ਨਵੀਂ ਦਿੱਲੀ– ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਨੇ ਮਹਾਦੀਪ ਦੇ ਚੋਟੀ ਪੱਧਰ ਦੇ ਫੁੱਟਬਾਲ ਟੂਰਨਾਮੈਂਟ ਏ.ਐੱਫ. ਸੀ. ਏਸ਼ੀਆਈ ਕੱਪ 2031 ਦੀ ਮੇਜ਼ਬਾਨੀ ਲਈ ਦਿਲਚਸਪੀ ਦਾ ਪ੍ਰਸਤਾਵ (ਐਕਪ੍ਰੈਸ਼ਨ ਆਫ ਇੰਟਰੈਸਟ) ਪੇਸ਼ ਕੀਤਾ ਹੈ।
7 ਦੇਸ਼ਾਂ ਦੀਆਂ ਫੁੱਟਬਾਲ ਸੰਸਥਾਵਾਂ ਨੇ ਐਕਸਪ੍ਰੈਸ਼ਨ ਆਫ ਇੰਟਰੈਸਟ ਪੇਸ਼ ਕੀਤਾ ਸੀ, ਜਿਨ੍ਹਾਂ ਵਿਚ ਏ. ਆਈ. ਐੱਫ. ਐੱਫ. ਵੀ ਸ਼ਾਮਲ ਹੈ। ਪ੍ਰਸਤਾਵ ਪੇਸ਼ ਕਰਨ ਲਈ ਆਖਰੀ ਮਿਤੀ 31 ਮਾਰਚ ਤੱਕ ਸੀ।
ਟੂਰਨਾਮੈਂਟ ਦੀ ਮੇਜ਼ਬਾਨੀ ਦਾ ਅਧਿਕਾਰ ਹਾਸਲ ਕਰਨ ਲਈ ਭਾਰਤ ਨੂੰ ਆਸਟ੍ਰੇਲੀਆ, ਦੱਖਣੀ ਕੋਰੀਆ ਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਰਗੀਆਂ ਮਜ਼ਬੂਤ ਫੁੱਟਬਾਲ ਸੰਸਥਾਵਾਂ ਨਾਲ ਸਖਤ ਮੁਕਾਬਲੇਬਾਜ਼ੀ ਦਾ ਸਾਹਮਣਾ ਕਰਨਾ ਪਵੇਗਾ।
ਲੈਨਿੰਗ ਦੀ ਸਹਾਇਕ ਕੋਚ ਤੇ ਮੈਂਟਰ ਦੇ ਰੂਪ ’ਚ ਰਾਸ਼ਟਰੀ ਟੀਮ ’ਚ ਵਾਪਸੀ
NEXT STORY