ਸਪੋਰਟਸ ਡੈਸਕ- ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ ਟੀ20 ਸੀਰੀਜ਼ ਦਾ ਦੂਜਾ ਮੈਚ ਅੱਜ ਕਟਕ ਦੇ ਬਾਰਾਬਤੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਟੀਮ ਇੰਡੀਆ ਦਾ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਸਿਰਫ਼ 1 ਦੌੜ ਬਣਾ ਰਬਾਡਾ ਦੀ ਗੇਂਦ 'ਤੇ ਮਹਾਰਾਜ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਿਆ। ਖ਼ਬਰ ਲਿਖੇ ਜਾਣ ਸਮੇਂ ਤਕ ਭਾਰਤ ਨੇ 1 ਵਿਕਟ ਦੇ ਨੁਕਸਾਨ 'ਤੇ 30 ਦੌੜਾਂ ਬਣਾ ਲਈਆਂ ਸਨ। ਪੰਜ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨੇ ਜਿੱਤਿਆ ਸੀ ਤੇ ਅਜਿਹੇ 'ਚ ਭਾਰਤ ਇਹ ਮੈਚ ਜਿੱਤ ਕੇ ਸੀਰੀਜ਼ 'ਚ ਬਰਾਬਰੀ ਕਰਨਾ ਚਾਹੇਗਾ।
ਪਿੱਚ ਰਿਪੋਰਟ
ਕਟਕ ਉਹੀ ਸਥਾਨ ਹੈ ਜਿੱਥੇ ਦੱਖਣੀ ਅਫਰੀਕਾ ਨੇ 2015 'ਚ ਭਾਰਤ ਨੂੰ ਸਿਰਫ਼ 96 ਦੌੜਾਂ 'ਤੇ ਢੇਰ ਕਰ ਦਿੱਤਾ ਸੀ। ਆਯੋਜਨ ਸਥਲ 'ਤੇ ਕੁਲ ਮਿਲਾ ਕੇ ਸਿਰਫ਼ 2 ਟੀ20 ਮੈਚ ਖੇਡੇ ਗਏ ਹਨ, ਪਰ ਇਹ ਉੱਚ ਸਕੋਰ ਵਾਲਾ ਮੈਦਾਨ ਨਹੀਂ ਹੈ। ਇਸ ਲਈ ਸਪਿਨਰਾਂ ਨੂੰ ਬਿਨਾ ਕਿਸੇ ਸ਼ੱਕ ਦੇ ਮਦਦ ਮਿਲੇਗੀ ਤੇ 150-170 ਦੇ ਦਰਮਿਆਨ ਦਾ ਸਕੋਰ ਪਿੱਛਾ ਕਰਨ ਲਈ ਚੁਣੌਤੀਪੂਰਨ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੀੜਤ ਸਾਈਕਲਿਸਟ ਨੇ ਗ਼ਲਤ ਵਿਵਹਾਰ ਕਰਨ ਦੇ ਦੋਸ਼ੀ ਕੋਚ ਖ਼ਿਲਾਫ਼ FIR ਦਰਜ ਕਰਾਈ
ਮੌਸਮ
ਮੈਚ ਸ਼ੁਰੂ ਹੋਣ ਦੇ ਸਮੇਂ ਹੁੰਮਸ 88 ਫ਼ੀਸਦੀ ਹੋਵੇਗੀ ਤੇ 11.00 ਵਜੇ ਤਕ ਇਹ ਵਧ ਕੇ 96 ਫ਼ੀਸਦੀ ਹੋ ਜਾਵੇਗੀ। ਤਾਪਮਾਨ 29 ਤੋਂ 27 ਡਿਗਰੀ ਸੈਲਸੀਅਸ ਦੇ ਦਰਮਿਆਨ ਰਹੇਗਾ। ਰਾਤ ਬੀਤਣ ਦੇ ਨਾਲ ਤ੍ਰੇਲ ਵਧਦੀ ਰਹੇਗੀ ਤੇ ਇਸ ਲਈ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਫੀਲਡਿੰਗ ਵੱਲ ਦੇਖੇਗੀ।
ਪਲੇਇੰਗ 11
ਭਾਰਤ : ਈਸ਼ਾਨ ਕਿਸ਼ਨ, ਰਿਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਹਰਸ਼ਲ ਪਟੇਲ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਅਵੇਸ਼ ਖਾਨ
ਦੱਖਣੀ ਅਫ਼ਰੀਕਾ : ਟੇਂਬਾ ਬਾਵੁਮਾ (ਕਪਤਾਨ), ਰੀਜ਼ਾ ਹੈਂਡਰਿਕਸ, ਰਾਸੀ ਵੈਨ ਡੇਰ ਡੁਸੇਨ, ਡੇਵਿਡ ਮਿਲਰ, ਹੈਨਰਿਕ ਕਲਾਸਨ (ਵਿਕਟਕੀਪਰ), ਡਵੇਨ ਪ੍ਰੀਟੋਰੀਅਸ, ਵੇਨ ਪਾਰਨੇਲ, ਕੇਸ਼ਵ ਮਹਾਰਾਜ, ਤਬਰੇਜ਼ ਸ਼ਮਸੀ, ਕਾਗਿਸੋ ਰਬਾਡਾ, ਐਨਰਿਕ ਨਾਰਤਜੇ
ਇਹ ਵੀ ਪੜ੍ਹੋ : WWE ਰੈਸਲਰ Harley Cameron ਨੇ ਫਿੱਟਨੈਸ ਗਰਲਜ਼ ਮਾਡਲਸ ਲਈ ਦਿੱਤੇ ਹੌਟ ਪੋਜ਼, ਦੇਖੋ ਫੋਟੋਸ਼ੂਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੀੜਤ ਸਾਈਕਲਿਸਟ ਨੇ ਗ਼ਲਤ ਵਿਵਹਾਰ ਕਰਨ ਦੇ ਦੋਸ਼ੀ ਕੋਚ ਖ਼ਿਲਾਫ਼ FIR ਦਰਜ ਕਰਾਈ
NEXT STORY