ਅਹਿਮਦਾਬਾਦ– ਮਾਨਵ ਸੁਤਾਰ (45 ਦੌੜਾਂ ’ਤੇ 3 ਵਿਕਟਾਂ) ਦੀ ਅਗਵਾਈ ’ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਲਾਮੀ ਬੱਲੇਬਾਜ਼ ਰਜਤ ਪਾਟੀਦਾਰ (ਅਜੇਤੂ 61) ਦੀ ਸ਼ਾਨਦਾਰ ਪਾਰੀ ਨਾਲ ਭਾਰਤ-ਏ ਨੇ 2 ਦਿਨਾ ਅਭਿਆਸ ਮੈਚ ਦੇ ਪਹਿਲੇ ਦਿਨ ਇੰਗਲੈਂਡ ਲਾਇਨਜ਼ ਦੀਆਂ 233 ਦੌੜਾਂ ਦੇ ਜਵਾਬ ਵਿਚ 1 ਵਿਕਟਾਂ ’ਤੇ 123 ਦੌੜਾਂ ਬਣਾ ਲਈਆਂ। ਖੱਬੇ ਹੱਥ ਦੇ ਸਪਿਨਰ ਸੁਤਾਰ ਨੂੰ ਤੇਜ਼ ਗੇਂਦਬਾਜ਼ ਆਕਾਸ਼ਦੀਪ (28 ਦੌੜਾਂ ’ਤੇ 2 ਵਿਕਟਾਂ) ਦਾ ਚੰਗਾ ਸਾਥ ਮਿਲਿਆ। ਵੀ. ਕਾਵੇਰੱਪਾ, ਤੁਸ਼ਾਰ ਦੇਸ਼ਪਾਂਡੇ ਤੇ ਪੁਲਕਿਤ ਨਾਰੰਗ ਨੂੰ 1-1 ਸਫਲਤਾ ਮਿਲੀ।
ਇਹ ਵੀ ਪੜ੍ਹੋ- ਨਿਸ਼ਾਨੇਬਾਜ਼ ਨੈਨਸੀ ਨੇ ਸੋਨ ਤੇ ਇਲਾਵੇਨਿਲ ਨੇ ਚਾਂਦੀ ਤਮਗਾ ਜਿੱਤਿਆ
ਇੰਗਲੈਂਡ ਲਾਇਨਜ਼ ਦੀ ਟੀਮ ਇੱਥੇ 51.1 ਓਵਰਾਂ ਵਿਚ ਆਊਟ ਹੋ ਗਈ। ਇਸ ਦੇ ਜਵਾਬ ਵਿਚ ਪਾਟੀਦਾਰ ਤੇ ਅਭਿਮਨਿਊ ਈਸ਼ਵਰਨ (32) ਨੇ ਪਹਿਲੀ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਬ੍ਰਾਯਡਨ ਕਾਰਸੇ ਦੀ ਗੇਂਦ ’ਤੇ ਈਸ਼ਵਰਨ ਦੇ ਆਊਟ ਹੋਣ ਤੋਂ ਬਾਅਦ ਪਾਟੀਦਾਰ ਨੂੰ ਪ੍ਰਦੋਸ਼ ਰੰਜਨ ਪਾਲ (ਅਜੇਤੂ 24) ਦਾ ਚੰਗਾ ਸਾਥ ਮਿਲਿਆ। ਦੋਵਾਂ ਨੇ ਦਿਨ ਦੀ ਖੇਡ ਖਤਮ ਹੋਣ ਤਕ 50 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰ ਲਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ
NEXT STORY