ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਰਾਂਚੀ ਦੇ ਜੇ.ਐੱਸ.ਸੀ.ਏ. ਇੰਟਰਨੈਸ਼ਨਲ ਸਟੇਡੀਅਮ ਕੰਪਲੈਕਸ 'ਚ ਖੇਡਿਆ ਜਾ ਰਿਹਾ ਹੈ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਨਿਰਧਾਰਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 278 ਦੌੜਾਂ ਬਣਾਈਆਂ। ਇਸ ਤਰ੍ਹਾਂ ਉਸ ਨੇ ਭਾਰਤ ਨੂੰ ਜਿੱਤ ਲਈ 279 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਸ਼੍ਰੇਅਸ ਅਈਅਰ ਦੇ ਸੈਂਕੜੇ ਤੇ ਈਸ਼ਾਨ ਕਿਸ਼ਨ ਦੇ ਅਰਧਸੈਂਕੜੇ ਨਾਲ 45.5 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 282 ਦੌੜਾਂ ਬਣਾਈਆਂ ਤੇਮੈਚ ਨੂੰ 7 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ।
ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੂੰ ਪਹਿਲਾਂ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਸ਼ਿਖਰ ਧਵਨ ਸਿਰਫ਼ 13 ਦੌੜਾਂ ਦੇ ਨਿੱਜੀ ਸਕੋਰ 'ਤੇ ਪਾਰਨੇਲ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਸ਼ੁਭਮਨ ਗਿੱਲ 28 ਦੌੜਾਂ ਦੇ ਨਿੱਜੀ ਸਕੋਰ 'ਤੇ ਰਬਾਡਾ ਵਲੋਂ ਆਊਟ ਹੋ ਗਿਆ ਈਸ਼ਾਨ ਕਿਸ਼ਨ ਨੇ ਸ਼ਾਨਦਾਰ 93 ਦੌੜਾਂ ਦੀ ਪਾਰੀ ਖੇਡੀ ਹਾਲਾਂਕਿ ਉਹ ਆਪਣਾ ਸੈਂਕੜਾ ਜੜਨ ਤੋਂ ਖੁੰਝ ਗਏ ਤੇ ਫਾਰਚੁਇਨ ਵਲੋਂ ਆਊਟ ਹੋ ਗਏ ਪਰ ਉਨ੍ਹਾਂ ਨੇ ਆਪਣੀ 93 ਦੌੜਾਂ ਦੀ ਪਾਰੀ ਦੇ ਦੌਰਾਨ 4 ਚੌਕੇ ਤੇ 7 ਛੱਕੇ ਲਗਾਏ। ਸ਼੍ਰੇਅਸ ਅਈਅਰ ਨੇ ਅਜੇਤੂ ਰਹਿੰਦੇ ਹੋਏ 15 ਚੌਕਿਆਂ ਦੀ ਮਦਦ ਨਾਲ ਸ਼ਾਨਦਾਰ 113 ਦੌੜਾਂ ਬਣਾਈਆਂ। ਸੰਜੂ ਸੈਮਸਨ ਨੇ ਵੀ ਅਜੇਤੂ ਰਹਿੰਦੇ ਹੋਏ 30 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵਲੋਂ ਫਾਰਟਿਊਨ ਨੇ 1, ਪਾਰਨੇਲ ਨੇ 1 ਤੇ ਰਬਾਡਾ ਨੇ 1 ਵਿਕਟ ਲਈਆਂ।
ਦੱਖਣੀ ਅਫਰੀਕਾ ਵਲੋਂ ਏਡਨ ਮਾਰਕਰਮ ਨੇ 79 ਤੇ ਰੀਜ਼ਾ ਹੈਂਡਰਿਕਸ ਨੇ 74 ਦੌੜਾਂ ਦੀ ਪਾਰੀ ਖੇਡੀ। ਕਪਤਾਨ ਕੇਸ਼ਵ ਮਹਾਰਾਜ ਸਿਰਫ 5 ਦੌੜਾਂ ਹੀ ਬਣਾ ਸਕੇ। ਭਾਰਤ ਵਲੋਂ ਮੁਹੰਮਦ ਸਿਰਾਜ ਨੇ 3, ਵਾਸ਼ਿੰਗਟਨ ਸੁੰਦਰ ਨੇ 1, ਸ਼ਹਿਬਾਜ਼ ਅਹਿਮਦ ਨੇ 1 ਤੇ ਕੁਲਦੀਪ ਯਾਦਵ ਨੇ 1 ਤੇ ਸ਼ਾਰਦੁਲ ਠਾਕੁਰ ਨੇ 1 ਵਿਕਟ ਲਈਆਂ।
ਇਹ ਵੀ ਪੜ੍ਹੋ : ਦੱਖਣੀ ਅਫਰੀਕੀ ਕ੍ਰਿਕਟਰ ਡੇਵਿਡ ਮਿਲਰ ਦੀ ਫੈਨ ਦਾ ਕੈਂਸਰ ਨਾਲ ਦਿਹਾਂਤ
ਮੌਸਮ
ਰਾਂਚੀ 'ਚ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹੇਗਾ ਅਤੇ ਆਸਮਾਨ 'ਚ ਅੰਸ਼ਿਕ ਰੂਪ ਨਾਲ ਬੱਦਲ ਛਾਏ ਰਹਿਣਗੇ। ਮੈਚ 'ਚ ਬਾਰਿਸ਼ ਨਾਲ ਰੁਕਾਵਟ ਦੇਖਣ ਦੀ ਸੰਭਾਵਨਾ ਹੈ ਕਿਉਂਕਿ ਮੈਚ ਦੇ ਦਿਨ ਬਾਰਿਸ਼ ਦੀ 80 ਫੀਸਦੀ ਸੰਭਾਵਨਾ ਹੈ। ਹਵਾ ਦੀ ਗਤੀ 30 ਕਿਲੋਮੀਟਰ ਪ੍ਰਤੀ ਘੰਟੇ ਦੇ ਆਲੇ-ਦੁਆਲੇ ਰਹਿਣ ਦੀ ਸੰਭਾਵਨਾ ਹੈ।
ਪਿਚ ਰਿਪੋਰਟ
ਜੇ.ਐੱਸ.ਸੀ.ਏ. ਇੰਟਰਨੈਸ਼ਨਲ ਸਟੇਡੀਅਮ ਕੰਪਲੈਕਸ ਦੀ ਪਿਚ 'ਚ ਸਫੈਦ ਗੇਂਦ ਵਾਲੀਆਂ ਖੇਡਾਂ 'ਚ ਬੱਲੇਬਾਜ਼ੀ ਦੇ ਅਨੁਕੂਲ ਪੱਧਰ ਹੈ। ਇਥੇ ਪਹਿਲੀ ਪਾਰੀ ਦਾ ਔਸਤ ਸਕੋਰ 247 ਹੈ ਪਰ ਟੀਮਾਂ ਨੇ 2019 'ਚ ਇਥੇ ਆਖਿਰੀ ਇਕ ਦਿਨੀਂ ਮੈਚ 'ਚ ਕੁੱਲ 280 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ।
ਦੋਵਾਂ ਟੀਮਾਂ ਦੀ ਪਲੇਇੰਗ-11
ਭਾਰਤ : ਸ਼ਿਖਰ ਧਵਨ (ਕਪਤਾਨ), ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਸੰਜੂ ਸੈਮਸਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਅਵੇਸ਼ ਖਾਨ।
ਦੱਖਣੀ ਅਫਰੀਕਾ : ਜਾਨੇਮਨ ਮਲਾਨ, ਕੁਇੰਟਨ ਡੀ ਕਾਕ (ਵਿਕਟਕੀਪਰ.), ਰੀਜ਼ਾ ਹੈਂਡਰਿਕਸ, ਏਡਨ ਮਾਰਕਰਮ, ਹੇਨਰਿਕ ਕਲਾਸਨ, ਡੇਵਿਡ ਮਿਲਰ, ਵੇਨ ਪਾਰਨੇਲ, ਕੇਸ਼ਵ ਮਹਾਰਾਜ (ਸੀ), ਬਿਜੋਰਨ ਫਾਰਚੁਇਨ, ਕਗਿਸੋ ਰਬਾਡਾ, ਐਨਰਿਕ ਨੌਰਟਜੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
10 ਸਾਲ ਦੇ ਸ਼ੌਰਿਆਜੀਤ ਦਾ ਨੈਸ਼ਨਲ ਗੇਮਜ਼ ’ਚ ਜਲਵਾ, PM ਮੋਦੀ ਵੀ ਹੋਏ ਮੁਰੀਦ
NEXT STORY