ਨਵੀਂ ਦਿੱਲੀ— ਭਾਰਤੀ ਓਪਨਰ ਸ਼ਿਖਰ ਧਵਨ ਨੇ ਸ਼੍ਰੀਲੰਕਾ ਖਿਲਾਫ ਆਖਰੀ ਵਨਡੇ ਅਤੇ ਇਕਮਾਤਰ ਟੀ-20 ਮੈਚ ਤੋਂ ਬਾਹਰ ਹੋਣ ਦੇ ਬਾਅਦ ਹੁਣ ਬੀ.ਸੀ.ਸੀ.ਆਈ. ਨੂੰ ਅਪੀਲ ਕੀਤੀ ਹੈ ਕਿ ਉਹ ਆਸਟਰੇਲੀਆ ਖਿਲਾਫ ਪਹਿਲੇ ਤਿੰਨ ਮੈਚਾਂ 'ਚੋਂ ਉਸ ਨੂੰ ਭਾਰਤੀ ਟੀਮ ਤੋਂ ਬਾਹਰ ਕਰ ਦੇਣ। ਫਿਲਹਾਲ ਇਸ ਦਾ ਕਾਰਨ ਨਿੱਜੀ ਮੰਨਿਆ ਜਾ ਰਿਹਾ ਹੈ। ਚੈਂਪੀਅਨਸ ਟਰਾਫੀ 2017 ਦੇ ਬਾਅਦ ਤੋਂ ਭਾਰਤੀ ਟੀਮ ਲਈ ਸਲਾਮੀ ਬੱਲੇਬਾਜ ਦੇ ਤੌਰ 'ਤੇ ਧਵਨ ਪਹਿਲੀ ਪਸੰਦ ਰਹੇ ਹਨ ਅਤੇ ਉਨ੍ਹਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦੇਣ ਲਈ ਖਾਸ ਪਾਰੀਆਂ ਵੀ ਖੇਡੀਆਂ ਹਨ।
ਉਨ੍ਹਾਂ ਦੇ ਇਸ ਅਪੀਲ ਦਾ ਕਾਰਨ ਇਕ ਵਾਰ ਫਿਰ ਨਿੱਜੀ ਸੀ ਕਿਉਂਕਿ ਉਸਦੀ ਪਤਨੀ ਠੀਕ ਨਹੀਂ ਹੈ ਅਤੇ ਉਹ ਉਸ ਨਾਲ ਰਹਿਣਾ ਚਾਹੁੰਦੀ ਹੈ। ਇਸ ਤੋਂ ਪਹਿਲੇ ਧਵਨ ਆਪਣੀ ਬੀਮਾਰ ਮਾਂ ਕਾਰਨ ਸ਼੍ਰੀਲੰਕਾ ਦੌਰੇ ਤੋਂ ਵਾਪਸ ਭਾਰਤ ਪਰਤ ਆਏ ਸਨ। ਬੀ.ਸੀ.ਸੀ.ਆਈ. ਨੇ ਉਨ੍ਹਾਂ ਦੀ ਇਸ ਅਪੀਲ ਨੂੰ ਸਵੀਕਾਰ ਕੀਤੇ ਜਾਣ ਦੇ ਬਾਅਦ ਚੋਣ ਕਮੇਟੀ ਨੇ ਫੈਸਲਾ ਕੀਤਾ ਕਿ ਉਹ 15 ਮੈਂਬਰੀ ਟੀਮ ਦੀ ਮੌਜੂਦਾ ਟੀਮ ਇਸ ਤਰ੍ਹਾਂ ਨਾਲ ਹੀ ਰਹੇਗੀ। ਇਸ ਦੇ ਲਈ ਕਿਸੇ ਹੋਰ ਖਿਡਾਰੀ ਦੀ ਚੋਣ ਨਹੀਂ ਕਰਨਗੇ। ਫਿਲਹਾਲ ਕਮੇਟੀ ਨੇ ਖੱਬੇ ਹੱਥ ਦੇ ਇਸ ਬੱਲੇਬਾਜ਼ ਦੀ ਜਗ੍ਹਾ 'ਤੇ ਸਲਾਮੀ ਬੱਲੇਬਾਜ਼ ਦੀ ਘੋਸ਼ਣਾ ਨਹੀਂ ਕੀਤੀ ਹੈ।
ਭਾਰਤੀ ਟੀਮ ਦੇ ਸਲਾਮੀ ਬੱਲੇਬਾਜ ਸ਼ਿਖਰ ਧਵਨ ਨੇ ਆਸਟਰੇਲੀਆ ਦੌਰੇ ਦੇ ਪਹਿਲੇ ਤਿੰਨ ਵਨਡੇ ਤੋ ਆਪਣਾ ਨਾਂ ਵਾਪਸ ਲਿਆ ਹੈ। ਜਿਸਦਾ ਕਾਰਨ ਉਨ੍ਹਾਂ ਦੀ ਬੀਮਾਰ ਪਤਨੀ ਹੈ।
ਆਸਟਰੇਲੀਆ ਖਿਲਾਫ 15 ਮੈਂਬਰੀ ਟੀਮ
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਕੇ.ਐਲ. ਰਾਹੁਲ, ਮਨੀਸ਼ ਪਾਂਡੇ, ਕੇਦਾਰ ਜਾਧਵ, ਅਜਿੰਕਯ ਰਹਾਣੇ, ਮਹਿੰਦਰ ਸਿੰਘ ਧੋਨੀ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਮੁਹੰਮਦ ਸ਼ਮੀ।
ਭਾਰਤ ਬਨਾਮ ਆਸਟਰੇਲੀਆ : ਜਾਣੋ ਖਿਡਾਰੀਆਂ ਵਿਚਾਲੇ ਝਗੜੇ ਦੇ ਮਜ਼ੇਦਾਰ ਕਿੱਸੇ
NEXT STORY