ਰਾਜਗੀਰ/ਬਿਹਾਰ (ਭਾਸ਼ਾ)– ਭਾਰਤ ਪਹਿਲੇ ਮੈਚ ਵਿਚ ਉਮੀਦਾਂ ਅਨੁਸਾਰ ਖਰਾਬ ਪ੍ਰਦਰਸ਼ਨ ਨੂੰ ਪਿੱਛੇ ਛੱਡ ਕੇ ਐਤਵਾਰ ਨੂੰ ਇੱਥੇ ਪੁਰਸ਼ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿਚ ਖਤਰਨਾਕ ਦਿਸ ਰਹੀ ਜਾਪਾਨ ਟੀਮ ਵਿਰੁੱਧ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੇ ਇਰਾਦੇ ਨਾਲ ਉਤਰੇਗਾ। ਵਿਸ਼ਵ ਵਿਚ 7ਵੇਂ ਸਥਾਨ ’ਤੇ ਕਾਬਜ਼ ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਪੂਲ-ਏ ਦੇ ਆਪਣੇ ਪਹਿਲੇ ਮੈਚ ਵਿਚ ਵਿਸ਼ਵ ਵਿਚ 23ਵੇਂ ਨੰਬਰ ਦੀ ਟੀਮ ਚੀਨ ’ਤੇ 4-3 ਨਾਲ ਨੇੜਲੀ ਜਿੱਤ ਹਾਸਲ ਕੀਤੀ ਸੀ ਪਰ ਉਸਦਾ ਇਹ ਪ੍ਰਦਰਸ਼ਨ ਪ੍ਰਭਾਵਸ਼ਾਲੀ ਨਹੀਂ ਸੀ।
ਇਹ ਵੀ ਪੜ੍ਹੋ: ਆਪਣੇ ਸ਼ੋਅ ਦੀ ਪੂਰੀ ਕਮਾਈ ਹੜ੍ਹ ਪੀੜਤਾਂ ਨੂੰ ਦੇਣਗੇ ਰਣਜੀਤ ਬਾਵਾ ! ਕੈਨੇਡਾ ਕੰਸਰਟ ਦੌਰਾਨ ਸਟੇਜ 'ਤੇ ਖੜ੍ਹ ਕੀਤਾ ਐਲਾਨ
ਭਾਰਤ ਇਸ ਟੂਰਨਾਮੈਂਟ ਵਿਚ ਸਰਵੋਤਮ ਰੈਂਕਿੰਗ ਵਾਲੀ ਟੀਮ ਹੈ ਤੇ ਏਸ਼ੀਆ ਕੱਪ ਜਿੱਤਣ ਦੀ ਪ੍ਰਮੁੱਖ ਦਾਅਵੇਦਾਰ ਹੈ। ਇਸ ਟੂਰਨਾਮੈਂਟ ਦੀ ਜੇਤੂ ਟੀਮ ਅਗਲੇ ਸਾਲ ਬੈਲਜੀਅਮ ਤੇ ਨੀਦਰਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚਾਲੇ ਸਿੱਧੇ ਕੁਆਲੀਫਾਈ ਕਰੇਗੀ। ਭਾਰਤ ਨੇ ਚੀਨ ਵਿਰੁੱਧ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਖੇਡ ਅੱਗੇ ਵਧਣ ਦੇ ਨਾਲ ਉਸਦੀ ਲੈਅ ਗੜਬੜਾ ਗਈ। ਭਾਰਤੀ ਡਿਫੈਂਡਿੰਗ ਲਾਈਨ ਨੂੰ ਤੇਜ਼ਤਰਾਰ ਜਾਪਾਨੀ ਟੀਮ ਵਿਰੁੱਧ ਚੌਕਸ ਰਹਿਣਾ ਪਵੇਗਾ, ਜਿਸ ਨੇ ਆਪਣੇ ਪਹਿਲੇ ਮੈਚ ਵਿਚ ਕਜ਼ਾਕਿਸਤਾਨ ਵਿਰੁੱਧ 7 ਗੋਲ ਕੀਤੇ ਹਨ।
ਇਹ ਵੀ ਪੜ੍ਹੋ: ਵੱਡੀ ਖਬਰ; ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਛੋਟੀ ਉਮਰੇ ਦੁਨੀਆ ਨੂੰ ਕਿਹਾ ਅਲਵਿਦਾ
ਚੀਨ ਵਿਰੁੱਧ ਭਾਰਤ ਦੇ ਸਾਰੇ ਚਾਰ ਗੋਲ ਪੈਨਲਟੀ ਕਾਰਨਰ ਰਾਹੀਂ ਆਏ, ਜਿਸ ਵਿਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਹੈਟ੍ਰਿਕ ਬਣਾਈ ਸੀ ਪਰ ਉਹ ਇਕ ਪੈਨਲਟੀ ਸਟ੍ਰੋਕ ਨੂੰ ਗੋਲ ਵਿਚ ਬਦਲਣ ਤੋਂ ਖੁੰਝ ਗਿਆ ਸੀ। ਜੁਗਰਾਜ ਸਿੰਘ, ਹਰਮਨਪ੍ਰੀਤ, ਸੰਜੇ ਤੇ ਅਮਿਤ ਰੋਹਿਦਾਸ ਵਰਗੇ ਚਾਰ ਡ੍ਰੈਗ ਫਲਿੱਕਰਾਂ ਦੇ ਨਾਲ ਭਾਰਤ ਨੂੰ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਣ ਦੀ ਦਰ ਵਿਚ ਵੀ ਸੁਧਾਰ ਕਰਨਾ ਪਵੇਗਾ।
ਇਹ ਵੀ ਪੜ੍ਹੋ: ਡੰਕੀ ਨਹੀਂ, 'ਕਾਤਲ' ਰੂਟ ! ਵਿਦੇਸ਼ ਜਾਣ ਦੀ ਚਾਹ ਨੇ ਇਕ ਵਾਰ ਫ਼ਿਰ ਨਿਗਲ਼ੀਆਂ 70 ਜਾਨਾਂ
ਭਾਰਤੀ ਮਿਡਫੀਲਡ ਨੇ ਹਾਲਾਂਕਿ ਚੰਗਾ ਪ੍ਰਦਰਸ਼ਨ ਕੀਤਾ ਤੇ ਕਈ ਮੌਕੇ ਬਣਾਏ ਪਰ ਉਸ ਨੂੰ ਇਨ੍ਹਾਂ ਮੌਕਿਆਂ ਨੂੰ ਗੋਲ ਵਿਚ ਬਦਲਣਾ ਪਵੇਗਾ। ਭਾਰਤ ਦਾ ਮੁੱਖ ਕੋਚ ਕ੍ਰੇਗ ਫੁੱਲਟਨ ਵੀ ਆਪਣੇ ਫਾਰਵਰਡ ਖਿਡਾਰੀਆਂ ਦੀ ਗੋਲ ਕਰਨ ਵਿਚ ਅਸਮਰੱਥਾ ਨੂੰ ਲੈ ਕੇ ਚਿੰਤਿਤ ਹੋਵੇਗਾ। ਹਾਲਾਂਕਿ ਮਨਦੀਪ ਸਿੰਘ, ਸੰਜੇ, ਦਿਲਪ੍ਰੀਤ ਸਿੰਘ ਤੇ ਸੁਖਜੀਤ ਸਿੰਘ ਵਰਗੇ ਖਿਡਾਰੀ ਵਿਰੋਧੀ ਸਰਕਲ ਦੇ ਅੰਦਰ ਚੁਸਤ ਦਿਸੇ ਪਰ ਉਹ ਸਕੋਰ ਸ਼ੀਟ ਵਿਚ ਆਪਣਾ ਨਾਂ ਦਰਜ ਕਰਵਾਉਣ ਵਿਚ ਅਸਫਲ ਰਹੇੇ। ਫੁੱਲਟਨ ਨੇ ਕਿਹਾ ਸੀ, ‘‘ਅਸੀਂ (ਚੀਨ ਵਿਰੁੱਧ) ਮੈਚ ਜਿੱਤਿਆ ਪਰ ਅਸੀਂ ਆਪਣੀਆਂ ਉਮੀਦਾਂ ’ਤੇ ਖਰਾ ਨਹੀਂ ਉਤਰੇ। ਅਸੀਂ ਕੁਝ ਮੌਕੇ ਗਵਾਏ ਤੇ ਕੁਝ ਆਸਾਨ ਗੋਲ ਵੀ ਖਾਦੇ। ਅਸੀਂ ਸਰਵੋਤਮ ਰੈਂਕਿੰਗ ਵਾਲੀ ਟੀਮ ਹਾਂ ਤੇ ਇੱਥੇ ਪ੍ਰਮੁੱਖ ਦਾਅਵੇਦਾਰ ਹਾਂ, ਇਸ ਲਈ ਹਰ ਟੀਮ ਸਾਡੇ ਨਾਲ ਖੇਡਣ ਲਈ ਖੁਦ ਨੂੰ ਚੰਗੀ ਤਰ੍ਹਾਂ ਨਾਲ ਤਿਆਰ ਕਰੇਗੀ ਤੇ ਸਾਨੂੰ ਉਸ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।’’
ਇਹ ਵੀ ਪੜ੍ਹੋ: ਬੱਬੂ ਮਾਨ ਵੱਲੋਂ ਕੈਨੇਡਾ ਸ਼ੋਅ ਦੀ ਸਮੁੱਚੀ ਕਮਾਈ ਹੜ੍ਹ ਪੀੜਤਾਂ ਵਾਸਤੇ ਦਾਨ ਕਰਨ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟ੍ਰੇਨਿੰਗ ਲਈ ਜਰਮਨੀ ਜਾਣਗੇ ਖਿਡਾਰੀ ! PM ਮੋਦੀ ਨੇ 'ਮਨ ਕੀ ਬਾਤ' 'ਚ ਦੱਸੀ ਪੂਰੀ ਕਹਾਣੀ
NEXT STORY