ਸਪੋਰਟਸ ਡੈਸਕ—ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਐੱਮ. ਏ. ਚਿੰਦਾਂਬਰਮ ਸਟੇਡੀਅਮ 'ਚ 15 ਦਸੰਬਰ ਨੂੰ ਹੋਣ ਵਾਲੇ ਪਹਿਲੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਲਈ ਵੀਰਵਾਰ ਨੂੰ ਇੱਥੇ ਪਹੁੰਚੀਆਂ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕੁਲਦੀਪ ਯਾਦਵ ਤੇ ਰਵਿੰਦਰ ਜਡੇਜਾ ਨਾਲ ਆਪਣੀ ਤਸਵੀਰ ਟਵਿਟਰ 'ਤੇ ਪੋਸਟ ਕੀਤੀ ਹੈ, ਜਿਸਦੀ ਕੈਪਸ਼ਨ ਦਿੱਤੀ ਹੈ, ''ਚੇਨਈ ਪਹੁੰਚ ਗਏ ਹਾਂ।''ਦੂਜਾ ਵਨ ਡੇਅ 18 ਦਸੰਬਰ ਨੂੰ ਵਿਸ਼ਾਖਾਪਟਨਮ ਅਤੇ ਤੀਜਾ ਮੈਚ 22 ਦਸੰਬਰ ਨੂੰ ਕਟਕ ਵਿਚ ਖੇਡਿਆ ਜਾਵੇਗਾ।
ਭਾਰਤੀ ਟੀਮ ਨੇ ਜੋ ਆਪਣੀ ਆਖਰੀ ਵਨ-ਡੇ ਸੀਰੀਜ਼ ਖੇਡੀ ਸੀ ਉਹ ਇਸ ਸਾਲ ਅਗਸਤ 'ਚ ਵੈਸਟਇੰਡੀਜ਼ ਖਿਲਾਫ ਉਸੇ ਦੀ ਹੀ ਘਰੇਲੂ ਮੈਦਾਨ 'ਤੇ ਖੇਡੀ ਸੀ। ਤਿੰਨ ਮੈਚਾਂ ਦੀ ਉਸ ਸੀਰੀਜ਼ ਨੂੰ ਭਾਰਤ ਨੇ 2-0 ਨਾਲ ਆਪਣੇ ਨਾਮ ਕੀਤਾ ਸੀ। ਹਾਲਾਂਕਿ ਟੀਮ ਇੰਡੀਆ ਨੂੰ ਆਪਣੀ ਪਿਛਲੀ ਘਰੇਲੂ ਸੀਰੀਜ਼ 'ਚ ਆਸਟਰੇਲੀਆ ਦੇ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ 'ਚ ਟੀਮ ਇੰਡੀਆ ਘਰ 'ਚ ਇਕ ਵਾਰ ਫਿਰ ਜਿੱਤ ਦਾ ਸਿਲਸਿਲਾ ਜਾਰੀ ਰੱਖਣ ਦੇ ਇਰਾਦੇ ਨਾਲ ਉਤਰੇਗੀ।

ਵੈਸਟਇੰਡੀਜ਼ ਟੀਮ ਦੀ ਕਮਾਨ ਕੀਰੋਨ ਪੋਲਾਰਡ ਹੀ ਸੰਭਾਲਣਗੇ, ਜੋ ਟੀ-20 ਟੀਮ ਦੇ ਵੀ ਕਪਤਾਨ ਸਨ। ਵੈਸਟਇੰਡੀਜ਼ ਨੇ ਭਾਰਤ 'ਚ ਆਪਣੀ ਪਿਛਲੀ ਸੀਰੀਜ਼ ਪਿਛਲੇ ਹੀ ਮਹੀਨੇ ਅਫਗਾਨਿਸਤਾਨ ਖਿਲਾਫ ਖੇਡੀ ਸੀ ਜਿਸ 'ਚ ਉਸ ਨੂੰ 3-0 ਨਾਲ ਜਿੱਤ ਮਿਲੀ ਸੀ।
ਭਾਰਤ ਅੰਡਰ-17 ਮਹਿਲਾ ਟੀਮ ਦਾ ਸਾਹਮਣਾ ਸਵੀਡਨ ਨਾਲ
NEXT STORY