ਮੈਲਬੋਰਨ— ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾਣ ਵਾਲੀ ਵਨ-ਡੇ, ਟੀ-20 ਅਤੇ ਟੈਸਟ ਸੀਰੀਜ਼ ਲਈ ਦਰਸ਼ਕ ਕਾਫ਼ੀ ਉਤਸ਼ਾਹਤ ਹਨ। ਇਸ ਗੱਲ ਦਾ ਅੰਦਾਜ਼ਾ ਇਸ ਨਾਲ ਹੀ ਲਾਇਆ ਜਾ ਸਕਦਾ ਹੈ ਕਿ ਟਿਕਟਾਂ ਦੀ ਵਿਕਰੀ ਸ਼ੁਰੂ ਹੁੰਦੇ ਹੀ ਤਿੰਨ ਟੀ-20 ਕੌਮਾਂਤਰੀ ਤੇ 2 ਵਨ-ਡੇ ਮੈਚਾਂ ਦੀਆਂ ਟਿਕਟਾਂ ਵਿਕ ਗਈਆਂ ਹਨ। ਟਿਕਟਾਂ ਦੀ ਵਿਕਰੀ ਅੱਜ ਸਵੇਰੇ ਸ਼ੁਰੂੁ ਹੋਈ ਸੀ। ਕ੍ਰਿਕਟ ਆਸਟਰੇਲੀਆ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : ਸਾਕਸ਼ੀ ਧੋਨੀ ਦੀ ਜਨਮਦਿਨ ਦੀ ਮਹਿਫ਼ਲ 'ਚ ਸ਼ਾਮਲ ਹੋਏ ਇਹ ਸਿਤਾਰੇ, ਵੇਖੋ ਤਸਵੀਰਾਂ
ਭਾਰਤ ਤੇ ਆਸਟਰੇਲੀਆ ਵਿਚਾਲੇ ਪਹਿਲਾ ਵਨ-ਡੇ 27 ਨਵੰਬਰ ਨੂੰ ਐਮ. ਸੀ. ਜੀ. ’ਚ ਖੇਡਿਆ ਜਾਵੇਗਾ ਜਿਸ ’ਚ ਲਗਭਗ 1900 ਲੋਕ ਮੈਚ ਦੇਖ ਸਕਣਗੇ। ਐਸ. ਸੀ. ਜੀ ਤੇ ਮਨੁਕਾ ਓਵਰ ’ਚ 50 ਫੀਸਦੀ ਦਰਸ਼ਕ ਸਟੇਡੀਅਮ ’ਚ ਸੀਰੀਜ਼ ਦੇਖ ਸਕਣਗੇ। ਦੂਜਾ ਅਤੇ ਤੀਜਾ ਵਨ-ਡੇ ਮੈਚ ¬ਕ੍ਰਮਵਾਰ ਐੱਸ. ਸੀ. ਜੀ. ਅਤੇ ਮਨੁਕਾ ਓਵਰ ਜਦਕਿ ਪਹਿਲਾ ਟੀ-20 ਮਨੁਕਾ ਓਵਲ ਤੇ ਆਖ਼ਰੀ ਦੋ ਟੀ-20 ਮੈਚ ਐਸ. ਸੀ. ਜੀ. ’ਚ ਖੇਡੇ ਜਾਣਗੇ।
ਇਹ ਵੀ ਪੜ੍ਹੋ : ICC ਨੇ ਕੌਮਾਂਤਰੀ ਤੇ ਅੰਡਰ-19 ਦੇ ਖਿਡਾਰੀਆਂ ਦੇ ਖੇਡਣ ’ਤੇ ਲਿਆ ਵੱਡਾ ਫੈਸਲਾ, ਜਾਣੋ ਪੂਰਾ ਮਾਮਲਾ
ਕ੍ਰਿਕਟ ਆਸਟਰੇਲੀਆ ਦੇ ਫੈਨ ਐਨਗੇਜਮੈਂਟ ਦੇ ਕਾਰਜਕਾਰੀ ਮਹਾਪ੍ਰਬੰਧਕ ਐਂਥਨੀ ਐਡਵਰਡ ਨੇ ਟਿਕਟਾਂ ਦੀ ਵਿਕਰੀ ’ਤੇ ਕਿਹਾ, ਇਸ ਨਾਲ ਪਤਾ ਚਲਦਾ ਹੈ ਕਿ ਫੈਂਸ ਕੌਮਾਂਤਰੀ ਸੀਰੀਜ਼ ਦੇ ਸ਼ੁਰੂ ਹੋਣ ਦਾ ਕਿੰਨੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੌਮਾਂਤਰੀ ਕ੍ਰਿਕਟ ’ਚ ਆਸਟਰੇਲੀਆਈ ਤੇ ਭਾਰਤੀ ਪੁਰਸ਼ ਕ੍ਰਿਕਟ ਟੀਮਾਂ ਵਿਚਾਲੇ ਮੁਕਾਬਲੇਬਾਜ਼ੀ ਸਭ ਤੋਂ ਵੱਡੀ ਹੈ ਅਤੇ ਇਹ ਸੀਰੀਜ਼ ਇਕ ਮਹਾਕਾਵਿ ਦੇ ਰੂਪ ’ਚ ਆਕਾਰ ਲੈ ਰਹੀ ਹੈ। ਵਨ-ਡੇ ਅਤੇ ਟੀ-20 ਸੀਰੀਜ਼ ’ਚ ਇੰਨੀ ਦਿਲਚਸਪੀ ਦੇਖਣਾ ਸ਼ਾਨਦਾਰ ਹੈ।
ਨਡਾਲ ਨੇ ਸਟੇਫਾਨੋਸ ਨੂੰ ਹਰਾ ਕੇ ਮਾਰੀ ਬਾਜ਼ੀ, ਸੈਮੀਫਾਈਨਲ ’ਚ ਦਾਨਿਲ ਨਾਲ ਹੋਵੇਗਾ ਸਾਹਮਣਾ
NEXT STORY