ਦੁਬਈ- ਭਾਰਤ ਤੇ ਸਕਾਟਲੈਂਡ ਵਿਚਾਲੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਟੀ-20 ਵਿਸ਼ਵ ਕੱਪ ਦਾ 37ਵਾਂ ਮੈਚ ਦੁਬਈ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਸਕਾਟਲੈਂਡ ਦੀ ਪੂਰੀ ਟੀਮ 85 ਦੌੜਾਂ 'ਤੇ ਢੇਰ ਹੋ ਗਈ।
ਇਹ ਖ਼ਬਰ ਪੜ੍ਹੋ- T20 WC, NZ v NAM : ਨਿਊਜ਼ੀਲੈਂਡ ਨੇ ਨਾਮੀਬੀਆ ਨੂੰ 52 ਦੌੜਾਂ ਨਾਲ ਹਰਾਇਆ
ਸਕਾਟਲੈਂਡ ਟੀਮ ਵਲੋਂ ਬੱਲੇਬਾਜ਼ੀ ਕਰਦੋ ਹੋਏ ਕਪਤਾਨ ਕਾਇਲ ਕੋਏਟਜ਼ਰ ਨੇ 1 ਦੌੜ, ਜਾਰਜ ਮੁਨਸੀ ਨੇ 24 ਦੌੜਾਂ, ਮੈਥਿਊ ਕਰਾਸ ਨੇ 2 ਦੌੜਾਂ ਤੇ ਰਿਚੀ ਬੇਰਿੰਗਟਨ ਬਿਨਾਂ ਖਾਤਾ ਖੋਲ੍ਹੇ ਆਊਟ ਹੋਏ। ਮਾਈਕਲ ਲੀਸਕ ਨੇ ਬੱਲੇਬਾਜ਼ੀ ਕਰਦੇ ਹੋਏ 21 ਦੌੜਾਂ ਬਣਾਈਆਂ, ਜੋ ਰਵਿੰਦਰ ਜਡੇਜਾ ਦਾ ਸ਼ਿਕਾਰ ਬਣੇ। ਕ੍ਰਿਸ ਗ੍ਰੀਵਜ਼ ਨੂੰ ਰਵੀਚੰਦਰਨ ਅਸ਼ਵਿਨ ਨੇ 1 ਦੌੜ 'ਤੇ ਆਊਟ ਕੀਤਾ।
ਪਲੇਇੰਗ ਇਲੈਵਨ-11
ਭਾਰਤ : ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ੰਮੀ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ
ਸਕਾਟਲੈਂਡ : ਜਾਰਜ ਮੁਨਸੀ, ਕਾਇਲ ਕੋਏਟਜ਼ਰ (ਕਪਤਾਨ), ਮੈਥਿਊ ਕਰਾਸ (ਵਿਕਟਕੀਪਰ), ਰਿਚੀ ਬੇਰਿੰਗਟਨ, ਕੈਲਮ ਮੈਕਲਿਓਡ, ਮਾਈਕਲ ਲੀਸਕ, ਕ੍ਰਿਸ ਗ੍ਰੀਵਜ਼, ਮਾਰਕ ਵਾਟ, ਸਫਯਾਨ ਸ਼ਰੀਫ, ਅਲਾਸਡੇਇਰ ਇਵਾਨਸ, ਬ੍ਰੈਡਲੀ ਵ੍ਹੀਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
T20 WC, NZ v NAM : ਨਿਊਜ਼ੀਲੈਂਡ ਨੇ ਨਾਮੀਬੀਆ ਨੂੰ 52 ਦੌੜਾਂ ਨਾਲ ਹਰਾਇਆ
NEXT STORY