ਨਵੀਂ ਦਿੱਲੀ: ਆਸਟ੍ਰੇਲੀਆ ਅਤੇ ਭਾਰਤ ਦੇ ਵਿਚਕਾਰ ਜਦੋਂ ਤੋਂ ਟੈਸਟ ਸੀਰੀਜ਼ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਕੋਈ ਨਾ ਕੋਈ ਖਿਡਾਰੀ ਜ਼ਖਮੀ ਹੋ ਰਿਹਾ ਹੈ। ਪੂਰੀ ਟੈਸਟ ਸੀਰੀਜ਼ ਦੌਰਾਨ ਹੀ ਭਾਰਤੀ ਟੀਮ ਨੂੰ ਇਸ ਸਮੱਸਿਆ ਨਾਲ ਜੂਝਣਾ ਪਿਆ ਹੈ। ਹੁਣ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਵੀ ਟ੍ਰੇਨਿੰਗ ਦੌਰਾਨ ਜ਼ਖਮੀ ਹੋ ਗਏ ਹਨ। ਉਸ ਦੇ ਨਾਲ ਹੀ ਭਾਰਤੀ ਖਿਡਾਰੀਆਂ ਦੇ ਜ਼ਖਮੀ ਹੋਣ ਦੀ ਗਿਣਤੀ ਵਧ ਗਈ ਹੈ। ਇਸ ਰਿਪੋਰਟ ਮੁਤਾਬਕ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਚੌਥੇ ਟੈਸਟ ’ਚ ਖੇਡ ਸਕਦੇ ਹਨ ਪਰ ਰਿਹਰਸਲ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ। ਉਨ੍ਹਾਂ ਦੇ ਜ਼ਖਮੀ ਹੋਣ ਨਾਲ ਭਾਰਤੀ ਟੀਮ ਦੀ ਮੁਸਿਬਤ ਹੋਰ ਵੀ ਵੱਧ ਗਈ ਹੈ ਕਿਉਂਕਿ ਹਨੁਮਾ ਵਿਹਾਰੀ ਦੇ ਸੀਰੀਜ਼ ਤੋਂ ਬਾਹਰ ਜਾਣ ਤੋਂ ਬਾਅਦ ਉਹ ਚੌਥਾ ਟੈਸਟ ਮੈਚ ਖੇਡਣ ਦੇ ਪ੍ਰਬਲ ਦਾਅਵੇਦਾਰ ਸਨ ਪਰ ਉਨ੍ਹਾਂ ਦੀ ਸੱਟ ਦੇ ਕਾਰਨ ਟੀਮ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਗਈ ਹੈ।
ਮਯੰਕ ਨੂੰ ਸੱਟ ਲੱਗਣ ਤੋਂ ਬਾਅਦ ਜਲਦ ਹੀ ਸਕੈਨਿੰਗ ਲਈ ਲਿਜਾਇਆ ਗਿਆ। ਜਿਥੇ ਉਨ੍ਹਾਂ ਦੀ ਸਕੈਨਿੰਗ ਤੋਂ ਬਾਅਦ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਸੱਟ ਕਿੰਨੀ ਗੰਭੀਰ ਹੈ। ਉੱਧਰ ਟੀਮ ਮੈਨੇਜਮੈਂਟ ਮਯੰਕ ਦੀ ਸੱਟ ’ਤੇ ਇਹ ਉਮੀਦ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਫਰੈਕਚਰ ਨਹੀਂ ਹੋਇਆ ਹੋਵੇਗਾ ਅਤੇ ਉਹ ਜਲਦ ਹੀ ਟੀਮ ਦੇ ਨਾਲ ਰਿਹਰਸਲ ਕਰਦੇ ਹੋਏ ਦਿਖਾਈ ਦੇਣਗੇ। ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਟੈਸਟ ਸੀਰੀਜ਼ ’ਚ 9 ਖਿਡਾਰੀ ਜ਼ਖਮੀ ਹੋ ਚੁੱਕੇ ਹਨ ਅਤੇ ਇਨ੍ਹਾਂ ਖਿਡਾਰੀਆਂ ਦੇ ਜ਼ਖਮੀ ਹੋਣ ਨਾਲ ਭਾਰਤੀ ਟੀਮ ਦਾ ਕਾਫ਼ੀ ਨੁਕਸਾਨ ਚੁੱਕਣਾ ਪੈ ਰਿਹਾ ਹੈ। ਇਸ ਸੀਰੀਜ਼ ’ਚ 5 ਖਿਡਾਰੀ ਬਾਹਰ ਵੀ ਹੋ ਚੁੱਕੇ ਹਨ। ਮੁਹੰਮਦ ਸ਼ੰਮੀ, ਉਮੇਸ਼ ਯਾਦਵ, ਰਵਿੰਦਰ ਜਡੇਜਾ, ਕੇ.ਐੱਲ. ਰਾਹੁਲ, ਹਨੁਮਾ ਵਿਹਾਰੀ, ਆਰ.ਅਸ਼ਵਿਨ, ਰਿਸ਼ਭ ਪੰਤ, ਬੁਮਰਾਹ ਜ਼ਖਮੀ ਹੋਏ ਹਨ।
ICC ਟੈਸਟ ਰੈਂਕਿੰਗ ’ਚ ਕੋਹਲੀ ਨੂੰ ਝਟਕਾ, ਸਮਿਥ ਨੇ ਹਾਸਲ ਕੀਤਾ ਦੂਜਾ ਸਥਾਨ
NEXT STORY