ਨਵੀਂ ਦਿੱਲੀ- ਸੱਤ ਵਾਰ ਦਾ ਚੈਂਪੀਅਨ ਭਾਰਤ ਸੈਫ ਫੁੱਟਬਾਲ ਚੈਂਪੀਅਨਸ਼ਿਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਤਿੰਨ ਅਕਤੂਬਰ ਨੂੰ ਮਾਲੇ (ਮਾਲਦੀਵ) ਵਿਚ ਬੰਗਲਾਦੇਸ਼ ਦੇ ਵਿਰੁੱਧ ਕਰੇਗਾ। ਭਾਰਤੀ ਟੀਮ ਇਸ ਤੋਂ ਬਾਅਦ ਰਾਊਂਡ ਰੌਬਿਨ ਲੀਗ ਮੈਚਾਂ ਵਿਚ ਸ਼੍ਰੀਲੰਕਾ (6 ਅਕਤੂਬਰ), ਨੇਪਾਲ (8 ਅਕਤੂਬਰ) ਅਤੇ ਮੇਜ਼ਬਾਨ ਮਾਲਦੀਵ (11 ਅਕਤੂਬਰ) ਦੇ ਵਿਰੁੱਧ ਖੇਡੇਗੀ।
ਇਹ ਖ਼ਬਰ ਪੜ੍ਹੋ- ENG v IND : ਤੀਜੇ ਟੈਸਟ ਦੇ ਲਈ ਇੰਗਲੈਂਡ ਟੀਮ 'ਚ ਸ਼ਾਮਲ ਹੋਇਆ ਇਹ ਬੱਲੇਬਾਜ਼
ਰਾਊਂਡ ਰੌਬਿਨ ਲੀਗ ਤੋਂ ਬਾਅਦ ਚੋਟੀ 'ਤੇ ਰਹਿਣ ਵਾਲੀਆਂ 2 ਟੀਮਾਂ ਦੇ ਵਿਚ 13 ਅਕਤੂਬਰ ਨੂੰ ਫਾਈਨਲ ਖੇਡਿਆ ਜਾਵੇਗਾ। ਟੂਰਨਾਮੈਂਟ ਦੀ ਸ਼ੁਰੂਆਤ ਇਕ ਅਕਤੂਬਰ ਨੂੰ ਹੋਵੇਗੀ। ਪਹਿਲੇ ਦਿਨ ਮਾਲਦੀਵ ਤੇ ਨੇਪਾਲ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੇ ਵਿਚਾਲੇ ਮੈਚ ਖੇਡਿਆ ਜਾਵੇਗਾ। ਭਾਰਤ 2018 ਵਿਚ ਬੰਗਲਾਦੇਸ਼ ਵਿਚ ਆਯੋਜਿਤ ਪਿਛਲੇ ਟੂਰਨਾਮੈਂਟ ਵਿਚ ਮਾਲਦੀਵ ਤੋਂ 1-2 ਨਾਲ ਹਾਰ ਕੇ ਉਪ ਜੇਤੂ ਰਿਹਾ ਸੀ।
ਇਹ ਖ਼ਬਰ ਪੜ੍ਹੋ- ਅਦਿਤੀ ਅਸ਼ੋਕ ਬ੍ਰਿਟਿਸ਼ ਓਪਨ 'ਚ ਸਾਂਝੇਤੌਰ 'ਤੇ 22ਵੇਂ ਸਥਾਨ 'ਤੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਚਿਨ ਤੋਂ ਨਹੀਂ, ਸਹਿਵਾਗ ਤੇ ਲਾਰਾ ਤੋਂ ਡਰ ਲੱਗਦਾ ਸੀ : ਮੁਰਲੀਧਰਨ
NEXT STORY