Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 03, 2026

    5:39:59 PM

  • advisory issued for passengers coming to india from abroad  fill form

    ਵਿਦੇਸ਼ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ Advisory...

  • punjab aqi air pollution

    ਪੰਜਾਬ ਦਾ ਇਹ ਸ਼ਹਿਰ ਬਣਿਆ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ...

  • 11 people from 3 gangs arrested in amritsar

    ਪੰਜਾਬ 'ਚ 3 ਗੈਂਗਾਂ ਦੇ 11 ਬੰਦੇ ਗ੍ਰਿਫ਼ਤਾਰ, 12...

  • alliance  akali bjp  narendra modi

    ਅਕਾਲੀ-ਭਾਜਪਾ ਗਠਜੋੜ 'ਚ ਅਕਾਲੀ ਦਲ ਦਾ ਹੋਵੇਗਾ CM...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • IND vs WI : ਬੜ੍ਹਤ ਦੁੱਗੁਣੀ ਕਰਨ ਉਤਰੇਗੀ TEAM INDIA ! ਦੂਜੇ ਮੈਚ ਤੋਂ ਪਹਿਲਾਂ ਸੰਜੂ ਜਾਂ ਵੈਭਵ ਨੂੰ ਲੈ ਕੇ ਸਸਪੈਂਸ

SPORTS News Punjabi(ਖੇਡ)

IND vs WI : ਬੜ੍ਹਤ ਦੁੱਗੁਣੀ ਕਰਨ ਉਤਰੇਗੀ TEAM INDIA ! ਦੂਜੇ ਮੈਚ ਤੋਂ ਪਹਿਲਾਂ ਸੰਜੂ ਜਾਂ ਵੈਭਵ ਨੂੰ ਲੈ ਕੇ ਸਸਪੈਂਸ

  • Edited By Shubam Kumar,
  • Updated: 09 Oct, 2026 01:24 PM
Sports
ind vs wi team india set to double their lead
  • Share
    • Facebook
    • Tumblr
    • Linkedin
    • Twitter
  • Comment

ਰਾਂਚੀ, (ਏਜੰਸੀ)- ਸੰਜੂ ਸੈਮਸਨ ਨੂੰ ਛੱਡ ਕੇ ਭਾਰਤ ਦੇ ਸਾਰੇ ਬੱਲੇਬਾਜ਼ ਫਾਰਮ ’ਚ ਹਨ। ਇਸ ਲਈ ਟੀਮ ਮੈਨੇਜਮੈਂਟ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਵਿਰੁੱਧ ਇਥੇ ਹੋਣ ਵਾਲੇ ਦੂਜੇ ਟੀ-20 ਕੌਮਾਂਤਰੀ ਮੈਚ ’ਚ ਯੁਵਾ ਸਨਸਨੀ ਵੈਭਵ ਸੂਰਯਵੰਸ਼ੀ ਨੂੰ ਅਭਿਸ਼ੇਕ ਸ਼ਰਮਾ ਨਾਲ ਪਾਰੀ ਦਾ ਆਗਾਜ਼ ਕਰਨ ਲਈ ਭੇਜ ਸਕਦੀ ਹੈ। ਭਾਰਤੀ ਟੀਮ ਇਥੇ ਜਿੱਤ ਹਾਸਲ ਕਰਨ ’ਤੇ 5 ਮੈਚਾਂ ਦੀ ਲੜੀ ’ਚ 2-0 ਦੀ ਬੜ੍ਹਤ ਬਣਾ ਲਵੇਗੀ ਪਰ ਉਸ ਲਈ ਸੈਮਸਨ ਦਾ ਖਰਾਬ ਪ੍ਰਦਰਸ਼ਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸੈਮਸਨ ਪਿਛਲੀਆਂ 4 ਪਾਰੀਆਂ ’ਚ ਸਿਰਫ 29 ਦੌੜਾਂ ਬਣਾ ਸਕਿਆ ਹੈ, ਜਿਸ ’ਚ ਉਸ ਦਾ ਟਾਪ ਸਕੋਰ 11 ਹੈ।

ਉਸ ਦੀ ਅਸਫਲਤਾ ਕਾਰਨ ਭਾਰਤ ਨੂੰ ਇਨ੍ਹਾਂ ਮੈਚਾਂ ’ਚ ਚੰਗੀ ਸ਼ੁਰੂਆਤ ਨਹੀਂ ਮਿਲ ਸਕੀ ਪਰ ਪਿਛਲੇ ਮੈਚ ’ਚ ਟੀ-20 ਕੌਮਾਂਤਰੀ ਕ੍ਰਿਕਟ ’ਚ ਆਪਣਾ ਪਹਿਲਾ ਸੈਂਕੜਾ ਲਾਉਣ ਵਾਲੇ ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ’ਚ ਮੱਧਕ੍ਰਮ ਨੇ ਸੈਮਸਨ ਦੀ ਅਸਫਲਤਾ ਦਾ ਟੀਮ ’ਤੇ ਖਾਸ ਅਸਰ ਨਹੀਂ ਪੈਣ ਦਿੱਤਾ। ਅਈਅਰ ਨੇ ਆਪਣੇ ਕਰੀਅਰ ਦੇ 68ਵੇਂ ਮੈਚ ’ਚ ਆਪਣਾ ਪਹਿਲਾ ਟੀ-20 ਕੌਮਾਂਤਰੀ ਸੈਂਕੜਾ ਜੜਿਆ। ਅਜਿਹੇ ’ਚ ਸੂਰਯਵੰਸ਼ੀ ਨੂੰ ਇਕ ਹੋਰ ਮੌਕਾ ਮਿਲ ਸਕਦਾ ਹੈ, ਜਿਸ ਨੇ ਹੁਣ ਤੱਕ ਮਿਲੇ ਮੌਕਿਆਂ ’ਚ ਇਹ ਸਾਬਤ ਕਰ ਦਿੱਤਾ ਕਿ ਉਹ ਖੇਡ ਦੇ ਛੋਟੇ ਫਾਰਮੈੱਟ ਲਈ ਢੁੱਕਵਾਂ ਬੱਲੇਬਾਜ਼ ਹੈ।

ਖੱਬੇ ਹੱਥ ਦੇ ਇਸ ਬੱਲੇਬਾਜ਼ ਕੋਲ ਕਈ ਤਰ੍ਹਾਂ ਦੇ ਸ਼ਾਟ ਹਨ। ਉਹ ਆਪਣੇ ਹਮਲਾਵਰ ਅੰਦਾਜ਼ ਨਾਲ ਵਿਰੋਧੀ ਟੀਮ ਨੂੰ ਸ਼ੁਰੂ ਵਿਚ ਹੀ ਦਬਾਅ ’ਚ ਲਿਆ ਸਕਦਾ ਹੈ। ਭਾਰਤੀ ਟੀਮ ਮੈਨੇਜਮੈਂਟ ਨੇ ਹਾਲਾਂਕਿ ਇਸ 15 ਸਾਲਾ ਬੱਲੇਬਾਜ਼ ਨੂੰ ਮੌਕਾ ਦੇਣ ਦੀ ਬਜਾਏ ਹੁਣ ਤੱਕ ਅਭਿਸ਼ੇਕ ਅਤੇ ਸੈਮਸਨ ਦੀ ਸਥਾਪਿਤ ਸਲਾਮੀ ਜੋੜੀ ਦਾ ਹੀ ਸਮਰਥਨ ਕੀਤਾ ਹੈ।

ਜਾਪਾਨ ’ਚ ਏਸ਼ੀਆਈ ਖੇਡਾਂ ’ਚ ਸੂਰਯਵੰਸ਼ੀ ਅਤੇ ਅਭਿਸ਼ੇਕ ਨੇ ਹੀ ਪਾਰੀ ਦਾ ਆਗਾਜ਼ ਕੀਤਾ ਸੀ ਅਤੇ ਸੈਮਸਨ ਦੂਜੇ ਨੰਬਰ ’ਤੇ ਬੱਲੇਬਾਜ਼ੀ ਲਈ ਉਤਰਿਆ ਸੀ। ਇਸ ਤਰ੍ਹਾਂ ਟੀਮ ਮੈਨੇਜਮੈਂਟ ਨੇ ਸੈਮਸਨ ਪ੍ਰਤੀ ਆਪਣਾ ਸਮਰਥਨ ਜਾਰੀ ਰੱਖਿਆ ਪਰ ਇਹ ਵਿਕਟਕੀਪਰ ਬੱਲੇਬਾਜ਼ ਅਜੇ ਤੱਕ ਉਮੀਦ ’ਤੇ ਖਰਾ ਨਹੀਂ ਉਤਰ ਸਕਿਆ ਹੈ। ਅਜਿਹੇ ’ਚ ਵੈਸਟਇੰਡੀਜ਼ ਵਿਰੁੱਧ ਚੱਲ ਰਹੀ 5 ਮੈਚਾਂ ਦੀ ਲੜੀ ਸੈਮਸਨ ਲਈ ਮਹੱਤਵਪੂਰਨ ਸਾਬਤ ਹੋ ਸਕਦੀ ਹੈ ਕਿਉਂਕਿ ਉਹ ਵਿਸ਼ਵ ਕੱਪ ’ਚ ਦਿਖਾਏ ਗਏ ਆਪਣੇ ਚੰਗੇ ਪ੍ਰਦਰਸ਼ਨ ਦੇ ਦਮ ’ਤੇ ਲੰਬੇ ਸਮੇਂ ਤੱਕ ਆਪਣੀ ਜਗ੍ਹਾ ਬਰਕਰਾਰ ਨਹੀਂ ਰੱਖ ਸਕਦਾ ਪਰ ਸੂਰਯਵੰਸ਼ੀ ਨੇ ਆਪਣੀ ਪ੍ਰਤੀਭਾ ਦੇ ਬਾਵਜੂਦ ਇਹ ਵੀ ਜਾਣ ਲਿਆ ਹੈ ਕਿ ਕੌਮਾਂਤਰੀ ਕ੍ਰਿਕਟ ਇਕ ਅਲੱਗ ਹੀ ਚੀਜ਼ ਹੈ। ਇੰਗਲੈਂਡ ਵਿਰੁੱਧ ਟੀ-20 ਸੀਰੀਜ਼ ’ਚ ਭਾਰਤ ਦੀ 0-3 ਨਾਲ ਹਾਰ ’ਚ ਉਸ ਨੇ 14, 13 ਤੇ 15 ਦੌੜਾਂ ਬਣਾਈਆਂ।

ਏਸ਼ੀਆਈ ਖੇਡਾਂ ’ਚ ਬਿਹਾਰ ਦੇ ਇਸ ਬੱਲੇਬਾਜ਼ ਨੇ 18 ਤੇ 35 ਦੌੜਾਂ ਬਣਾਈਆਂ। ਇਕ ਯੁਵਾ ਖਿਡਾਰੀ ਲਈ ਇਹ ਸਕੋਰ ਖਰਾਬ ਨਹੀਂ ਹਨ ਪਰ ਇਨ੍ਹਾਂ ਤੋਂ ਇਹ ਤੱਥ ਵੀ ਸਾਬਤ ਹੁੰਦਾ ਹੈ ਕਿ ਸਿਰਫ ਪ੍ਰਚਾਰ ਕਾਰਨ ਉਸ ਨੂੰ ਟਾਪ ਪੱਧਰ ਦੇ ਕ੍ਰਿਕਟ ’ਚ ਜਲਦਬਾਜ਼ੀ ’ਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਇਸ ਲਈ ਟੀਮ ਮੈਨੇਜਮੈਂਟ ਸੂਰਯਵੰਸ਼ੀ ਨੂੰ ਇਕ ਹੋਰ ਮੌਕਾ ਦੇਣ ਤੋਂ ਪਹਿਲਾਂ ਸਾਰੇ ਪਹਿਲੂਆਂ ’ਚ ਗੰਭੀਰਤਾ ਨਾਲ ਵਿਚਾਰ ਕਰੇਗੀ। ਭਾਰਤ ਆਪਣੀ ਤੇਜ਼ ਗੇਂਦਬਾਜ਼ੀ ਸੁਮੇਲ ’ਚ ਵੀ ਬਦਲਾਅ ’ਤੇ ਵਿਚਾਰ ਕਰੇਗਾ। ਲਖਨਊ ’ਚ ਖੇਡੇ ਗਏ ਪਹਿਲੇ ਟੀ-20 ਕੌਮਾਂਤਰੀ ਮੈਚ ਦੇ ਪਹਿਲੇ ਓਵਰ ’ਚ ਹੀ ਮਯੰਕ ਯਾਦਵ ਨੇ 16 ਦੌੜਾਂ ਲੁਟਾ ਦਿੱਤੀਆਂ ਸਨ।

ਉਹ ਵਿਚਕਾਰਲੇ ਓਵਰਾਂ ਤੇ ਆਖਰੀ ਓਵਰਾਂ ’ਚ ਵੀ ਮਹਿੰਗਾ ਸਾਬਤ ਹੋਇਆ। ਭਾਰਤ ਆਲਰਾਊਂਡਰ ਨੀਤੀਸ਼ ਕੁਮਾਰ ਰੈੱਡੀ ਨੂੰ ਟੀਮ ’ਚ ਸ਼ਾਮਲ ਕਰਨ ਤੇ ਉਸ ਨੂੰ ਨਵੀਂ ਗੇਂਦ ਨਾਲ ਗੇਂਦਬਾਜ਼ੀ ਕਰਵਾਉਣ ਬਾਰੇ ਸੋਚ ਸਕਦਾ ਹੈ। ਹਾਲਾਂਕਿ ਵਨ ਡੇ ਸੀਰੀਜ਼ ਦੌਰਾਨ ਇਹ ਪ੍ਰਯੋਗ ਖਾਸ ਸਫਲ ਨਹੀਂ ਰਿਹਾ ਸੀ। ਸਪਿੰਨ ਵਿਭਾਗ ਦੀ ਗੱਲ ਕਰੀਏ ਤਾਂ ਕੁਲਦੀਪ ਯਾਦਵ ਨਾਲ ਅਕਸ਼ਰ ਪਟੇਲ ਦੇ ਜੁੜਨ ਨਾਲ ਟੀਮ ਨੂੰ ਮਜ਼ਬੂਤੀ ਮਿਲੀ ਹੈ। ਇਨ੍ਹਾਂ ਦੋਨਾਂ ਨੇ ਪਹਿਲੇ ਮੈਚ ’ਚ 2-2 ਵਿਕਟਾਂ ਲਈਆਂ ਸਨ। ਇਸ ਤੋਂ ਇਲਾਵਾ ਯੁਵਾ ਆਲਰਾਊਂਡਰ ਨਮਨ ਧੀਰ ਦਾ ਪ੍ਰਦਰਸ਼ਨ ਵੀ ਭਾਰਤ ਲਈ ਹਾਂ-ਪੱਖੀ ਪਹਿਲੂ ਹੈ, ਜਿਸ ਨੇ ਆਪਣੀ ਆਫ ਸਪਿੰਨ ਗੇਂਦਬਾਜ਼ੀ ਨਾਲ 31 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ।

ਵੈਸਟਇੰਡੀਜ਼ ਨੂੰ ਜੇਕਰ ਜਿੱਤ ਹਾਸਲ ਕਰਨੀ ਹੈ ਤਾਂ ਉਸ ਦੇ ਬੱਲੇਬਾਜ਼ਾਂ ਨੂੰ ਵੱਡਾ ਸਕੋਰ ਬਣਾਉਣਾ ਪਵੇਗਾ ਕਿਉਂਕਿ ਭਾਰਤ ਨੇ ਪਿਛਲੇ ਮੈਚ ’ਚ ਉਸ ਦੇ 171 ਦੌੜਾਂ ਦੇ ਸਕੋਰ ਨੂੰ ਬੌਣਾ ਸਾਬਤ ਕਰ ਦਿੱਤਾ ਸੀ। ਵੈਸਟਇੰਡੀਜ਼ ਕੋਲ ਟੀ-20 ਦੇ ਮਾਹਿਰ ਖਿਡਾਰੀਆਂ ਦੀ ਕਮੀ ਨਹੀਂ ਹੈ, ਜਿਨ੍ਹਾਂ ’ਚ ਕਪਤਾਨ ਸ਼ਾਈ ਹੋਪ, ਸ਼ਿਮਰੋਨ ਹੇਟਮਾਇਰ, ਰੋਵਮੈਨ ਪੋਵੇਲ, ਰੋਸਟਨ ਚੇਜ਼ ਤੇ ਰੋਮਾਰੀਓ ਸ਼ੇਫਰਡ ਸ਼ਾਮਲ ਹਨ।

ਟੀਮਾਂ ਇਸ ਪ੍ਰਕਾਰ ਹਨ :

ਭਾਰਤ : ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਸ਼ਿਵਮ ਦੂਬੇ, ਈਸ਼ਾਨ ਕਿਸ਼ਨ, ਨਮਨ ਧੀਰ, ਕੁਲਦੀਪ ਯਾਦਵ, ਨੀਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਪ੍ਰਿੰਸ ਯਾਦਵ, ਰਵੀ ਬਿਸ਼ਨੋਈ, ਸੰਜੂ ਸੈਮਸਨ (ਵਿਕਟਕੀਪਰ), ਵੈਭਵ ਸੂਰਯਵੰਸ਼ੀ, ਮਯੰਕ ਯਾਦਵ।

ਵੈਸਟਇੰਡੀਜ਼: ਸ਼ਾਈ ਹੋਪ (ਕਪਤਾਨ ਤੇ ਵਿਕਟਕੀਪਰ), ਜੁਏਲ ਐਂਡਰਿਊ, ਰੋਸਟਨ ਚੇਜ਼, ਮੈਥਿਊ ਫੋਰਡੇ, ਸ਼ਿਮਰੋਨ ਹੇਟਮਾਇਰ, ਅਕੀਲ ਹੁਸੈਨ, ਸ਼ਮਰ ਜੋਸਫ, ਗੁਡਾਕੇਸ਼ ਮੋਤੀ, ਕੀਮੋ ਪਾਲ, ਕਾਮਿਲ ਪੂਰਨ, ਰੋਵਮੈਨ ਪੋਵੇਲ, ਸ਼ੇਰਫੇਨ ਰਦਰਫੋਰਡ, ਕੁਐਂਟਿਨ ਸੈਂਪਸਨ, ਰੋਮਾਰੀਓ ਸ਼ੇਫਰਡ, ਸ਼ਮਰ ਸਪ੍ਰਿੰਗਰ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

  • IND vs WI
  • Team India
  • Suspense
  • Sanju or Vaibhav
  • IND ਬਨਾਮ WI
  • ਟੀਮ ਇੰਡੀਆ
  • ਸਸਪੈਂਸ
  • ਸੰਜੂ ਜਾਂ ਵੈਭਵ

SA20 ਇੱਕ ਪਸੰਦੀਦਾ ਲੀਗ ਬਣ ਗਈ ਹੈ : ਗ੍ਰੀਮ ਸਮਿਥ

NEXT STORY

Stories You May Like

  • ind vs nz major blow for team india ahead
    IND vs NZ: Team India ਨੂੰ ਲੱਗਾ ਵੱਡਾ ਝਟਕਾ ! ਧਾਕੜ ਖਿਡਾਰੀ ਪੂਰੀ ਸੀਰੀਜ਼ ਤੋਂ ਹੋਇਆ ਬਾਹਰ
  • ind vs pak cricket
    IND vs PAK: ਪਾਕਿਸਤਾਨ ਹੱਥੋਂ ਹਾਰੀ TEAM INDIA! ਕਪਤਾਨ ਪੰਡਯਾ ਨੂੰ ਇੱਕੋ ਓਵਰ 'ਚ ਪਏ 5 ਛੱਕੇ
  • team india announced for asia cup
    ਏਸ਼ੀਆ ਕੱਪ ਲਈ Team India ਦਾ ਐਲਾਨ ! ਵੈਭਵ ਸਮੇਤ ਕਈ ਧਾਕੜ ਖਿਡਾਰੀਆਂ ਦੀ ਟੀਮ 'ਚ ਐਂਟਰੀ
  • ind vs nz 1st t20i
    IND vs NZ 1st T20I: ਭਾਰਤ ਨੇ ਰੋਮਾਂਚਕ ਮੈਚ 'ਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ
  • major blow for the team ahead of the ind vs nz odi series
    IND vs NZ ODI ਸੀਰੀਜ਼ ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਦੋ ਸਟਾਰ ਖਿਡਾਰੀ ਹੋ ਗਏ ਅਚਾਨਕ ਬਾਹਰ
  • ind vs nz 1st t20i
    IND vs NZ 1st T20I: ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
  • ind vs nz 3rd t20i
    IND vs NZ 3rd T20I: ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
  • ind vs nz 5th t20i
    IND vs NZ 5th T20I: ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
  • divit auluck last rituals
    Divit Auluck ਨੂੰ ਨਮ ਅੱਖਾਂ ਨਾਲ ਦਿੱਤੀ ਗਈ ਵਿਦਾਈ! ਸਸਕਾਰ 'ਚ ਪਹੁੰਚੇ ਗਿੱਪੀ...
  • the last rites of dinesh olakh s son
    ਦਿਵਿਤ ਓਲਖ ਦੀ ਮੌਤ 'ਤੇ ਜੈਜ਼ੀ ਬੀ ਹੋਏ ਭਾਵੁਕ, ਵੈਨਕੂਵਰ ਕੈਨਕਸ ਦਾ ਸ਼ੋਅ ਕੀਤਾ...
  • during the show singer gagan became emotional
    ਘਰ ਪਹੁੰਚੀ ਦਿਵਿਤ ਦੀ ਮ੍ਰਿਤਕ ਦੇਹ, ਗਾਇਕ ਗਗਨ ਕੋਕਰੀ ਸ਼ੋਅ 'ਚ ਹੋਏ ਭਾਵੁਕ
  • divit auluck last rituals
    Divit Auluck ਦੀ ਅੰਤਿਮ ਯਾਤਰਾ: ਫੁੱਲਾਂ ਨਾਲ ਸਜੀ ਗੱਡੀ ਵਿਚ ਲਿਜਾਈ ਜਾ ਰਹੀ...
  • incident with youth in italy
    ਇਟਲੀ 'ਚ ਵਾਪਰਿਆ ਦਰਦਨਾਕ ਹਾਦਸਾ, ਜਲੰਧਰ ਦੇ ਨੌਜਵਾਨ ਦੀ ਟਰੱਕ ਹੇਠ ਆਉਣ ਨਾਲ ਮੌਤ
  • administration  s arrangements for festivals are insufficient
    ਤਿਉਹਾਰਾਂ ਲਈ ਪ੍ਰਸ਼ਾਸਨ ਦੇ ਪ੍ਰਬੰਧ ਨਾਕਾਫੀ, ਸੜਕਾਂ ’ਤੇ ਨਹੀਂ ਦਿਸ ਰਹੇ ਟ੍ਰੈਫਿਕ...
  • there will be no compromise on children  s safety dr  baljit kaur
    ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ : ਡਾ. ਬਲਜੀਤ ਕੌਰ
  • long power cut in punjab tomorrow
    ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ...
Trending
Ek Nazar
measles in new york

30 ਸਾਲਾਂ 'ਚ ਅਜਿਹੀ ਪਹਿਲੀ ਘਟਨਾ, ਨਿਊਯਾਰਕ 'ਚ ਖਸਰੇ ਨਾਲ ਜਵਾਕ ਦੀ ਮੌਤ

why is the word only written after the amount on a cheque

ਆਖ਼ਿਰ ਚੈੱਕ 'ਤੇ ਰਕਮ ਲਿਖਣ ਮਗਰੋਂ ਕਿਉਂ ਲਿਖਿਆ ਜਾਂਦੈ ONLY ? ਜਾਣੋ ਕੀ ਹੈ ਨਿਯਮ

indians arrested in sri lanka

ਸ਼੍ਰੀਲੰਕਾ 'ਚ 21 ਵਿਦੇਸ਼ੀ ਗ੍ਰਿਫਤਾਰ, ਤਿੰਨ ਭਾਰਤੀ ਵੀ ਸ਼ਾਮਲ

imran khan and bushra bibi

ਜੇਲ੍ਹ 'ਚ ਬੰਦ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨਾਲ ਵਕੀਲ ਨੇ ਕੀਤੀ ਮੁਲਾਕਾਤ

russia ukraine conflict

ਯੂਕਰੇਨ 'ਚ ਸਹਾਇਤਾ ਕੇਂਦਰ ਅਤੇ ਆਸਰਾ ਸਥਲ 'ਤੇ ਰੂਸੀ ਹਮਲੇ, 26 ਲੋਕਾਂ ਦੀ ਮੌਤ

long power cut in punjab tomorrow

ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ...

indian origin shuchita patel

ਫੋਰਸਿਥ 'ਚ ਭਾਰਤੀ ਮੂਲ ਦੀ ਸ਼ੁਚਿਤਾ ਪਟੇਲ ਰਚੇਗੀ ਇਤਿਹਾਸ; 16 ਸਾਲਾਂ ਤੋਂ ਅਜੇਤੂ...

prime minister de wever submits resignatio

ਬੈਲਜੀਅਮ ਦੇ ਪ੍ਰਧਾਨ ਮੰਤਰੀ ਡੀ ਵੇਵਰ ਨੇ ਦੇ'ਤਾ ਅਸਤੀਫ਼ਾ, ਕਿੰਗ ਨੂੰ ਸੌਂਪਿਆ

polio vaccination teams

ਪਾਕਿਸਤਾਨ 'ਚ ਪੋਲੀਓ ਟੀਕਾਕਰਨ ਟੀਮਾਂ ਦੀ ਸੁਰੱਖਿਆ ਲਈ 8,000 ਤੋਂ ਵੱਧ ਪੁਲਸ...

incident in australia

ਆਸਟ੍ਰੇਲੀਆ : ਸੜਕ ਹਾਦਸਿਆਂ 'ਚ 10 ਲੋਕਾਂ ਦੀ ਮੌਤ

court issues fresh summons to bollywood actor nora fatehi as witness

'ਕੋਰਟ ਨੂੰ ਹਲਕੇ 'ਚ ਨਾ ਲਵੋ'; ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਅਦਾਲਤ ਨੇ...

famous actor left the world at a young age

ਛੋਟੀ ਉਮਰੇ ਦੁਨੀਆ ਛੱਡ ਗਿਆ ਮਸ਼ਹੂਰ ਅਦਾਕਾਰ, ਰਾਤੀਂ ਸੁੱਤਾ, ਨਹੀਂ ਦੇਖ ਸਕਿਆ...

indian tourists safe

ਨੇਪਾਲ 'ਚ ਬਚਾਏ ਗਏ ਰਾਸ਼ਟਰੀ ਪਾਰਕ 'ਚ ਫਸੇ ਛੇ ਭਾਰਤੀ ਸੈਲਾਨੀ

veteran filmmaker passes away at the age of 93

ਦਿੱਗਜ ਫਿਲਮਮੇਕਰ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ ! ਦੂਰਦਰਸ਼ਨ ਦੇ ਇਸ ਮਸ਼ਹੂਰ...

tankers in strait of hormuz

ਹੋਰਮੁਜ਼ 'ਚ ਦੋ ਤੇਲ ਟੈਂਕਰਾਂ 'ਚ ਧਮਾਕਾ, ਮਿਡਲ ਈਸਟ 'ਚ ਵਧਿਆ ਤਣਾਅ

dhanteras people mistake money problem

ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ

tomorrow weather news

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

a picture on a hoarding turned the girl into a bollywood star

ਹੋਰਡਿੰਗ 'ਤੇ ਲੱਗੀ ਤਸਵੀਰ ਨੇ ਕੁੜੀ ਨੂੰ ਬਣਾ'ਤਾ ਬਾਲੀਵੁੱਡ ਸਟਾਰ ! ਇੰਝ ਮਿਲਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • second unofficial test between ind   a   and nz   a   ends in a draw
      IND 'A' ਅਤੇ NZ 'A' ਵਿਚਾਲੇ ਦੂਜਾ ਅਣਅਧਿਕਾਰਤ ਟੈਸਟ ਰਿਹਾ ਡਰਾਅ
    • this all rounder will join punjab kings
      Auction ਤੋਂ ਪਹਿਲਾਂ ਵੱਡੀ ਖ਼ਬਰ ; ਪੰਜਾਬ ਕਿੰਗਜ਼ ਛੱਡੇਗਾ ਅਰਸ਼ਦੀਪ ! ਇਸ ਧਾਕੜ...
    • what time will the first odi match of ind vs nz start  note the time
      ਕਿੰਨੇ ਵਜੇ ਸ਼ੁਰੂ ਹੋਵੇਗਾ IND vs NZ ਦਾ ਪਹਿਲਾ ਵਨਡੇ ਮੈਚ, ਨੋਟ ਕਰ ਲਵੋ ਟਾਈਮ
    • kimi antonelli   makes history by becoming an f1 champion
      ‘ਕਿਮੀ ਐਂਟੋਨੇਲੀ’ ਨੇ 20 ਸਾਲ ਦੀ ਉਮਰ ’ਚ ਐੱਫ. ਵਨ ਚੈਂਪੀਅਨ ਬਣ ਕੇ ਰਚਿਆ ਇਤਿਹਾਸ
    • mbappe  s matches banned in china
      ਚੀਨ 'ਚ ਐਮਬਾਪੇ ਦੇ ਮੈਚਾਂ 'ਤੇ ਰੋਕ: ਰੀਅਲ ਮੈਡ੍ਰਿਡ ਦੇ ਮੈਚ ਪ੍ਰਸਾਰਿਤ ਕਰਨੇ...
    • the 5th season of the prime volleyball league will be held in ahmedabad
      ਪ੍ਰਾਈਮ ਵਾਲੀਬਾਲ ਲੀਗ ਦੇ 5ਵੇਂ ਸੈਸ਼ਨ ਦਾ ਆਯੋਜਨ 30 ਨਵੰਬਰ ਤੋਂ ਹੋਵੇਗਾ...
    • asian champions trophy  india defeated south korea 8 0
      ਏਸ਼ੀਆਈ ਚੈਂਪੀਅਨਜ਼ ਟ੍ਰਾਫ਼ੀ : ਭਾਰਤ ਨੇ ਦੱਖਣੀ ਕੋਰੀਆ ਨੂੰ 8-0 ਨਾਲ ਹਰਾਇਆ
    • key player ruled out of the first match of the ind vs nz odi series
      IND vs NZ ODI ਸੀਰੀਜ਼ ਤੋਂ ਪਹਿਲਾਂ ਇਕ ਹੋਰ ਝਟਕਾ, ਪਹਿਲੇ ਮੈਚ ਤੋਂ ਬਾਹਰ ਹੋਇਆ...
    • changes possible in indian team for pro league with an eye on the olympics
      ਓਲੰਪਿਕ ਨੂੰ ਧਿਆਨ ’ਚ ਰੱਖਦਿਆਂ ਪ੍ਰੋ ਲੀਗ ਲਈ ਭਾਰਤੀ ਟੀਮ ’ਚ ਹੋ ਸਕਦੈ ਬਦਲਾਅ :...
    • australian all rounder glenn maxwell bids farewell to international cricket
      Glenn Maxwell ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ, 38 ਸਾਲ ਦੀ ਉਮਰ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +