ਨਵੀਂ ਦਿੱਲੀ— ਪੀ. ਵੀ. ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਨੇ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਦੇ ਕੇਡੀ ਜਾਧਵ ਇੰਡੋਰ ਹਾਲ 'ਚ ਜਾਰੀ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਜੇਤੂ ਸ਼ੁਰੂਆਤ ਕਰਦੇ ਹੋਏ ਦੂਜੇ ਗੇੜ 'ਚ ਪ੍ਰਵੇਸ਼ ਕੀਤਾ। ਸਿੰਧੂ ਨੇ ਭਾਰਤ ਦੀ ਹੀ ਮੁਗਧਾ ਨੂੰ 21-18, 21-13 ਨਾਲ ਹਰਾਇਆ। ਸਿੰਧੂ ਦਾ ਦੂਸਰੇ ਦੌਰ 'ਚ ਹਾਂਗਕਾਂਗ ਦੀ ਡੇਂਗ ਜਾਏ ਜੁਆਨ ਨਾਲ ਮੁਕਾਬਲਾ ਹੋਵੇਗਾ। ਸਿੰਧੂ ਪਹਿਲੀ ਵਾਰ ਜੁਆਨ ਨਾਲ ਖੇਡੇਗੀ। ਇਸ ਦੇ ਨਾਲ ਹੀ
ਤੀਸਰੀ ਸੀਡ ਤੇ ਸਾਬਕਾ ਚੈਂਪੀਅਨ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੂੰ ਪਹਿਲੇ ਦੌਰ 'ਚ ਜਿੱਤ ਹਾਸਲ ਕਰਨ ਲਈ ਪਸੀਨਾ ਵਹਾਉਣਾ ਪੈ ਗਿਆ ਜਦਕਿ 5ਵੀਂ ਸੀਡ ਸਮੀਰ ਵਰਮਾ ਤੇ ਐੱਚ. ਐੱਸ. ਪ੍ਰਣਯ ਨੇ ਦੂਸਰੇ ਦੌਰ 'ਤੇ ਜਗ੍ਹਾ ਬਣਾ ਲਈ। ਸ਼੍ਰੀਕਾਂਤ ਨੂੰ ਹਾਂਗਕਾਂਗ ਦੇ ਵੋਂਗ ਵਿੰਗ ਦੀ ਵਿੰਸੇਟ ਨੂੰ ਹਰਾਉਣ ਲਈ 56 ਮਿੰਟ ਤੱਕ ਜੂਝਣਾ ਪਿਆ। ਸ਼੍ਰੀਕਾਂਤ ਨੇ ਇਹ ਮੁਕਾਬਲਾ 21-16, 18-21, 21-19 ਨਾਲ ਜਿੱਤਿਆ। ਸਮੀਰ ਨੇ ਡੈਨਮਾਰਕ ਦੇ ਰੇਸਮਸ ਗੇਮਕੇ ਨੂੰ 50 ਮਿੰਟ 'ਚ 21-18, 21-12 ਨਾਲ ਹਰਾਇਆ। ਸਮੀਰ ਦਾ ਦੂਸਰੇ ਦੌਰ 'ਚ ਹਮਵਤਨ ਬੀ ਸਾਈ ਪ੍ਰਣੀਤ ਨਾਲ ਮੁਕਾਬਲਾ ਹੋਵੇਗਾ। ਉਸ ਨੇ ਕੁਆਲੀਫਾਇਰ ਕਾਰਤੀਕੇਅਨ ਗੁਲਸ਼ਨ ਕੁਮਾਰ ਨੂੰ 22-24, 21-13, 21-8 ਨਾਲ ਹਰਾਇਆ।
ਪੰਤ ਹਰ ਰੋਜ਼ ਛੱਕੇ ਨਹੀਂ ਛੁਡਾ ਸਕਦਾ, ਧਵਨ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ : ਪੋਂਟਿੰਗ
NEXT STORY