ਸਪੋਰਟਸ ਡੈਸਕ— ਭਾਰਤੀ ਪਹਿਲਵਾਨਾਂ ਨੇ ਅੰਡਰ-15 ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸ਼ੁੱਕਰਵਾਰ ਨੂੰ ਦੋ ਸੋਨ ਅਤੇ 6 ਚਾਂਦੀ ਦੇ ਤਮਗੇ ਜਿੱਤੇ। ਫ੍ਰੀਸਟਾਈਲ ਵਰਗ 'ਚ ਤਿੰਨੋ ਭਾਰਤੀ ਪਹਿਲਵਾਨ ਪਹਿਲੇ ਦਿਨ ਮੈਟ 'ਤੇ ਉਤਰੇ। ਰਵੀ ਕੁਮਾਰ ਨੇ 44 ਕਿਲੋਗ੍ਰਾਮ ਭਾਰ ਵਰਗ 'ਚ ਜਾਪਾਨ ਦੇ ਦਾਈਤੋ ਕਾਤਸੁਮੇ ਨੂੰ 4-2 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਹਰਿਆਣਾ ਦੇ ਅਮਨ ਨੇ 41 ਕਿਲੋਗ੍ਰਾਮ 'ਚ ਕਜ਼ਾਖਸਤਾਨ ਦੇ ਆਦੀ ਸੇਰੀਕੁਲੀ ਤੋਂ ਹਾਰਨ ਦੇ ਕਾਰਨ ਚਾਂਦੀ ਤਮਗਾ ਹਾਸਲ ਕੀਤਾ। ਮੱਧ ਪ੍ਰਦੇਸ਼ ਦੇ ਯੋਗੇਸ਼ ਵਿਜਾਰੇ ਨੇ ਵੀ 38 ਕਿਲੋਗ੍ਰਾਮ 'ਚ ਚਾਂਦੀ ਦਾ ਤਮਗਾ ਜਿੱਤਿਆ।
ਮਹਿਲਾਵਾਂ ਦੇ ਫ੍ਰੀਸਟਾਈਲ 'ਚ ਚਾਰ ਭਾਰਤੀ ਲੜਕੀਆਂ ਨੇ ਆਪਣੇ ਮੁਕਾਬਲੇ ਲੜੇ। ਇਨ੍ਹਾਂ 'ਚੋਂ ਦੀਪਿਕਾ ਨੈਨ ਨੇ 62 ਕਿਲੋਗ੍ਰਾਮ 'ਚ ਸੋਨ ਤਮਗਾ ਜਿੱਤਿਆ ਜਦਕਿ ਆਰਤੀ ਸਰੋਹਾ (54 ਕਿਲੋਗ੍ਰਾਮ) ਅਤੇ ਨਿਤਿਕਾ (58 ਕਿਲੋਗ੍ਰਾਮ) ਨੇ ਚਾਂਦੀ ਤਮਗੇ ਹਾਸਲ ਕੀਤੇ। ਗ੍ਰੀਕੋ ਰੋਮਨ ਵਰਗ 'ਚ ਦੋ ਭਾਰਤੀ ਪਹਿਲਵਾਨਾਂ ਹਰੀਕੇਸ਼ (48 ਕਿਲੋਗ੍ਰਾਮ) ਅਤੇ ਅਨਿਲ ਮੋਰ (52 ਕਿਲੋਗ੍ਰਾਮ) ਨੇ ਚਾਂਦੀ ਤਮਗੇ ਹਾਸਲ ਕੀਤੇ। ਸ਼ਨੀਵਾਰ ਨੂੰ ਦਸ ਭਾਰਤੀ ਪਹਿਲਵਾਨ ਆਪਣੇ-ਆਪਣੇ ਮੁਕਾਬਲਿਆਂ 'ਚ ਉਤਰਨਗੇ।
ਅਹਲਾਵਤ ਨੇ 68 ਦਾ ਕਾਰਡ ਖੇਡ ਕੇ ਤਿੰਨ ਸ਼ਾਟ ਦੀ ਬਣਾਈ ਬੜ੍ਹਤ
NEXT STORY