ਸ਼ਾਰਜਾਹ- ਨਿਊਜ਼ੀਲੈਂਡ ਨੇ ਗਲੇਨ ਫਿਲਿਪਸ ਤੇ ਜਿਮੀ ਨੀਸ਼ਾਮ ਦੇ ਵਿਚਾਲੇ 5ਵੇਂ ਵਿਕਟ ਦੇ ਲਈ ਅਜੇਤੂ 76 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸ਼ੁੱਕਰਵਾਰ ਨੂੰ ਇੱਥੇ ਟੀ-20 ਵਿਸ਼ਵ ਕੱਪ ਦੇ ਸੁਪਰ 12 ਗੇੜ ਦੇ ਗਰੁੱਪ 2 ਮੈਚ ਵਿਚ ਨਾਮੀਬੀਆ ਨੂੰ 52 ਦੌੜਾਂ ਨਾਲ ਹਰਾ ਕੇ ਤੀਜੀ ਜਿੱਤ ਦਰਜ ਕੀਤੀ। ਫਿਲਿਪਸ (21 ਗੇਂਦਾਂ ਵਿਚ ਅਜੇਤੂ 39) ਤੇ ਨੀਸ਼ਾਮ (23 ਗੇਂਦਾਂ ਵਿਚ ਅਜੇਤੂ 35) ਨੇ ਨਾਮੀਬੀਆਈ ਹਮਲਾਵਰ ਦੇ ਵਿਰੁੱਧ ਤੇਜ਼ੀ ਨਾਲ ਦੌੜਾਂ ਬਣਾਈਆਂ, ਜਿਸ ਨਾਲ ਨਿਊਜ਼ੀਲੈਂਡ ਦੀ ਟੀਮ ਚਾਰ ਵਿਕਟਾਂ 'ਤੇ 163 ਦੌੜਾਂ ਦਾ ਸਕੋਰ ਖੜਾ ਕਰਨ ਵਿਚ ਸਫਲ ਰਹੀ।
ਨਾਮੀਬੀਆ ਦੀ ਟੀਮ ਹੌਲੀ ਸ਼ੁਰੂਆਤ ਤੋਂ ਬਾਅਦ ਲਗਾਤਾਰ ਵਿਕਟਾਂ ਡਿੱਗਣ 'ਤੇ 20 ਓਵਰਾਂ ਵਿਚ 7 ਵਿਕਟਾਂ 'ਤੇ 111 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਇਸ ਤੀਜੀ ਜਿੱਤ ਦੀ ਬਦੌਲਤ ਗਰੁੱਪ-2 ਦੀ ਅੰਕ ਸੂਚੀ ਵਿਚ 6 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ ਤੇ ਇਸ ਜਿੱਤ ਨਾਲ ਉਸਦਾ ਨੈੱਟ ਰਨ ਰੇਟ 1.277 ਹੈ ਜਦਕਿ ਤੀਜੇ ਸਥਾਨ 'ਤੇ ਕਾਬਜ਼ਾ ਅਫਗਾਨਿਸਤਾਨ ਦਾ ਹੈ ਜਿਸ ਦਾ ਨੈੱਟ ਰਨ ਰੇਟ 1.481 ਹੈ। ਜੇਕਰ ਨਿਊਜ਼ੀਲੈਂਢ ਦੀ ਟੀਮ ਅਫਗਾਨਿਸਤਾਨ ਦੇ ਵਿਰੁੱਧ ਆਪਣੇ ਆਖਰੀ ਗਰੁੱਪ ਮੈਚ ਵਿਚ ਜਿੱਤ ਦਰਜ ਕਰ ਲੈਂਦੀ ਹੈ ਤਾਂ ਉਹ ਨੈੱਟ ਰਨ ਰੇਟ ਦੀ ਗਣਨਾ ਵਿਚ ਬਿਨਾਂ ਹੀ ਸੈਮੀਫਾਈਨਲ 'ਚ ਪਹੁੰਚ ਜਾਵੇਗੀ ਪਰ ਜੇਕਰ ਟੀਮ ਅਫਗਾਨਿਸਤਾਨ ਤੋਂ ਹਾਰ ਗਈ ਤਾਂ ਉਹ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ। ਇਸ ਲਈ ਅਗਲਾ ਮੈਚ ਨਿਊਜ਼ੀਲੈਂਡ ਦੇ ਲਈ ਕੁਆਰਟਰ ਫਾਈਨਲ ਦੀ ਤਰ੍ਹਾ ਹੋਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼੍ਰੀਕਾਂਤ ਹਾਈਲੋ ਓਪਨ ਦੇ ਕੁਆਰਟਰ ਫ਼ਾਈਨਲ 'ਚ, ਸਿੱਕੀ-ਅਸ਼ਵਿਨੀ ਬਾਹਰ
NEXT STORY