ਫਲੋਰਿਡਾ : ਅਮਰੀਕਾ ਦੇ ਫਲੋਰਿਡਾ 'ਚ ਵੈਸਟਇੰਡੀਜ਼ ਨੂੰ ਹਰਾ ਕੇ ਭਾਰਤ ਨੇ ਪਹਿਲੇ ਟੀ-20 ਮੈਚ 'ਚ ਜਿੱਤ ਹਾਸਲ ਕੀਤੀ ਹੈ। ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਅਮਰੀਕਾ ਦੇ ਫਲੋਰਿਡਾ 'ਚ ਟੀ-20 ਇੰਟਰਨੈਸ਼ਨਲ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਗਿਆ, ਜਿਸ 'ਚ ਭਾਰਤ ਜੇਤੂ ਰਿਹਾ ਹੈ। ਇਸ ਦੌਰਾਨ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਜਿਸ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ 9 ਵਿਕਟਾਂ ਗੁਆ ਕੇ 95 ਦੌੜਾ ਬਣਾ ਕੇ ਭਾਰਤ ਨੂੰ 96 ਦੌੜਾਂ ਦਾ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ 4 ਵਿਕਟਾਂ ਨਾਲ ਵੈਸਟਇੰਡੀਜ਼ ਨੂੰ ਹਰਾ ਕੇ ਟੀ-20 ਦੇ ਪਹਿਲੇ ਮੈਚ 'ਚ ਜਿੱਤ ਹਾਸਲ ਕਰ ਲਈ ਹੈ। ਜ਼ਿਕਰਯੋਗ ਹੈ ਕਿ ਵਰਲਡ ਕੱਪ 2019 ਤੋਂ ਬਾਅਦ ਭਾਰਤ ਤੇ ਵੈਸਟਇੰਡੀਜ਼ ਦੀ ਇਹ ਪਹਿਲੀ ਸੀਰੀਜ਼ ਹੈ।

ਟੀਮਾਂ :
ਵੈਸਟਇੰਡੀਜ਼ : ਏਵਿਨ ਲੇਵਿਸ, ਸਿਮਰੋਨ ਹੇਟਮਾਇਰ, ਰੋਵਮਨ ਪਾਵੇਲ, ਜੌਹਨ ਕੈਂਪਬੈਲ, ਕੀਰੋਨ ਪੋਲਾਰਡ, ਕਾਰਲੋਸ ਬ੍ਰੈਥਵੇਟ (ਕਪਤਾਨ), ਕੀਮੋ ਪਾਲ, ਜੇਸਨ ਮੁਹੰਮਦ, ਖੈਰੀ ਪਿਯਰੇ, ਨਿਕੋਲਸ ਪੂਰਨ, ਐਂਥਨੀ ਬ੍ਰੈਂਬਲ, ਸੁਨੀਲ ਨਾਰਾਈਨ, ਸ਼ੈਲਡਨ ਕੋਟਰਲ, ਓਸ਼ੇਨ ਥਾਮਸ।
ਭਾਰਤ : ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਕੇ.ਐਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਕਰੁਣਾਲ ਪੰਡਯਾ, ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਨਵਦੀਪ ਸੈਣੀ, ਰਾਹੁਲ ਚਾਹਰ, ਦੀਪਕ ਚਾਹਰ।
ਏਸ਼ੇਜ਼ ਟੈਸਟ ਸੀਰੀਜ਼ : ਰੋਰੀ ਬਰਨਸ ਦੇ ਪਹਿਲੇ ਸੈਂਕੜੇ ਨਾਲ ਇੰਗਲੈਂਡ ਮਜ਼ਬੂਤ
NEXT STORY