਮਾਹਿਰਾਂ ਮੁਤਾਬਕ ਪੂਰਾ ਮੈਚ ਰੱਦ ਹੋਣ ਦੀ ਸੰਭਾਵਨਾ ਘੱਟ ਹੈ।
ਮੈਚ ਦਾ ਲਾਈਵ ਟੈਲੀਕਾਸਟ ਕਿੱਥੇ ਦੇਖੀਏ ?
ਤੁਸੀਂ ਸਟਾਰ ਸਪੋਰਟਸ ਨੈੱਟਵਰਕ ਦੇ ਚੈਨਲਾਂ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਦਾ ਸਿੱਧਾ ਪ੍ਰਸਾਰਣ ਦੇਖ ਸਕਦੇ ਹੋ। ਇਸ ਤੋਂ ਇਲਾਵਾ ਇਹ ਮੈਚ ਡੀਡੀ ਸਪੋਰਟਸ 'ਤੇ ਵੀ ਆਵੇਗਾ।
ਮੈਚ ਦੀ ਲਾਈਵ ਸਟ੍ਰੀਮਿੰਗ ਕਿੱਥੇ ਦੇਖੀਏ?
ਲਾਈਵ ਸਟ੍ਰੀਮਿੰਗ ਨੂੰ Disney+ Hotstar 'ਤੇ ਦੇਖਿਆ ਜਾ ਸਕਦਾ ਹੈ।
ਮੈਚ ਦਾ ਸਮਾਂ:
ਦੁਪਹਿਰ 1:30 IST
ਇਸ ਮੈਚ ਨੂੰ ਦੇਖਣ ਲਈ ਦੋਵਾਂ ਦੇਸ਼ਾਂ ਦੇ ਕਰੋੜਾਂ ਕ੍ਰਿਕਟ ਪ੍ਰੇਮੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ। ਰੋਹਿਤ ਸ਼ਰਮਾ ਅਤੇ ਬਾਬਰ ਆਜ਼ਮ ਦੀਆਂ ਟੀਮਾਂ ਲਈ ਇਹ ਇਕ ਆਮ ਮੈਚ ਹੈ ਪਰ ਦੋਵਾਂ ਦੇਸ਼ਾਂ ਦੇ ਕਰੋੜਾਂ ਕ੍ਰਿਕਟ ਪ੍ਰੇਮੀਆਂ ਲਈ 'ਬਸ ਇਹੋ' ਮੈਚ ਹੈ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ ਭਾਰਤੀ ਟੀਮ ਆਈਸੀਸੀ ਟੂਰਨਾਮੈਂਟਾਂ ਵਿੱਚ ਪਾਕਿਸਤਾਨ ਤੋਂ ਕਦੇ ਨਹੀਂ ਹਾਰੀ ਹੈ ਅਤੇ ਧੋਨੀ ਨੇ ਵਾਰ-ਵਾਰ ਕਿਹਾ ਹੈ ਕਿ ਕ੍ਰਿਕਟ ਦੇ ਮੈਦਾਨ ਵਿੱਚ ਬਦਲਾ ਲੈਣ ਵਰਗੀ ਕੋਈ ਚੀਜ਼ ਨਹੀਂ ਹੈ। ਪਰ ਪਿਛਲੇ ਸਾਲ ਵਿੱਚ ਬਹੁਤ ਕੁਝ ਬਦਲ ਗਿਆ ਹੈ
ਇਹ ਵੀ ਪੜ੍ਹੋ : ਭਾਰਤ ਨੂੰ ਅਰਸ਼ਦੀਪ ਤੇ ਪਾਕਿ ਨੂੰ ਨਸੀਮ ਤੋਂ ਉਮੀਦਾਂ, ਇਕ ਝਾਤ ਹੁਨਰਬਾਜ਼ਾਂ ਦੇ ਹੁਣ ਤਕ ਦੇ ਪ੍ਰਦਰਸ਼ਨ 'ਤੇ
ਸ਼ਾਹੀਨ ਸ਼ਾਹ ਅਫਰੀਦੀ ਦੀ ਖਤਰਨਾਕ ਗੇਂਦਬਾਜ਼ੀ ਦੇ ਦਮ 'ਤੇ ਪਾਕਿਸਤਾਨ ਨੇ ਵਿਸ਼ਵ ਕੱਪ ਦੇ ਕਿਸੇ ਮੈਚ 'ਚ ਭਾਰਤ ਨੂੰ ਪਹਿਲੀ ਵਾਰ ਹਰਾ ਦਿੱਤਾ। ਅਫਰੀਦੀ ਨੇ 31 ਦੌੜਾਂ ਦੇ ਕੇ ਤਿੰਨ ਵਿਕਟਾਂ ਲੈ ਕੇ ਨਾ ਸਿਰਫ ਪਾਕਿਸਤਾਨ ਨੂੰ ਜਿੱਤ ਦਿਵਾਈ ਸਗੋਂ ਆਧੁਨਿਕ ਕ੍ਰਿਕਟ ਦੇ ਮਹਾਨ ਬੱਲੇਬਾਜ਼ਾਂ ਨੂੰ ਵੀ ਜਵਾਬ ਦਿੱਤਾ। ਰੋਹਿਤ, ਵਿਰਾਟ ਕੋਹਲੀ ਅਤੇ ਕੇ. ਐੱਲ. ਰਾਹੁਲ ਪਿਛਲੇ ਸਾਲ ਦੁਬਈ 'ਚ ਮਿਲੀ ਹਾਰ ਨੂੰ ਨਹੀਂ ਭੁੱਲੇ ਹੋਣਗੇ। ਇਸ ਤੋਂ ਇਲਾਵਾ ਬੀਸੀਸੀਆਈ ਦੇ ਏਸ਼ੀਆ ਕੱਪ ਖੇਡਣ ਲਈ ਪਾਕਿਸਤਾਨ ਨਾ ਜਾਣ ਦੇ ਬਿਆਨ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਅਗਲੇ ਸਾਲ ਭਾਰਤ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਤੋਂ ਹਟਣ ਦੀ ਧਮਕੀ ਨੇ ਅੱਗ ਵਿੱਚ ਤੇਲ ਪਾ ਦਿੱਤਾ ਹੈ।
ਭਾਰਤੀ ਟੀਮ ਲਈ ਚਿੰਤਾ ਦਾ ਸਬੱਬ ਟੀਮ ਸੰਯੋਜਨ ਹੈ। ਪਿਛਲੇ ਕੁਝ ਸਮੇਂ ਤੋਂ, ਭਾਰਤ ਨੂੰ ਇੱਕ ਸਥਿਰ ਟੀਮ ਸੰਯੋਜਨ ਨਹੀਂ ਮਿਲ ਰਿਹਾ ਹੈ। ਭਾਰਤ ਨੂੰ ਇਕ ਵਾਧੂ ਗੇਂਦਬਾਜ਼ ਉਤਾਰਨ ਲਈ ਮਾਹਰ ਵਿਕਟਕੀਪਰ ਰਿਸ਼ਭ ਪੰਤ ਨੂੰ ਟੀਮ 'ਚੋਂ ਬਾਹਰ ਕਰਨਾ ਪੈ ਸਕਦਾ ਹੈ। ਬੱਲੇਬਾਜ਼ੀ ਕ੍ਰਮ ਨੂੰ ਅਫਰੀਦੀ ਤੋਂ ਇਲਾਵਾ ਨਸੀਮ ਸ਼ਾਹ ਅਤੇ ਹੈਰਿਸ ਰਊਫ ਦਾ ਵੀ ਸਾਹਮਣਾ ਕਰਨਾ ਹੈ। ਪਾਵਰਪਲੇ 'ਚ ਅਫਰੀਦੀ ਨੂੰ ਭਾਰਤ ਦੇ ਚੋਟੀ ਦੇ ਤਿੰਨ ਬੱਲੇਬਾਜ਼ ਕਿਸ ਤਰ੍ਹਾਂ ਖੇਡਦੇ ਹਨ, ਇਹ ਮੈਚ ਦਾ ਰੁਖ਼ ਅਤੇ ਦਿਸ਼ਾ ਤੈਅ ਕਰੇਗਾ। ਅਜਿਹੇ 'ਚ ਟੀ-20 ਫਾਰਮੈਟ 'ਚ ਭਾਰਤ ਦੇ ਨੰਬਰ ਇਕ ਬੱਲੇਬਾਜ਼ ਸੂਰਯਕੁਮਾਰ ਯਾਦਵ 'ਤੇ ਕਾਫੀ ਕੁਝ ਨਿਰਭਰ ਕਰੇਗਾ, ਜੋ ਹਰ ਸਥਿਤੀ 'ਚ ਆਪਣੀ ਕੁਦਰਤੀ ਖੇਡ ਦਿਖਾਉਣ ਲਈ ਜਾਣਿਆ ਜਾਂਦਾ ਹੈ। ਮੀਂਹ ਪੈਣ 'ਤੇ ਰੋਹਿਤ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਨੂੰ ਤਰਜੀਹ ਦੇ ਸਕਦਾ ਹੈ। ਭਾਰਤ ਕੋਲ ਤਿੰਨ ਮਾਹਰ ਸਪਿਨਰ ਹਨ ਪਰ ਮੌਸਮ ਦੇ ਹਿਸਾਬ ਨਾਲ ਹੀ ਉਨ੍ਹਾਂ ਨੂੰ ਮੈਦਾਨ 'ਤੇ ਉਤਾਰਨ ਬਾਰੇ ਫ਼ੈਸਲਾ ਲਿਆ ਜਾਵੇਗਾ। ਜੇਕਰ ਮੀਂਹ ਪੈਂਦਾ ਹੈ ਤਾਂ ਬੱਲੇਬਾਜ਼ੀ ਵਿੱਚ ਵੀ ਮਾਹਰ ਹਰਸ਼ਲ ਪਟੇਲ ਨੂੰ ਮੌਕਾ ਮਿਲ ਸਕਦਾ ਹੈ।
ਪਾਕਿਸਤਾਨ ਕੋਲ ਤਿੰਨ ਖੱਬੂ ਬੱਲੇਬਾਜ਼ ਸ਼ਾਨ ਮਸੂਦ, ਮੁਹੰਮਦ ਨਵਾਜ਼ ਅਤੇ ਖੁਸ਼ਦਿਲ ਸ਼ਾਹ ਹਨ, ਇਸ ਲਈ ਰਵੀਚੰਦਰਨ ਅਸ਼ਵਿਨ ਦੇ ਖੇਡਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਰਾਬਰੀ ਦੇ ਇਸ ਮੈਚ 'ਚ ਪਾਕਿਸਤਾਨ ਦਾ ਪਲੜਾ ਥੋੜ੍ਹਾ ਭਾਰੀ ਨਜ਼ਰ ਆ ਰਿਹਾ ਹੈ, ਇਸ ਦੀ ਇਕਮਾਤਰ ਵਜ੍ਹਾ ਸ਼ਾਹੀਨ ਸ਼ਾਹ ਅਫਰੀਦੀ ਹੀ ਹਨ। ਭਾਰਤ ਅਤੇ ਪਾਕਿਸਤਾਨ 37 ਸਾਲਾਂ ਬਾਅਦ MCG ਵਿੱਚ ਮੁਕਾਬਲਾ ਕਰ ਰਹੇ ਹਨ। ਆਖਰੀ ਵਾਰ ਦੋਵੇਂ ਟੀਮਾਂ 1985 ਬੈਨਸਨ ਐਂਡ ਹੇਜੇਸ ਵਿਸ਼ਵ ਚੈਂਪੀਅਨਸ਼ਿਪ ਵਿੱਚ ਖੇਡੀਆਂ ਗਈਆਂ ਸਨ। ਭਾਰਤ ਦੇ ਕਪਤਾਨ ਵਜੋਂ ਇਹ ਸੁਨੀਲ ਗਾਵਸਕਰ ਦਾ ਆਖਰੀ ਮੈਚ ਸੀ ਅਤੇ ਰਵੀ ਸ਼ਾਸਤਰੀ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਡੀ ਕਾਰ ਜਿੱਤੀ ਸੀ।
ਇਹ ਵੀ ਪੜ੍ਹੋ : ਭਾਰਤ ਦਾ ਇਸ ਟੀਮ ਨਾਲ ਹੋਵੇਗਾ ਟੀ20 ਵਿਸ਼ਵ ਕੱਪ 2022 ਦਾ ਫਾਈਨਲ ਮੈਚ : ਜ਼ਹੀਰ ਖ਼ਾਨ
ਟੀਮਾਂ:
ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇ. ਐਲ. ਰਾਹੁਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ, ਰਿਸ਼ਭ ਪੰਤ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ੰਮੀ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਹਰਸ਼ਲ ਪਟੇਲ, ਦੀਪਕ ਹੁੱਡਾ।
ਪਾਕਿਸਤਾਨ : ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ, ਫਖਰ ਜ਼ਮਾਨ, ਸ਼ਾਨ ਮਸੂਦ, ਮੁਹੰਮਦ ਨਵਾਜ਼, ਖੁਸ਼ਦਿਲ ਸ਼ਾਹ, ਆਸਿਫ ਅਲੀ, ਹੈਦਰ ਅਲੀ, ਇਫਤਿਖਾਰ ਅਹਿਮਦ, ਹਰਿਸ ਰਊਫ, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਮੁਹੰਮਦ ਵਸੀਮ, ਸ਼ਾਦਾਬ ਖਾਨ, ਮੁਹੰਮਦ ਹਸਨੈਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਦਾ ਇਸ ਟੀਮ ਨਾਲ ਹੋਵੇਗਾ ਟੀ20 ਵਿਸ਼ਵ ਕੱਪ 2022 ਦਾ ਫਾਈਨਲ ਮੈਚ : ਜ਼ਹੀਰ ਖ਼ਾਨ
NEXT STORY