ਗ੍ਰੇਟਰ ਨੋਇਡਾ (ਭਾਸ਼ਾ)- ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀਰਵਾਰ ਨੂੰ ਉਮੀਦ ਪ੍ਰਗਟਾਈ ਕਿ ਭਾਰਤ ਭਵਿੱਖ ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ ਅਤੇ ਨਾਲ ਹੀ ਕਿਹਾ ਕਿ ਵੱਖ-ਵੱਖ ਖੇਡਾਂ ਦੇ ਟੂਰਨਾਮੈਂਟ ਦੀ ਸ਼ਾਨਦਾਰ ਮੇਜ਼ਬਾਨੀ ਨਾਲ ਦੇਸ਼ ਨੂੰ ਖੇਡਾਂ ਦੀ ਮਹਾਸ਼ਕਤੀ ਬਣਨ ਵਿੱਚ ਮਦਦ ਮਿਲੇਗੀ। ਇਸ ਮਹੀਨੇ ਦੇ ਸ਼ੁਰੂ ਵਿੱਚ, ਆਸਟਰੇਲੀਆਈ ਰਾਜ ਵਿਕਟੋਰੀਆ ਲਾਗਤ ਵਿੱਚ ਵਾਧੇ ਕਾਰਨ 2026 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਤੋਂ ਹਟ ਗਿਆ ਸੀ। ਇਹ ਪੁੱਛੇ ਜਾਣ 'ਤੇ ਕਿ ਕੀ ਭਾਰਤ 2026 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ 'ਤੇ ਵਿਚਾਰ ਕਰ ਰਿਹਾ ਹੈ, ਠਾਕੁਰ ਨੇ ਕਿਹਾ, 'ਭਾਰਤ ਭਵਿੱਖ ਵਿੱਚ ਓਲੰਪਿਕ ਦੀ ਮੇਜ਼ਬਾਨੀ ਕਰੇਗਾ।'
ਉਨ੍ਹਾਂ ਕਿਹਾ, "ਅਸੀਂ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ ਅਤੇ ਸਹੀ ਸਮਾਂ ਆਉਣ 'ਤੇ ਅਸੀਂ ਤੁਹਾਨੂੰ ਖੁਸ਼ਖਬਰੀ ਦੇਵਾਂਗੇ। ਭਾਰਤ ਓਲੰਪਿਕ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ।' ਠਾਕੁਰ ਨੇ ਏਸ਼ੀਅਨ ਜੂਨੀਅਰ ਅਤੇ ਯੂਥ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਦੇ ਮੌਕੇ 'ਤੇ ਕਿਹਾ, "ਸਾਡੇ ਐਥਲੀਟ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਖੇਡ ਫੈਡਰੇਸ਼ਨਾਂ ਵਧੇਰੇ ਜਵਾਬਦੇਹ ਬਣ ਰਹੀਆਂ ਹਨ। ਹੁਣ ਇਨ੍ਹਾਂ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਪੇਸ਼ੇਵਰਤਾ ਆ ਗਈ ਹੈ।" ਭਾਰਤ ਪਹਿਲੀ ਵਾਰ 28 ਜੁਲਾਈ ਤੋਂ 5 ਅਗਸਤ ਤੱਕ ਇੱਥੇ ਗੌਤਮ ਬੁੱਧ ਯੂਨੀਵਰਸਿਟੀ ਵਿੱਚ ਏਸ਼ੀਆਈ ਜੂਨੀਅਰ ਅਤੇ ਯੂਥ ਵੇਟਲਿਫਟਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰ ਰਿਹਾ ਹੈ।
WI vs IND : ਪਹਿਲੇ ਵਨਡੇ ਮੈਚ 'ਚ ਕੁਲਦੀਪ-ਜਡੇਜਾ ਦੇ ਨਾਂ ਦਰਜ ਹੋਇਆ ਅਨੋਖਾ ਰਿਕਾਰਡ
NEXT STORY