ਨਵੀਂ ਦਿੱਲੀ– ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਰਾਸ਼ਟਰੀ ਰਾਜਧਾਨੀ ਦੇ ਇੰਦਰਾ ਗਾਂਧੀ ਸਟੇਡੀਅਮ (ਆਈ. ਜੀ. ਆਈ.) ਵਿਚ ਅਗਲੇ ਸਾਲ 13 ਤੋਂ 19 ਜਨਵਰੀ ਤੱਕ ਹੋਣ ਵਾਲੇ ਖੋ-ਖੋ ਵਿਸ਼ਵ ਕੱਪ ਦੀ ਮੇਜ਼ਬਾਨੀ ਵਿਚ ਸਹਿਯੋਗ ਕਰੇਗਾ। ਆਈ. ਓ. ਏ. ਨੇ ਅਧਿਕਾਰਤ ਤੌਰ ’ਤੇ ਭਾਰਤੀ ਖੋ-ਖੋ ਸੰਘ (ਕੇ. ਕੇ. ਐੱਫ. ਆਈ.) ਦੇ ਨਾਲ ਆਪਣੀ ਸਾਂਝੇਦਾਰੀ ਦੀ ਪੁਸ਼ਟੀ ਕਰਦੇ ਹੋਏ ਇਸ ਆਯੋਜਨ ਲਈ ਸਹਿਯੋਗ ਕਰਨ ਦਾ ਵਾਅਦਾ ਕੀਤਾ ਹੈ। ਆਈ. ਓ. ਏ. ਮੁਖੀ ਡਾ. ਪੀ. ਟੀ. ਊਸ਼ਾ ਨੇ ਕਿਹਾ,‘‘ਅਸੀਂ ਆਪਣੀ ਸੰਸਕ੍ਰਿਤਿਕ ਵਿਰਾਸਤ ਦਾ ਜਸ਼ਨ ਮਨਾਉਣ ਤੇ ਰਵਾਇਤੀ ਖੇਡਾਂ ਨੂੰ ਬੜ੍ਹਾਵਾ ਦੇਣ ਵਿਚ ਇਸ ਆਯੋਜਨ ਦੇ ਮਹੱਤਵ ਨੂੰ ਸਮਝਦੇ ਹਾਂ ਤੇ ਅਸੀਂ ਟੂਰਨਾਮੈਂਟ ਦੀ ਸਫਲਤਾ ਤੈਅ ਕਰਨ ਲਈ ਭਾਰਤੀ ਖੋ-ਖੋ ਸੰਘ ਦੇ ਨਾਲ ਸਹਿਯੋਗ ਕਰਨ ਲਈ ਉਤਵਾਲੇ ਹਾਂ।’’
ਕੇ. ਕੇ. ਐੱਫ. ਆਈ. ਮੁਖੀ ਸੁਧਾਂਸ਼ੂ ਮਿੱਤਲ ਨੇ ਆਈ. ਓ. ਏ. ਦੇ ਪ੍ਰਤੀ ਧੰਨਵਾਦ ਜਤਾਉਂਦੇ ਹੋਏ ਕਿਹਾ,‘‘ਪੀ. ਟੀ. ਊਸ਼ਾ ਦੀ ਅਗਵਾਈ ਵਿਚ ਆਈ. ਓ. ਏ. ਦਾ ਸਮਰਥਨ ਖੋ-ਖੋ ਲਈ ਇਕ ਗੇਮ ਚੇਜ਼ਰ ਹੈ। ਇਹ ਸਹਿਯੋਗ ਖੋ-ਖੋ ਨੂੰ ਵਿਸ਼ਵ ਪੱਧਰ ’ਤੇ ਲਿਜਾਣ ਵਿਚ ਮਹੱਤਵਪੂਰਨ ਹੈ ਤੇ ਅਸੀਂ ਪਹਿਲੀ ਵਾਰ ਖੋ-ਖੋ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਖੁਸ਼ ਹਾਂ ਜਿਹੜਾ ਇਸ ਖੇਡ ਲਈ ਅਸਲ ਵਿਚ ਇਕ ਇਤਿਹਾਸਕ ਆਯੋਜਨ ਹੈ।’’
ਜ਼ਿਕਰਯੋਗ ਹੈ ਕਿ ਖੋ-ਖੋ ਵਿਸ਼ਵ ਕੱਪ ਵਿਚ ਪੁਰਸ਼ ਤੇ ਮਹਿਲਾ ਦੋਵੇਂ ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿਚ 6 ਮਹਾਦੀਪਾਂ ਦੇ 25 ਦੇਸ਼ ਮੁਕਾਬਲੇਬਾਜ਼ੀ ਕਰਨਗੇ। ਮੇਜ਼ਬਾਨ ਭਾਰਤ, ਬੰਗਲਾਦੇਸ਼, ਪਾਕਿਸਤਾਨ ਤੇ ਸ਼੍ਰੀਲੰਕਾ ਸਮੇਤ ਏਸ਼ੀਆ ਦੀਆਂ ਟੀਮਾਂ ਅਫਰੀਕਾ, ਯੂਰਪ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ ਤੇ ਓਸ਼ਨੀਆ ਦੇ ਮੁਕਾਬਲੇਬਾਜ਼ਾਂ ਨਾਲ ਮੁਕਾਬਲਾ ਕਰਨਗੀਆਂ। ਘਾਨਾ, ਕੀਨੀਆ, ਇੰਗਲੈਂਡ, ਜਰਮਨੀ, ਬ੍ਰਾਜ਼ੀਲ ਤੇ ਆਸਟ੍ਰੇਲੀਆ ਵਰਗੇ ਦੇਸ਼ ਮੁਕਾਬਲੇਬਾਜ਼ਾਂ ਵਿਚ ਸ਼ਾਮਲ ਹੋਣਗੇ।
ਮਹਿਲਾ ਏ. ਸੀ. ਟੀ. ਸੈਮੀਫਾਈਨਲ : ਜਾਪਾਨ ਵਿਰੁੱਧ ਭਾਰਤ ਦਾ ਪੱਲੜਾ ਭਾਰੀ
NEXT STORY