ਸਪੋਰਟਸ ਡੈਸਕ- ਧਾਕੜ ਬੈਡਮਿੰਟਨ ਖਿਡਾਰੀ ਪੁਲੇਲਾ ਗੋਪੀਚੰਦ ਤੇ ਵਿਲਮ ਕੁਮਾਰ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚੋਂ ਬੈਡਮਿੰਟਨ ਨੂੰ ਬਾਹਰ ਕਰਨ ਦੇ ਫੈਸਲੇ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਦੇਸ਼ ਨੂੰ ਇਨ੍ਹਾਂ ਖੇਡਾਂ ਵਿਚ ਆਪਣੀ ਟੀਮ ਨਹੀਂ ਭੇਜਣੀ ਚਾਹੀਦੀ ਕਿਉਂਕਿ ਇਸ ਦਾ ਟੀਚਾ ਭਾਰਤ ਦੀ ਤਰੱਕੀ ਨੂੰ ਰੋਕਣਾ ਹੈ।
ਸਾਬਕਾ ਭਾਰਤੀ ਕੋਚ ਵਿਮਲ ਨੇ ਕਿਹਾ, ‘‘ਰਾਸ਼ਟਰਮੰਡਲ ਖੇਡਾਂ ਦੀ ਕੋਈ ਲੋੜ ਨਹੀਂ ਹੈ। ਮੇਰੇ ਨਜ਼ਰੀਏ ਵਿਚ ਉਨ੍ਹਾਂ ਨੂੰ ਇਨ੍ਹਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਰਾਸ਼ਟਰਮੰਡਲ ਖੇਡਾਂ ਦੀ ਜਗ੍ਹਾ ਓਲੰਪਿਕ ਤੇ ਏਸ਼ੀਆਈ ਖੇਡਾਂ ਦਾ ਆਯੋਜਨ ਕਰਨਾ ਬਿਹਤਰ ਹੈ। ਇਹ ਦਰਦਨਾਕ ਹੈ, ਮੈਂ ਬੇਹੱਦ ਨਿਰਾਸ਼ ਹਾਂ। ਰਾਸ਼ਟਰਮੰਡਲ ਖੇਡਾਂ ਆਪਣੀ ਚਮਕ ਗੁਆ ਰਹੀਆਂ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਸਾਨੂੰ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ ਨਹੀਂ ਭੇਜਣੀ ਚਾਹੀਦੀ।’’
ਉੱਥੇ ਹੀ, ਗੋਪੀਚੰਦ ਨੇ ਕਿਹਾ, ‘‘ਮੈਂ 2026 ਦੀਆਂ ਰਾਸ਼ਟਰਮੰਡਲ ਖੇਡਾਂ ’ਚੋਂ ਬੈਡਮਿੰਟਨ ਨੂੰ ਬਾਹਰ ਕਰਨ ਦੇ ਫੈਸਲੇ ਤੋਂ ਬੇਹੱਦ ਹੈਰਾਨ ਤੇ ਨਿਰਾਸ਼ ਹਾਂ। ਅਜਿਹਾ ਲੱਗਦਾ ਹੈ ਕਿ ਇਹ ਫੈਸਲਾ ਭਾਰਤ ਵਰਗੇ ਦੇਸ਼ਾਂ ਦੀ ਤਰੱਕੀ ਨੂੰ ਰੋਕਣ ਦੇ ਟੀਚੇ ਨਾਲ ਕੀਤਾ ਗਿਆ ਹੈ।’’
ਨਿਊਜ਼ੀਲੈਂਡ ਨੂੰ ਤੇਜ਼ੀ ਨਾਲ ਤਾਲਮੇਲ ਬਿਠਾਉਣਾ ਪਵੇਗਾ : ਡੈਰਿਲ ਮਿਸ਼ੇਲ
NEXT STORY