ਨਵੀਂ ਦਿੱਲੀ— ਭਾਰਤ ਅਗਲੇ ਸਾਲ 10 ਤੋਂ 24 ਮਾਰਚ ਤਕ ਦੱਖਣੀ ਅਫਰੀਕਾ ਵਿਚ ਹੋਣ ਵਾਲੇ 50 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦੇ ਪਹਿਲੇ ਵਿਸ਼ਵ ਕੱਪ ਵਿਚ ਹਿੱਸਾ ਲਵੇਗਾ। ਭਾਰਤ ਨੇ 5 ਮਾਰਚ ਨੂੰ ਇੰਗਲੈਂਡ ਨਾਲ ਪਹਿਲਾ ਮੈਚ ਖੇਡਣਾ ਹੈ। ਵੈਸਟਇੰਡੀਜ਼, ਨਾਮੀਬੀਆ ਤੇ ਜ਼ਿੰਬਾਬਵੇ ਵੀ ਇਸ 'ਚ ਹਿੱਸਾ ਲੈਣਗੇ। ਭਾਰਤ ਨੂੰ ਪੂਲ-ਬੀ ਵਿਚ ਪਾਕਿਸਤਾਨ, ਇੰਗਲੈਂਡ, ਦੱਖਣੀ ਅਫਰੀਕਾ, ਨਾਮੀਬੀਆ ਤੇ ਵੇਲਸ ਨਾਲ ਰੱਖਿਆ ਗਿਆ ਹੈ। ਪੂਲ-ਏ 'ਚ ਆਸਟਰੇਲੀਆ, ਵੈਸਟਇੰਡੀਜ਼, ਨਿਊਜ਼ੀਲੈਂਡ ਤੇ ਸ਼੍ਰੀਲੰਕਾ ਹਨ। ਭਾਰਤੀ ਟੀਮ ਦੀ ਅਗਵਾਈ ਖੇਡ ਤੇ ਬ੍ਰਾਂਡ ਮਾਹਰ ਸ਼ੈਲੇਂਦਰ ਸਿੰਘ ਕਰਨਗੇ। ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੇ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਸ਼ਾਨਦਾਰ ਪਲ ਹੈ। ਮੈਂ ਉਸ ਨੂੰ ਤੇ ਪੂਰੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਆਸਟਰੇਲੀਆ ਨੇ ਪਿਛਲੇ ਸਾਲ ਸਿਡਨੀ 'ਚ ਪਹਿਲਾ 50 ਵਿਸ਼ਵ ਕੱਪ ਜਿੱਤਿਆ ਸੀ।
ਮੇਸੀ ਦਾ 86ਵੇਂ ਮਿੰਟ 'ਚ ਧਮਾਕੇਦਾਰ ਗੋਲ, ਬਾਰਸੀਲੋਨਾ ਜਿੱਤਿਆ
NEXT STORY