ਸਪੋਰਟਸ ਡੈਸਕ : ਭਾਰਤੀ ਪੈਰਾ ਬੈਡਮਿੰਟਨ ਖਿਡਾਰਨ ਮਾਨਸੀ ਜੋਸ਼ੀ ਨੇ ਏਸ਼ੀਅਨ ਪੈਰਾ ਖੇਡਾਂ 'ਚ ਕਾਂਸੀ ਤਮਗਾ ਜਿੱਤਿਆ ਹੈ। ਮਾਨਸੀ 2023 ਦੀਆਂ ਏਸ਼ੀਅਨ ਪੈਰਾ ਖੇਡਾਂ 'ਚ ਮਹਿਲਾ ਸਿੰਗਲ ਬੈਡਮਿੰਟਨ ਐੱਸ.ਐੱਲ.3 ਦੇ ਸੈਮੀਫਾਇਨਲ ਮੁਕਾਬਲੇ 'ਚ ਇੰਡੋਨੇਸ਼ੀਆਂ ਦੀ ਖਿਡਾਰਨ ਸਿਆਕੁਰੋ ਕੋਨਿਤਾ ਤੋਂ 21-10,21-14 ਨਾਲ ਹਾਰ ਗਈ, ਜਿਸ ਕਾਰਨ ਉਸ ਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਭਾਰਤੀ ਤੀਰਅੰਦਾਜ਼ ਜੋੜੀ ਸ਼ੀਤਲ ਦੇਵੀ ਅਤੇ ਸਰਿਤਾ ਫਾਈਨਲ 'ਚ ਚੀਨੀ ਖਿਡਾਰੀਆਂ ਦੀ ਜੋੜੀ ਤੋਂ 150-152 ਦੇ ਮਾਮੂਲੀ ਫਰਕ ਨਾਲ ਹਾਰ ਗਈ ਤੇ ਚਾਂਦੀ ਦਾ ਤਮਗਾ ਜਿੱਤਿਣ 'ਚ ਕਾਮਯਾਬ ਹੋਈ।
ਇਹ ਵੀ ਪੜ੍ਹੋ : SA vs BAN, CWC 23 : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 149 ਦੌੜਾਂ ਨਾਲ ਹਰਾਇਆ
ਇਸ ਤਰ੍ਹਾਂ ਏਸ਼ੀਅਨ ਪੈਰਾ ਗੇਮਜ਼ 2023 'ਚ ਹੁਣ ਤੱਕ ਭਾਰਤ 11 ਸੋਨ, 15 ਚਾਂਦੀ ਅਤੇ 20 ਕਾਂਸੀ ਤਮਗਿਆਂ ਸਮੇਤ ਕੁੱਲ 46 ਤਮਗੇ ਜਿੱਤ ਕੇ 5ਵੇਂ ਸਥਾਨ 'ਤੇ ਹੈ। ਮੈਡਲ ਟੈਲੀ 'ਚ ਚੀਨ ਪਹਿਲੇ, ਈਰਾਨ ਦੂਜੇ, ਜਦਕਿ ਜਾਪਾਨ ਤੀਜੇ ਸਥਾਨ 'ਤੇ ਕਾਬਜ਼ ਹੈ। ਇਸ ਲੜੀ 'ਚ ਉਜ਼ਬੇਕਿਸਤਾਨ ਚੌਥੇ ਸਥਾਨ 'ਤੇ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CWC 23 : ਆਸਟ੍ਰੇਲੀਆ ਨੇ ਨੀਦਰਲੈਂਡ ਨੂੰ ਦਿੱਤਾ 400 ਦੌੜਾਂ ਦਾ ਟੀਚਾ
NEXT STORY