ਇਪੋਹ, (ਬਿਊਰੋ)— ਹਾਕੀ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਮਹੱਤਵਪੂਰਨ ਸਥਾਨ ਰੱਖਦੀ ਹੈ। ਹਾਕੀ ਦੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਕਈ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਲੜੀ ਦੇ ਤਹਿਤ ਭਾਰਤੀ ਸੀਨੀਅਰ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਤੋਂ ਇਕ ਦਿਨ ਪਹਿਲੇ ਮਿਲੀ ਹਾਰ ਦਾ ਬਦਲਾ ਪੂਰਾ ਕਰਦੇ ਹੋਏ ਸ਼ਨੀਵਾਰ ਨੂੰ ਇੱਥੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਟੂਰਨਾਮੈਂਟ 'ਚ ਪੰਜਵੇਂ ਸਥਾਨ ਦੇ ਲਈ ਹੋਏ ਮੈਚ 'ਚ 4-1 ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ।
ਭਾਰਤੀ ਪੁਰਸ਼ ਟੀਮ ਨੂੰ ਸ਼ੁੱਕਰਵਾਰ ਨੂੰ ਆਇਰਲੈਂਡ ਦੇ ਹੱਥੋਂ ਹੀ 2-3 ਨਾਲ ਹਾਰ ਝਲਣੀ ਪਈ ਸੀ। ਭਾਰਤੀ ਟੀਮ 'ਚ ਇਸ ਸਾਲ ਹੋਏ ਸੁਲਤਾਨ ਅਜ਼ਲਾਨ ਸ਼ਾਹ ਟੂਰਨਾਮੈਂਟ ਦੇ ਲਈ ਯੁਵਾ ਟੀਮ ਨੂੰ ਉਤਾਰਿਆ ਗਿਆ ਸੀ ਪਰ ਉਹ ਪੰਜਵੇਂ ਸਥਾਨ 'ਤੇ ਰਿਹਾ। ਇਸ ਤੋਂ ਪਹਿਲਾਂ ਦੇ ਸੈਸ਼ਨ 'ਚ ਟੀਮ ਤੀਜੇ ਸਥਾਨ 'ਤੇ ਰਹੀ ਸੀ। ਭਾਰਤੀ ਹਾਕੀ ਟੀਮ ਹੁਣ ਅਪ੍ਰੈਲ 'ਚ ਰਾਸ਼ਟਮੰਡਲ ਖੇਡਾਂ 'ਚ ਵੱਡੀ ਚੁਣੌਤੀ ਲਈ ਉਤਰੇਗੀ।
ਸ਼ਾਰਾਪੋਵਾ ਨੇ ਨੀਦਰਲੈਂਡ ਦੇ ਕੋਚ ਸਵੇਨ ਨਾਲ ਕਰਾਰ ਖਤਮ ਕੀਤਾ
NEXT STORY