ਕੁਆਲਾਲੰਪੁਰ- ਭਾਰਤੀ ਫੁੱਟਬਾਲ ਟੀਮ ਨੂੰ 2022 ਵਿਸ਼ਵ ਕੱਪ ਏਸ਼ੀਆਈ ਕੁਆਲੀਫਾਇਰ ਦੇ ਦੂਜੇ ਦੌਰ 'ਚ ਆਸਾਨ ਡਰਾਅ ਮਿਲਿਆ ਹੈ। ਇਸ ਵਿਚ ਉਸ ਦੇ ਨਾਲ ਕਤਰ, ਓਮਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਹਨ।
ਇੱਥੇ ਏਸ਼ੀਆਈ ਫੁੱਟਬਾਲ ਮਹਾਸੰਘ ਦੇ ਮੁੱਖ ਦਫਤਰ 'ਤੇ ਕੱਢੇ ਗਏ ਡਰਾਅ ਵਿਚ ਏਸ਼ੀਆ ਦੀਆਂ 40 ਟੀਮਾਂ ਨੂੰ 5-5 ਟੀਮਾਂ ਦੇ ਸਮੂਹ ਵਿਚ ਵੰਡਿਆ ਗਿਆ ਹੈ। ਸਾਰੀਆਂ ਟੀਮਾਂ ਇਕ-ਦੂਜੇ ਨਾਲ 5 ਸਤੰਬਰ ਤੋਂ ਸ਼ੁਰੂ ਹੋ ਰਹੇ ਰਾਊਂਡ ਰੌਬਿਨ ਮੁਕਾਬਲੇ ਖੇਡਣਗੀਆਂ। ਗਰੁੱਪ ਦੀਆਂ ਅੱਠੇ ਜੇਤੂ ਟੀਮਾਂ ਅਤੇ 4 ਸਰਵਸ਼੍ਰੇਸਠ ਉਪ ਜੇਤੂ 2022 ਵਿਸ਼ਵ ਕੱਪ ਕੁਆਲੀਫਾਇਰ ਦੇ ਆਖਰੀ ਦੌਰ 'ਚ ਅਤੇ 2023 ਏ. ਐੱਫ. ਸੀ. ਏਸ਼ੀਆਈ ਕੱਪ ਫਾਈਨਲਜ਼ ਵਿਚ ਖੇਡਣਗੀਆਂ, ਜੋ ਚੀਨ ਵਿਚ ਹੋਵੇਗਾ।
ਭਾਰਤੀ ਟੀਮ ਅਫਗਾਨਿਸਤਾਨ ਅਤੇ ਬੰਗਲਾਦੇਸ਼ ਨੂੰ ਹਰਾ ਸਕਦੀ ਹੈ। ਫਾਈਨਲ ਦੌਰ 'ਚ ਪਹੁੰਚਣ ਲਈ ਉਸ ਨੂੰ ਓਮਾਨ ਅਤੇ ਕਤਰ ਖਿਲਾਫ ਵੀ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਓਮਾਨ ਅਤੇ ਭਾਰਤ ਵਿਚਾਲੇ 2019 ਏਸ਼ੀਆਈ ਕੱਪ ਦਾ ਮੈਚ ਗੋਲ ਰਹਿਤ ਡਰਾਅ ਰਿਹਾ ਸੀ।
ਭਾਰਤੀ ਕੋਚ ਇਗੋਰ ਸਟਿਮਕ ਨੇ ਇਸ ਨੂੰ ਮੁਸ਼ਕਿਲ ਚੁਣੌਤੀ ਦੱਸਦੇ ਹੋਏ ਕਿਹਾ ਕਿ ਨੌਜਵਾਨ ਟੀਮ ਲਈ ਇਹ ਆਸਾਨ ਜਿੱਤ ਨਹੀਂ ਹੋਵੇਗੀ। ਸਾਨੂੰ ਮੁਸ਼ਕਿਲ ਗਰੁੱਪ ਮਿਲਿਆ ਹੈ। ਅਸੀਂ ਕਿਸੇ ਟੀਮ ਨੂੰ ਹਲਕੇ ਵਿਚ ਨਹੀਂ ਲਵਾਂਗੇ।
ਪਕਿਸਤਾਨ ਦੇ ਮੁੱਖ ਚੋਣਕਰਤਾ ਨੇ ਆਪਣੇ ਅਹੁੱਦੇ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ
NEXT STORY