ਸਪੋਰਟ ਡੈਸਕ— ਭਾਰਤ ਦੇ ਰੋਹਨ ਬੋਪੰਨਾ ਤੇ ਉਨ੍ਹਾਂ ਦੇ ਜੋੜੀਦਾਰ ਡੇਨਿਸ ਸ਼ਾਪੋਵਾਲੋਵ ਇੱਥੇ ਪੁਰਸ਼ ਜੋੜੀ ਸੈਮੀਫਾਈਨਲ 'ਚ ਸਿੱਧੇ ਸੈਟਾਂ 'ਚ ਹਾਰ ਦੇ ਨਾਲ ਏ. ਟੀ. ਪੀ. ਮਾਂਟਰੀਅਲ ਮਾਸਟਰਸ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਏ। ਬੋਪੰਨਾ ਤੇ ਸ਼ਾਪੋਵਾਲੋਵ ਦੀ ਗੈਰ ਦਰਜੇ ਜੋੜੀ ਨੂੰ ਸਖਤ ਮੁਕਾਬਲੇ 'ਚ ਰੋਬਿਨ ਹਸ ਤੇ ਵੇਸਲੇ ਕੂਲਹੋਫ ਦੀ ਨੀਦਰਲੈਂਡ ਦੀ ਜੋੜੀ ਦੇ ਖਿਲਾਫ 6-7 (3-7), 6-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 
ਹਸ ਤੇ ਕੂਲਹੋਫ ਦਾ ਸਾਹਮਣਾ ਫਾਈਨਲ 'ਚ ਸਪੇਨ ਦੇ ਮਾਰਸੇਲ ਗਰੇਨੋਲਰਸ ਤੇ ਅਰਜਨਟੀਨਾ ਦੇ ਹੋਰਾਸਯੋ ਜੇਬਾਲੋਸ ਦੀ ਜੋੜੀ ਨਾਲ ਹੋਵੇਗਾ। ਭਾਰਤ ਤੇ ਕਨਾਡਾ ਦੀ ਜੋੜੀ ਨੂੰ ਇਸ ਤੋਂ ਪਹਿਲਾਂ ਫ਼ਰਾਂਸ ਦੇ ਬੇਨੋਇਟ ਪਿਅਰੇ ਅਤੇ ਸਵਿਟਜ਼ਰਲੈਂਡ ਦੇ ਸਟੇਨ ਵਾਵਰਿੰਕਾ ਦੀ ਜੋੜੀ ਦੇ ਖਿਲਾਫ ਕੁਆਟਰ ਫਾਈਨਲ 'ਚ ਵਾਕਓਵਰ ਮਿਲਿਆ ਸੀ।
IND vs WI : ਮੈਚ ਤੋਂ ਪਹਿਲਾਂ ਸ਼੍ਰੇਅਸ ਅਈਅਰ ਬੋਲੇ, ਕਿਸੇ ਵੀ ਨੰਬਰ 'ਤੇ ਬੈਟਿੰਗ ਕਰਨ ਨੂੰ ਤਿਆਰ ਹਾਂ
NEXT STORY