ਸਿਡਨੀ (ਭਾਸ਼ਾ) : ਭਾਰਤ ਅਤੇ ਆਸਟਰੇਲੀਆ ਵਿਚਾਲੇ ਪਹਿਲੇ ਵਨਡੇ ਕ੍ਰਿਕਟ ਮੈਚ ਦੌਰਾਨ ਇੱਥੇ ਸ਼ੁੱਕਰਵਾਰ ਨੂੰ 2 ਪ੍ਰਦਰਸ਼ਨਕਾਰੀ ਸੁਰੱਖਿਆ ਘੇਰੇ ਨੂੰ ਤੋੜ ਕੇ ਮੈਦਾਨ ਵਿਚ ਦਾਖ਼ਲ ਹੋ ਗਏ, ਜਿਨ੍ਹਾਂ ਨੂੰ ਬਾਅਦ ਵਿਚ ਬਾਹਰ ਲਿਜਾਇਆ ਗਿਆ। ਇਨ੍ਹਾਂ ਵਿਚੋਂ ਇਕ ਪ੍ਰਦਰਸ਼ਨਕਾਰੀ ਨੇ ਹੱਥ ਵਿਚ ਪਲੇਕਾਰਡ ਫੜਿਆ ਹੋਇਆ ਸੀ, ਜਿਸ ਵਿਚ ਆਸਟਰੇਲੀਆ ਵਿਚ ਭਾਰਤ ਦੇ ਅਡਾਨੀ ਸਮੂਹ ਦੀ ਕੋਲਾ ਪਰਿਯੋਜਨਾ ਦੀ ਨਿੰਦਾ ਕੀਤੀ ਗਈ ਸੀ।
ਉਹ ਉਸ ਸਮੇਂ ਮੈਦਾਨ 'ਤੇ ਦਾਖ਼ਲ ਹੋਏ, ਜਦੋਂ ਨਵਦੀਪ ਸੈਨੀ ਛੇਵਾਂ ਓਵਰ ਪਾਉਣ ਦੀ ਤਿਆਰੀ ਵਿਚ ਸਨ। ਦੋਵਾਂ ਨੂੰ ਸੁਰੱਖਿਆ ਕਰਮੀਆਂ ਨੇ ਬਾਹਰ ਕੱਢ ਦਿੱਤਾ। ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਦੌਰਾਨ ਇਸ ਸੀਰੀਜ਼ ਜ਼ਰੀਏ ਪਹਿਲੀ ਵਾਰ ਕ੍ਰਿਕਟ ਮੈਦਾਨ 'ਤੇ ਦਰਸ਼ਕਾਂ ਦੀ ਵਾਪਸੀ ਹੋਈ ਹੈ। ਕ੍ਰਿਕਟ ਆਸਟਰੇਲੀਆ ਨੇ ਸਟੇਡੀਅਮਾਂ ਵਿਚ ਕੁੱਲ ਸਮਰੱਥਾ ਦੇ 50 ਫ਼ੀਸਦੀ ਦਰਸ਼ਕਾਂ ਨੂੰ ਪਰਵੇਸ਼ ਦੀ ਆਗਿਆ ਦਿੱਤੀ ਹੈ।
ਆਸਟਰੇਲੀਆ ਦੌਰੇ ਤੋਂ ਵਾਪਸ ਪਰਤਣ ਦੇ ਫ਼ੈਸਲੇ 'ਤੇ ਪਹਿਲੀ ਵਾਰ ਵਿਰਾਟ ਨੇ ਤੋੜੀ ਚੁੱਪੀ (ਵੇਖੋ ਵੀਡੀਓ)
NEXT STORY