ਸਪੋਰਟਸ ਡੈਸਕ- ਭਾਰਤ ਅਤੇ ਆਇਰਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਭਾਵ ਬੁੱਧਵਾਰ ਨੂੰ ਡਬਲਿਨ ਦੇ ਮਾਲਾਹਾਈਡ 'ਚ ਭਾਰਤੀ ਸਮੇਂ ਮੁਤਾਬਕ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਭਾਰਤ ਕੋਲ 2-0 ਦੀ ਬੜ੍ਹਤ ਹੈ। ਹੁਣ ਉਹ ਕਲੀਨ ਸਵੀਪ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗਾ। ਸੀਰੀਜ਼ ਦੇ ਪਹਿਲੇ ਮੈਚ ਦੌਰਾਨ ਮੀਂਹ ਪਿਆ। ਇਸ ਕਾਰਨ ਮੈਚ ਪ੍ਰਭਾਵਿਤ ਹੋਇਆ। ਹੁਣ ਤੀਜੇ ਮੈਚ 'ਚ ਵੀ ਮੀਂਹ ਦਾ ਖਤਰਾ ਹੈ। ਦਿਨ ਦੀ ਸ਼ੁਰੂਆਤ 'ਚ ਅਸਮਾਨ 'ਚ ਬੱਦਲ ਛਾਏ ਰਹਿਣਗੇ। ਇਸ ਦੀ ਧੁੱਪ ਆ ਸਕਦੀ ਹੈ। ਪਰ ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ।
ਭਾਰਤ ਅਤੇ ਆਇਰਲੈਂਡ ਵਿਚਾਲੇ ਖੇਡਿਆ ਗਿਆ ਪਹਿਲਾ ਮੈਚ ਮੀਂਹ ਕਾਰਨ ਪ੍ਰਭਾਵਿਤ ਹੋ ਗਿਆ ਸੀ। ਇਸ ਕਾਰਨ ਮੈਚ ਦਾ ਨਤੀਜਾ ਡਕਵਰਥ ਲੁਈਸ ਨਿਯਮ ਤੋਂ ਲਿਆ ਗਿਆ। ਹੁਣ ਤੀਜੇ ਮੈਚ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਮੀਂਹ ਪੈਂਦਾ ਹੈ ਤਾਂ ਖੇਡ ਸ਼ੁਰੂ ਹੋਣ 'ਚ ਦੇਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਜ਼ਿਆਦਾ ਬਾਰਿਸ਼ ਹੋਣ 'ਤੇ ਡਕਵਰਥ ਲੁਈਸ ਨਿਯਮ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਏਸ਼ੀਆ ਕੱਪ ਵਿਸ਼ਵ ਕੱਪ ਦੇ ਲਈ ਭਾਰਤ ਦੀਆਂ ਤਿਆਰੀਆਂ ਦਾ ਮੁੱਖ ਹਿੱਸਾ : ਟਿਮ ਸਾਊਦੀ
ਜ਼ਿਕਰਯੋਗ ਹੈ ਕਿ ਭਾਰਤ ਨੇ ਸੀਰੀਜ਼ ਦਾ ਪਹਿਲਾ ਮੈਚ 2 ਦੌੜਾਂ ਨਾਲ ਜਿੱਤਿਆ ਸੀ ਅਤੇ ਦੂਜਾ ਮੈਚ 33 ਦੌੜਾਂ ਨਾਲ ਜਿੱਤਿਆ। ਟੀਮ ਇੰਡੀਆ ਲਈ ਦੂਜੇ ਮੈਚ 'ਚ ਰਿੰਕੂ ਸਿੰਘ ਨੇ 38 ਦੌੜਾਂ ਬਣਾਈਆਂ। ਉਸ ਨੂੰ ਮੈਚ ਦਾ ਖਿਡਾਰੀ ਚੁਣਿਆ ਗਿਆ। ਇਸ ਦੇ ਨਾਲ ਹੀ ਰਿਤੂਰਾਜ ਗਾਇਕਵਾੜ ਨੇ 58 ਦੌੜਾਂ ਦੀ ਪਾਰੀ ਖੇਡੀ। ਭਾਰਤ ਸੰਭਾਵਤ ਤੌਰ 'ਤੇ ਤੀਜੇ ਮੈਚ 'ਚ ਬੈਂਚ ਸਟ੍ਰੈਂਥ ਨੂੰ ਅਜ਼ਮਾ ਸਕਦਾ ਹੈ। ਇਸ ਦੇ ਨਾਲ ਹੀ ਆਇਰਲੈਂਡ ਲਈ ਜਿੱਤ ਦਰਜ ਕਰਨਾ ਆਸਾਨ ਨਹੀਂ ਹੋਵੇਗਾ। ਉਸ ਨੇ ਲਗਾਤਾਰ ਦੋ ਮੈਚ ਹਾਰੇ ਹਨ। ਹੁਣ ਉਹ ਨਵੀਂ ਰਣਨੀਤੀ ਨਾਲ ਮੈਦਾਨ 'ਚ ਉਤਰ ਸਕਦਾ ਹੈ।
ਇਹ ਵੀ ਪੜ੍ਹੋ- ਭਾਰਤੀ ਜੂਨੀਅਰ ਹਾਕੀ ਟੀਮ ਨੇ ਇੰਗਲੈਂਡ ਨੂੰ 4-0 ਨਾਲ ਹਰਾਇਆ
ਤੀਜੇ ਟੀ-20 ਮੈਚ ਲਈ ਖਿਡਾਰੀਆਂ ਦੀ ਸੰਭਾਵਿਤ ਲਿਸਟ-
ਭਾਰਤ : ਯਸ਼ਸਵੀ ਜਾਇਸਵਾਲ, ਰਿਤੂਰਾਜ ਗਾਇਕਵਾੜ, ਤਿਲਕ ਵਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿੰਕੂ ਸਿੰਘ, ਜਿਤੇਸ਼ ਸ਼ਰਮਾ/ਸ਼ਿਵਮ ਦੂਬੇ, ਸ਼ਾਹਬਾਜ਼ ਅਹਿਮਦ/ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਪ੍ਰਸਿੱਧ ਕ੍ਰਿਸ਼ਨਾ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ/ਮੁਕੇਸ਼ ਕੁਮਾਰ
ਆਇਰਲੈਂਡ: ਰੌਸ ਅਡਾਇਰ, ਪਾਲ ਸਟਰਲਿੰਗ (ਕਪਤਾਨ), ਐਂਡਰਿਊ ਬਾਲਬਰਨੀ, ਲੋਰਕਨ ਟਕਰ (ਵਿਕਟਕੀਪਰ), ਕਰਟਿਸ ਕੈਂਪਰ, ਗੈਰੇਥ ਡੇਲਾਨੀ, ਮਾਰਕ ਅਡਾਇਰ, ਬੈਰੀ ਮੈਕਕਾਰਥੀ, ਕ੍ਰੇਗ ਯੰਗ, ਥੀਓ ਵੈਨ ਵੋਰਕੋਮ, ਬੈਂਜਾਮਿਨ ਵ੍ਹਾਈਟ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾਇਆ
NEXT STORY