ਨਵੀਂ ਦਿੱਲੀ- ਭਾਰਤ ਅਤੇ ਸ੍ਰੀਲੰਕਾ ਦਰਮਿਆਨ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਮੈਚ ਦੌਰਾਨ ਕੁਝ ਅਜਿਹਾ ਹੋਇਆ, ਜੋ ਚਿੰਤਾਜਨਕ ਸੀ। ਭਾਰਤੀ ਟੀਮ ਵੱਲੋਂ ਪਾਰੀ ਐਲਾਨ ਕਰਨ ਤੋਂ ਬਾਅਦ ਜਦੋਂ ਸ੍ਰੀਲੰਕਾ ਦੀ ਟੀਮ ਮੈਦਾਨ ’ਤੇ ਬੱਲੇਬਾਜ਼ੀ ਕਰਨ ਲਈ ਆਈ ਤਾਂ ਇਕ ਵਿਅਕਤੀ ਸੁਰੱਖਿਆ ਦੀ ਉਲੰਘਣਾ ਕਰਦਾ ਹੋਇਆ ਖਿਡਾਰੀਆਂ ਤਕ ਪਹੁੰਚਿਆ। ਦੱਸਿਆ ਜਾ ਰਿਹਾ ਹੈ ਕਿ ਇਸ ਅਣਪਛਾਤੇ ਵਿਅਕਤੀ ਦਾ ਇਰਾਦਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਨਹੀਂ ਸੀ ਪਰ ਫਿਰ ਵੀ ਅਜਿਹੀ ਗ਼ਲਤੀ ਚਿੰਤਾਜਨਕ ਹੈ।
ਇਹ ਵੀ ਪੜ੍ਹੋ : 6 ਭਾਰਤੀਆਂ ਨੇ ਏਸ਼ੀਅਨ ਯੂਥ ਅਤੇ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਲਗਾਇਆ ਗੋਲਡਨ ਪੰਚ
ਵਿਰਾਟ ਨਾਲ ਸੈਲਫੀ ਲੈਣ ਪਹੁੰਚਿਆ ਫੈਨ
ਸ੍ਰੀਲੰਕਾ ਦੀ ਦੂਜੀ ਪਾਰੀ ਦੇ ਛੇਵੇਂ ਓਵਰ ਦੌਰਾਨ ਤਿੰਨ ਪ੍ਰਸ਼ੰਸਕ ਮੈਦਾਨ ’ਚ ਦਾਖ਼ਲ ਹੋਏ। ਇਨ੍ਹਾਂ ’ਚੋਂ ਇਕ ਨੇ ਸਲਿਪ ’ਤੇ ਖੜ੍ਹੇ ਵਿਰਾਟ ਕੋਹਲੀ ਨਾਲ ਸੈਲਫੀ ਲੈਣੀ ਸ਼ੁਰੂ ਕਰ ਦਿੱਤੀ। ਸੁਰੱਖਿਆ ਕਰਮੀਆਂ ਨੇ ਬੜੀ ਮੁਸ਼ਕਲ ਨਾਲ ਇਨ੍ਹਾਂ ਤਿੰਨਾਂ ਨੂੰ ਮੈਦਾਨ ਤੋਂ ਬਾਹਰ ਕੱਢਿਆ। ਕੋਵਿਡ ਸੰਕਟ ਵਿਚਕਾਰ ਦਰਸ਼ਕਾਂ ਦਾ ਇਸ ਤਰ੍ਹਾਂ ਮੈਦਾਨ ’ਚ ਆਉਣਾ ਤੇ ਖਿਡਾਰੀਆਂ ਤਕ ਪਹੁੰਚਣਾ ਅਸਲ ’ਚ ਚਿੰਤਾਜਨਕ ਹੈ।
ਇਹ ਵੀ ਪੜ੍ਹੋ : CSK ਨੂੰ ਰੁਤੂਰਾਜ ਤੇ ਦੀਪਕ ਦੀ ਸੱਟ 'ਤੇ ਫਿੱਟਨੈਸ ਅਪਡੇਟ ਦਾ ਇੰਤਜ਼ਾਰ
ਪਿਛਲੇ ਸਾਲ ਜਦੋਂ ਭਾਰਤੀ ਟੀਮ ਟੈਸਟ ਸੀਰੀਜ਼ ਖੇਡਣ ਇੰਗਲੈਂਡ ਪਹੁੰਚੀ ਸੀ ਤਾਂ ਇੱਥੇ ਸੁਰੱਖਿਆ ਦੀਆਂ ਕਈ ਕਮੀਆਂ ਸਨ। ਮੈਚ ਦੌਰਾਨ ਭਾਰਤੀ ਟੀਮ ਦਾ ਇਕ ਪ੍ਰਸ਼ੰਸਕ ਕਈ ਵਾਰ ਮੈਦਾਨ ਤਕ ਪਹੁੰਚਣ ’ਚ ਕਾਮਯਾਬ ਹੋਇਆ। ਭਾਰਤੀ ਟੀਮ ਨਾਲ ਫੀਲਡਿੰਗ ਕਰਨ ਲਈ ਇਹ ਸ਼ਖ਼ਸ ਪਿੱਛੇ-ਪਿੱਛੇ ਆ ਪਹੁੰਚਿਆ ਸੀ। ਉੱਥੇ ਹੀ ਇਕ ਮੈਚ ਦੌਰਾਨ ਉਹ ਵਿਕਟ ਡਿੱਗਣ ਤੋਂ ਬਾਅਦ ਹੱਥ ’ਚ ਬੱਲਾ ਲੈ ਕੇ, ਪੈਡ ਅਤੇ ਹੈਲਮੇਟ ਪਾ ਕੇ ਬੱਲੇਬਾਜ਼ੀ ਕਰਨ ਪਹੁੰਚਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND v SL 2nd Test : ਭਾਰਤ ਨੇ ਸੀਰੀਜ਼ 'ਤੇ ਕੀਤਾ ਕਬਜ਼ਾ, ਸ਼੍ਰੀਲੰਕਾ ਨੂੰ 238 ਦੌੜਾਂ ਨਾਲ ਹਰਾਇਆ
NEXT STORY