ਐਡੀਲੇਡ (ਭਾਸ਼ਾ)- ਖਿਤਾਬ ਤੋਂ ਦੋ ਕਦਮ ਦੂਰ ਭਾਰਤ ਵੀਰਵਾਰ ਨੂੰ ਇੱਥੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਇੰਗਲੈਂਡ ਨਾਲ ਭਿੜੇਗਾ ਤਾਂ ਗਲਤੀ ਲਈ ਕੋਈ ਗੁਜਾਇੰਸ਼ ਨਹੀਂ ਹੋਵੇਗੀ। ਭਾਰਤ ਨੇ ਗਰੁੱਪ ਗੇੜ ਵਿੱਚ ਇੰਗਲੈਂਡ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ ਪਰ ਹੁਣ ਉਹ ਬੀਤੀ ਗੱਲ ਹੋ ਗਈ ਹੈ। ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਪਹਿਲਾਂ ਹੀ ਸਵੀਕਾਰ ਕਰ ਚੁੱਕੇ ਹਨ ਕਿ ਉਹ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਭਾਰਤੀ ਟੀਮ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਜੋਸ ਬਟਲਰ ਅਤੇ ਸਟੋਕਸ ਸੈਮੀਫਾਈਨਲ ਮੈਚ 'ਚ ਫਾਰਮ 'ਚ ਨਾ ਪਰਤਣ।
ਆਈ.ਸੀ.ਸੀ. ਟੂਰਨਾਮੈਂਟਾਂ ਵਿੱਚ ਪਿਛਲੇ ਕੁਝ ਸਾਲਾਂ ਦਾ ਇਤਿਹਾਸ ਵੀ ਭਾਰਤ ਦੇ ਪੱਖ ਵਿੱਚ ਨਹੀਂ ਹੈ। ਭਾਰਤੀ ਟੀਮ 2013 ਤੋਂ ਬਾਅਦ ਆਖਰੀ ਦੋ ਪੜਾਅ ਦੀਆਂ ਰੁਕਾਵਟਾਂ ਨੂੰ ਪਾਰ ਨਹੀਂ ਕਰ ਸਕੀ ਹੈ। ਉਹ 2014 ਦੇ ਟੀ-20 ਵਿਸ਼ਵ ਕੱਪ ਦੇ ਫਾਈਨਲ ਅਤੇ 2016 ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਹਾਰ ਗਈ ਸੀ। ਰੋਹਿਤ ਸ਼ਰਮਾ ਨੇ ਇਹ ਸਾਰੇ ਮੈਚ ਖੇਡੇ ਹਨ ਪਰ ਉਹ ਕਪਤਾਨ ਨਹੀਂ ਸਨ ਅਤੇ ਕਪਤਾਨੀ ਦੇ ਸਭ ਤੋਂ ਮਹੱਤਵਪੂਰਨ ਪੜਾਅ 'ਤੇ ਅਤੀਤ ਦਾ ਕੋਈ ਬੋਝ ਉਸ ਦੇ ਸੀਨੇ 'ਤੇ ਨਹੀਂ ਹੈ।
ਇਹ ਵੀ ਪੜ੍ਹੋ: 23 ਦਸੰਬਰ ਨੂੰ ਕੋਚੀ 'ਚ ਹੋਵੇਗੀ IPL ਲਈ ਖਿਡਾਰੀਆਂ ਦੀ ਨਿਲਾਮੀ
ਅਭਿਆਸ ਦੌਰਾਨ ਸੱਟ ਲੱਗਣ ਕਾਰਨ ਰੋਹਿਤ ਸਰੀਰਕ ਦਰਦ ਨੂੰ ਭੁੱਲ ਕੇ ਵਧੀਆ ਪਾਰੀ ਖੇਡਣ ਦੀ ਕੋਸ਼ਿਸ਼ ਕਰੇਗਾ। ਹੁਣ ਤੱਕ ਉਹ ਪੰਜ ਮੈਚਾਂ ਵਿੱਚ ਸਿਰਫ਼ 89 ਦੌੜਾਂ ਹੀ ਬਣਾ ਸਕਿਆ ਹੈ। ਆਪਣੇ ਆਲੋਚਕਾਂ ਨੂੰ ਜਵਾਬ ਦੇਣ ਦਾ ਉਸ ਕੋਲ ਸੈਮੀਫਾਈਨਲ ਤੋਂ ਸੁਨਹਿਰੀ ਮੌਕਾ ਨਹੀਂ ਹੋ ਸਕਦਾ। ਵਿਰਾਟ ਕੋਹਲੀ ਦਾ ਇਕ ਵਾਰ ਫਿਰ ਕੱਟੜ ਵਿਰੋਧੀ ਆਦਿਲ ਰਾਸ਼ਿਦ ਨਾਲ ਸਾਹਮਣਾ ਹੋਵੇਗਾ, ਜਦੋਂਕਿ ਸੂਰਿਆਕੁਮਾਰ ਯਾਦਵ ਦਾ ਸੈਮ ਕੁਰਾਨ ਦੇ ਕਟਰਸ ਖਿਲਾਫ ਟੈਸਟ ਹੋਵੇਗਾ। ਸਟੋਕਸ ਦੀ ਹਰਫਨਮੌਲਾ ਸਮਰੱਥਾ ਦਾ ਸਾਹਮਣਾ ਹਾਰਦਿਕ ਪੰਡਯਾ ਕਰੇਗਾ।
ਦੁਨੀਆ ਦੀਆਂ ਚੋਟੀ ਦੀਆਂ ਦੋ ਟੀਮਾਂ ਦੀ ਟੱਕਰ 'ਚ ਦਰਸ਼ਕਾਂ ਨੂੰ ਪੂਰਾ ਰੋਮਾਂਚ ਦੇਖਣ ਨੂੰ ਮਿਲੇਗਾ। ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਐਤਵਾਰ ਨੂੰ MCG ਵਿੱਚ ਭਾਰਤ ਅਤੇ ਪਾਕਿਸਤਾਨ ਦਾ ਫਾਈਨਲ ਦੇਖਣਾ ਚਾਹੁੰਦੇ ਹਨ ਪਰ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ 1987 ਵਿਚ ਵਨਡੇ ਵਿਸ਼ਵ ਕੱਪ ਦਾ ਸੈਮੀਫਾਈਨਲ ਹਾਰ ਚੁੱਕੇ ਹਨ। ਭਾਰਤੀ ਟੀਮ ਨੇ ਸੁਪਰ 12 ਗੇੜ ਵਿੱਚ ਚਾਰ ਮੈਚ ਜਿੱਤੇ ਪਰ ਦਿਨੇਸ਼ ਕਾਰਤਿਕ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ ਰਿਸ਼ਭ ਪੰਤ ਪੰਜਵੇਂ ਨੰਬਰ 'ਤੇ ਉਲਝਣ ਵਿੱਚ ਰਿਹਾ ਕਿ ਹਮਲਾਵਰ ਖੇਡਣਾ ਹੈ ਜਾਂ ਰੱਖਿਆਤਮਕ।
ਇਹ ਵੀ ਪੜ੍ਹੋ: ਲੈੱਗ ਸਪਿਨਰ ਹਸਰੰਗਾ ਬਣੇ ਟੀ-20 ਦੇ ਨੰਬਰ ਇਕ ਗੇਂਦਬਾਜ਼
ਟੀਮਾਂ:
ਭਾਰਤ:
ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਆਰ ਅਸ਼ਵਿਨ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਮੁਹੰਮਦ ਸ਼ਮੀ, ਦੀਪਕ ਹੁੱਡਾ, ਹਰਸ਼ਲ ਪਟੇਲ, ਰਿਸ਼ਭ ਪੰਤ, ਯੁਜਵੇਂਦਰ ਚਾਹਲ।
ਇੰਗਲੈਂਡ:
ਜੋਸ ਬਟਲਰ (ਕਪਤਾਨ), ਬੇਨ ਸਟੋਕਸ, ਅਲੈਕਸ ਹੇਲਸ, ਹੈਰੀ ਬਰੁਕ, ਫਿਲ ਸਾਲਟ, ਡੇਵਿਡ ਮਲਾਨ, ਸੈਮ ਕੁਰਾਨ, ਮਾਰਕ ਵੁੱਡ, ਮੋਇਨ ਅਲੀ, ਆਦਿਲ ਰਾਸ਼ਿਦ, ਟਾਇਮਲ ਮਿਲਸ, ਕ੍ਰਿਸ ਜਾਰਡਨ, ਲਿਆਮ ਲਿਵਿੰਗਸਟੋਨ, ਕ੍ਰਿਸ ਵੋਕਸ, ਡੇਵਿਡ ਵਿਲੀ।
ਮੈਚ ਦਾ ਸਮਾਂ: ਦੁਪਹਿਰ 1: 30 ਤੋਂ।
ਵੇਸਲੀ ਸੋ ਨੇ ਗਲੋਬਲ ਸ਼ਤਰੰਜ ਦਾ ਖਿਤਾਬ ਜਿੱਤਿਆ, ਭਾਰਤ ਦਾ ਨਿਹਾਲ ਰਿਹਾ ਉਪ ਜੇਤੂ
NEXT STORY