ਸਪੋਰਟਸ ਡੈਸਕ- ਸੁਲਤਾਨ ਜੋਹੋਰ ਕੱਪ ਦੇ ਇੱਕ ਰੋਮਾਂਚਕ ਮੈਚ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਅੰਡਰ-21 ਹਾਕੀ ਟੀਮਾਂ ਨੇ ਇੱਕ ਰੋਮਾਂਚਕ ਮੈਚ ਖੇਡਿਆ। ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਅੰਤ ਤੱਕ ਮਜ਼ਬੂਤੀ ਨਾਲ ਖੇਡਿਆ, ਜਿਸਦੇ ਨਤੀਜੇ ਵਜੋਂ ਮੈਚ 3-3 ਨਾਲ ਡਰਾਅ ਰਿਹਾ। ਮਲੇਸ਼ੀਆ ਦੇ ਤਮਦਾਯਾ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਭਾਰਤ ਵੱਲੋਂ ਸ਼ਾਨਦਾਰ ਵਾਪਸੀ ਦੇਖਣ ਨੂੰ ਮਿਲੀ, 0-2 ਨਾਲ ਪਿਛੜਣ ਤੋਂ ਬਾਅਦ ਭਾਰਤ ਨੇ ਇੱਕ ਸਮੇਂ ਲੀਡ ਲੈ ਲਈ ਪਰ ਮੈਚ ਅੰਤ ਵਿੱਚ ਡਰਾਅ ਵਿੱਚ ਖਤਮ ਹੋਇਆ। ਇਸ ਮੈਚ ਤੋਂ ਬਾਅਦ ਕੁਝ ਅਜਿਹਾ ਹੋਇਆ ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਭਾਰਤ-ਪਾਕਿਸਤਾਨ ਦੇ ਖਿਡਾਰੀਆਂ ਨੇ ਮਿਲਾਇਆ ਹੱਥ
0-2 ਨਾਲ ਪਿੱਛੇ ਰਹਿਣ ਤੋਂ ਬਾਅਦ ਅਰਿਜੀਤ ਸਿੰਘ ਹੁੰਦਲ ਨੇ ਤੀਜੇ ਕੁਆਰਟਰ ਵਿੱਚ ਭਾਰਤ ਦਾ ਪਹਿਲਾ ਗੋਲ ਕੀਤਾ। ਫਿਰ ਸੌਰਭ ਆਨੰਦ ਕੁਸ਼ਵਾਹਾ ਨੇ ਸ਼ਾਨਦਾਰ ਬਰਾਬਰੀ ਦਾ ਗੋਲ ਕੀਤਾ। ਫਿਰ ਮਨਮੀਤ ਸਿੰਘ ਨੇ ਭਾਰਤ ਦਾ ਤੀਜਾ ਗੋਲ ਕਰਕੇ ਉਨ੍ਹਾਂ ਨੂੰ ਲੀਡ ਦਿਵਾਈ। ਹਾਲਾਂਕਿ, ਮੈਚ ਦੇ ਆਖਰੀ ਮਿੰਟਾਂ ਵਿੱਚ ਪਾਕਿਸਤਾਨ ਨੇ ਬਰਾਬਰੀ ਕਰ ਲਈ। ਇੱਕ ਰੋਮਾਂਚਕ ਮੁਕਾਬਲੇ ਤੋਂ ਬਾਅਦ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਹੱਥ ਮਿਲਾਏ, ਜਿਸਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਦਰਅਸਲ, ਭਾਰਤ ਦੇ "ਆਪ੍ਰੇਸ਼ਨ ਸਿੰਦੂਰ" ਦਾ ਪ੍ਰਭਾਵ ਮੈਦਾਨ 'ਤੇ ਵੀ ਦੇਖਣ ਨੂੰ ਮਿਲਿਆ ਹੈ। ਕ੍ਰਿਕਟ ਦੇ ਏਸ਼ੀਆ ਕੱਪ 'ਚ ਭਾਰਤੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ ਸੀ, ਇਸ ਘਟਨਾ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਉਥੇ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੀ ਆਈਸੀਸੀ ਮਹਿਲਾ ਕ੍ਰਿਕਟ ਵਰਲਡ ਕੱਪ 2025 'ਚ ਪਾਕਿਸਤਾਨੀ ਟੀਮ ਨਾਲ ਹੱਥ ਨਹੀਂ ਮਿਲਿਆ ਸੀ ਪਰ ਸੁਲਤਾਨ ਜੋਹੋਰ ਕੱਪ 'ਚ ਅਜਿਹਾ ਦੇਖਣ ਨੂੰ ਨਹੀਂ ਮਿਲਿਆ। ਇੰਨਾ ਹੀ ਨਹੀਂ, ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਰਾਸ਼ਟਰੀ ਗੀਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਖਿਡਾਰੀ 'ਹਾਈ ਫਾਈਵ' ਦਿੰਦੇ ਹੋਏ ਵੀ ਨਜ਼ਰ ਆਏ ਸਨ।
ਵਿਸ਼ਵ ਜੂਨੀਅਰ ਚੈਂਪੀਅਨਸ਼ਿਪ: ਤਨਵੀ ਸ਼ਰਮਾ, ਉੱਨਤੀ ਹੁੱਡਾ ਨੇ ਆਸਾਨ ਜਿੱਤਾਂ ਨਾਲ ਕੀਤੀ ਸ਼ੁਰੂਆਤ
NEXT STORY