ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਅੱਜ (ਸ਼ੁੱਕਰਵਾਰ) ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ ਜਿੱਤ ਲਈ 232 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਲਈ ਹਾਰਦਿਕ ਪੰਡਯਾ ਨੇ 63 ਅਤੇ ਤਿਲਕ ਵਰਮਾ ਨੇ 73 ਦੌੜਾਂ ਬਣਾਈਆਂ। ਭਾਰਤੀ ਟੀਮ ਟੀ-20 ਸੀਰੀਜ਼ ਵਿੱਚ 2-1 ਨਾਲ ਅੱਗੇ ਹੈ ਅਤੇ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਆਪਣੇ ਨਾਮ ਕਰਨ ਦੀ ਕੋਸ਼ਿਸ਼ ਕਰੇਗੀ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਤੂਫਾਨੀ ਸ਼ੁਰੂਆਤ ਕੀਤੀ। ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਨੇ ਮਿਲ ਕੇ ਪਹਿਲੇ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਕੀਤੀ। ਅਭਿਸ਼ੇਕ ਆਊਟ ਹੋਣ ਵਾਲੇ ਪਹਿਲੇ ਬੱਲੇਬਾਜ਼ ਰਹੇ, ਜਿਨ੍ਹਾਂ ਨੂੰ ਕਾਰਬਿਨ ਬੋਸ਼ ਨੇ ਆਊਟ ਕੀਤਾ। ਅਭਿਸ਼ੇਕ ਨੇ 6 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 21 ਗੇਂਦਾਂ 'ਚ 34 ਦੌੜਾਂ ਬਣਾਈਆਂ। ਸੰਜੂ ਸੈਮਸਨ ਆਊਟ ਹੋਣ ਵਾਲੇ ਦੂਜੇ ਬੱਲੇਬਾਜ਼ ਰਹੇ, ਜਿਨ੍ਹਾਂ ਨੂੰ ਜੋਰਜ ਲਿੰਡੇ ਨੇ ਆਪਣੀ ਫਿਰਕੀ 'ਚ ਫਸਾਇਆ। ਸੈਮਸਨ ਨੇ 22 ਗੇਂਦਾਂ 'ਚ 37 ਦੌੜਾਂ ਬਣਾਈਆਂ, ਜਿਸ ਵਿਚ 4 ਚੌਕੇ ਅਤੇ 2 ਛੱਕੇ ਸ਼ਾਮਲ ਰਹੇ। ਕਪਤਾਨ ਸੂਰਿਆਕੁਮਾਰ ਯਾਦਵ ਨੇ ਫਿਰ ਨਿਰਾਸ਼ ਕੀਤਾ ਅਤੇ ਉਹ 5 ਦੌੜਾਂ ਦੇ ਨਿੱਜੀ ਸਕੋਰ 'ਤੇ ਕਾਰਬਿਨ ਬੋਸ਼ ਦਾ ਸ਼ਿਕਾਰ ਬਣੇ।
ਸੂਰਿਆਕੁਮਾਰ ਦੇ ਆਊਟ ਹੋਣ ਤੋਂ ਬਾਅਦ ਹਾਰਦਿਕ ਪੰਡਯਾ ਕ੍ਰੀਜ਼ 'ਤੇ ਆਏ। ਹਾਰਦਿਕ ਨੇ ਤਿਲਕ ਦੇ ਨਾਲ ਮਿਲ ਕੇ 105 ਦੌੜਾਂ ਦੀ ਤੂਫਾਨੀ ਸਾਂਝੇਦਾਰੀ ਕੀਤੀ। ਤਿਲਕ ਨੇ ਇਸ ਸਾਂਝੇਦਾਰੀ ਦੌਰਾਨ 7 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 30 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਹਾਰਦਿਕ ਨੇ ਤਾਂ ਕਮਾਲ ਕੀਤਾ ਅਤੇ ਸਿਰਫ 16 ਗੇਂਦਾਂ 'ਚ ਅਰਧ ਸੈਂਕੜਾ ਪੂਰਾ ਕਰ ਲਿਆ, ਜਿਸ ਵਿਚ 5 ਛੱਕੇ ਅਤੇ 4 ਚੌਕੇ ਸ਼ਾਮਲ ਰਹੇ।
Under-19 Asia Cup: ਬੰਗਲਾਦੇਸ਼ ਨੂੰ ਹਰਾ ਕੇ ਪਾਕਿਸਤਾਨ ਫਾਈਨਲ 'ਚ; ਹੁਣ ਭਾਰਤ ਨਾਲ ਹੋਵੇਗੀ ਟੱਕਰ
NEXT STORY