ਸਪੋਰਟਸ ਡੈਸਕ— ਭਾਰਤ ਖ਼ਿਲਾਫ਼ 3 ਮੈਚਾਂ ਦੀ ਵਨ-ਡੇ ਤੇ ਟੀ-20 ਸੀਰੀਜ਼ ਲਈ ਸ਼੍ਰੀਲੰਕਾ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਵੱਡੀ ਖ਼ਬਰ ਇਹ ਹੈ ਕਿ ਓਪਨਰ ਕੁਸਲ ਪਰੇਰਾ ਵਨ-ਡੇ ਤੇ ਟੀ-20 ਸੀਰੀਜ਼ ਨਹੀਂ ਖੇਡਣਗੇ ਤੇ ਦਾਸੁਨ ਸ਼ਨਾਕਾ ਟੀਮ ਦੇ ਕਪਤਾਨ ਹੋਣਗੇ। ਜਦਕਿ ਧਨੰਜੈ ਡੀ ਸਿਲਵਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਨੇ ਕੀਤਾ ਰਿਸ਼ਭ ਪੰਤ ਦਾ ਬਚਾਅ, ਕਿਹਾ- ਹਰ ਸਮੇਂ ਮਾਸਕ ਲਾ ਕੇ ਰੱਖਣਾ ਸੰਭਵ ਨਹੀਂ
ਸ਼੍ਰੀਲੰਕਾ ਟੀਮ ਦੇ ਤੇਜ਼ ਗੇਂਦਬਾਜ਼ ਬਿਨੁਰਾ ਫਰਨਾਂਡੋ ਵੀ ਵਨ-ਡੇ ਸੀਰੀਜ਼ ’ਚ ਨਹੀਂ ਖੇਡਣਗੇ। ਸੱਟ ਦੇ ਕਾਰਨ ਉਹ ਸਿਰਫ਼ ਟੀ-20 ਸੀਰੀਜ਼ ਲਈ ਉਪਲਬਧ ਹੋਣਗੇ। ਜ਼ਿਕਰਯੋਗ ਹੈ ਕਿ ਬਿਨੁਰਾ ਫਰਨਾਂਡੋ ਦਾ ਕਦ 6 ਫੁੱਟ 7 ਇੰਚ ਹੈ। ਉਨ੍ਹਾਂ ਦਾ ਉਛਾਲ ਅਕਸਰ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਦਾ ਹੈ। ਭਾਰਤ ਤੇ ਸ਼੍ਰੀਲੰਕਾ ਵਿਚਾਲੇ ਵਨ-ਡੇ ਸੀਰੀਜ਼ ਦਾ ਆਗਾਜ਼ 18 ਜੁਲਾਈ ਤੋਂ ਹੋਵੇਗਾ। ਟੀ-20 ਸੀਰੀਜ਼ 25 ਜੁਲਾਈ ਤੋਂ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : T-20 World Cup : ਭਾਰਤ ਤੇ ਪਾਕਿਸਤਾਨ ’ਚ ਹੋਵੇਗਾ ਜ਼ਬਰਦਸਤ ਮੁਕਾਬਲਾ, ਜਾਣੋ ਕਿਹੜੀ ਟੀਮ ਕਿਸ ਗਰੁੱਪ ’ਚ
ਸ਼੍ਰੀਲੰਕਾ ਦੀ ਵਨ-ਡੇ, ਟੀ-20 ਟੀਮ : ਦਾਸੁਨ ਸ਼ਨਾਕਾ (ਕਪਤਾਨ), ਧਨੰਜੈ ਡੀ ਸਿਲਵਾ (ਉਪ ਕਪਤਾਨ), ਅਵਿਸ਼ਕਾ ਫਰਨਾਂਡੋ, ਭਾਨੁਕਾ ਰਾਜਪਕਸ਼ਾ, ਪਥੁਮ ਨਿਸਾਂਕਾ, ਚਰਿਤ ਅਸਾਲਾਂਕਾ, ਵਾਰਨੇਂਦੁ ਹਸਾਰੰਗਾ, ਐਸ਼ੇਲ ਬੰਡਾਰਾ, ਮਿਨੋਦ ਭਾਨੁਕਾ, ਲਾਹਿਰੂ ਉਡਾਰਾ, ਰਮੇਸ਼ ਮੇਂਡਸ, ਚਾਮਿਕਾ ਕਰੁਣਾਰਤਨੇ, ਬਿਨੁਰਾ ਫਰਨਾਂਡੋ (ਵਨ-ਡੇ ਸੀਰੀਜ਼ ਤੋਂ ਬਾਹਰ), ਦੁਸ਼ਮੰਤਾ ਚਮੀਰਾ, ਲਕਸ਼ਣ ਸੰਦਾਕਨ, ਅਕਿਲਾ ਧਨੰਜੈ, ਸ਼ਿਰਾਨ ਫ਼ਰਨਾਂਡੋ, ਧਨੰਜੈ ਲਕਸ਼ਣ, ਇਸ਼ਾਨ ਜਯਾਰਤਨੇ, ਪ੍ਰਵੀਮ ਜੈਕਵਿਕਰਮਾ, ਕਸੁਤ ਰਜੀਤਾ, ਲਾਹਿਰੂ ਕੁਮਾਰਾ ਤੇ ਇਸਰੂ ਉਡਾਨਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਆਸਟਰੇਲੀਆਈ ਟੈਨਿਸ ਖਿਡਾਰੀ ਡਿ ਮਿਨਾਉਰ ਨੂੰ ਲੱਗਾ ਵੱਡਾ ਝਟਕਾ, ਓਲੰਪਿਕ ਤੋਂ ਬਾਹਰ
NEXT STORY