ਸਪੋਰਟਸ ਡੈਸਕ : ਕ੍ਰਿਕਟ ਦਾ ਮੈਦਾਨ ਕਿਸੇ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ ਤਾਂ ਕਿਸੇ ਲਈ ਦੁੱਖ। ਅਕਸਰ ਕ੍ਰਿਕਟ ਦੇ ਮੈਦਾਨ 'ਤੇ ਹਾਦਸੇ ਹੁੰਦੇ ਰਹਿੰਦੇ ਹਨ, ਜਿਸ ਵਿਚ ਗੰਭੀਰ ਸੱਟਾਂ ਕਾਰਨ ਕਈ ਵਾਰ ਖਿਡਾਰੀਆਂ ਨੂੰ ਆਪਣੀ ਜਾਨ ਤਕ ਗੁਆਉਣੀ ਪੈ ਜਾਂਦੀ ਹੈ। ਘਰੇਲੂ ਪੱਧਰ ਦੇ ਮੈਚਾਂ ਵਿਚ ਅਜਿਹੇ ਹਾਦਸੇ ਹੋਣੇ ਆਮ ਗੱਲ ਬਣਦੀ ਜਾ ਰਹੀ ਹੈ। ਇੱਥੇ ਤਕ ਕਿ ਖਿਡਾਰੀ ਮੌਤ ਦੇ ਮੁੰਹ 'ਚ ਚਲੇ ਜਾਂਦੇ ਹਨ। ਅਜਿਹਾ ਹੀ ਹਾਦਸਾ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਵਿਚ ਹੋਇਆ ਹੈ ਜਿੱਥੇ ਪ੍ਰੈਕਟਿਸ ਮੈਚ ਦੌਰਾਨ ਮੈਦਾਨ 'ਤੇ ਹੀ ਇਕ ਕ੍ਰਿਕਟਰ ਨੂੰ ਪਹਿਲਾਂ ਹਾਰਟ ਅਟੈਕ ਆਇਆ ਫਿਰ ਉਸ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਅਗਰਤਲਾ ਦੇ ਮਹਾਰਾਜਾ ਬੀਰ ਬਿਕ੍ਰਮ ਕ੍ਰਿਕਟ ਸਟੇਡੀਅਮ ਵਿਚ ਤ੍ਰਿਪੁਰਾ ਦੀ ਅੰਡਰ-23 ਟੀਮ ਅਭਿਆਸ ਕਰ ਰਹੀ ਸੀ। ਇਸ ਪ੍ਰੈਕਟਿਸ ਮੈਚ ਵਿਚ ਮਿਥੁਨ ਦੇਬਬਰਮਾ ਨਾਂ ਦਾ ਖਿਡਾਰੀ ਵੀ ਖੇਡ ਰਿਹਾ ਸੀ ਪਰ ਮੈਚ ਦੌਰਾਨ ਮਿਥੁਨ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਹਸਪਤਾਲ ਪਹੁੰਚਾਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੌ ਗਈ। ਪ੍ਰੈਕਟਿਸ ਮੈਚ ਵਿਚ ਉਸ ਸਮੇਂ ਮਿਥੁਨ ਫੀਲਡਿੰਗ ਕਰ ਰਿਹਾ ਸੀ ਪਰ ਅਚਾਨਕ ਉਹ ਮੈਦਾਨ 'ਤੇ ਡਿੱਗ ਗਿਆ। ਉਸ ਨੂੰ ਡਿੱਗਿਆ ਦੇਖ ਸਾਥੀ ਖਿਡਾਰੀ ਉਸ ਵੱਲ ਭੱਜ ਕੇ ਆਏ ਅਤੇ ਤੁਰੰਤ ਉਸ ਨੂੰ ਨੇੜੇ ਦੇ ਇੰਦਰਾ ਮੈਮੋਰੀਅਲ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਦੀ ਟੀਮ ਨੇ ਜਾਂਚ ਕਰ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਡਾਕਟਰਾਂ ਮੁਤਾਬਕ ਉਸ ਨੂੰ ਗੰਭੀਰ ਹਾਰਟ ਅਟੈਕ ਆਇਆ ਸੀ। ਇੰਨੀ ਘੱਟ ਉਮਰ ਵਿਚ ਹਾਰਟ ਅਟੈਕ ਦੀ ਵਜ੍ਹਾ ਜਾਣਨ ਲਈ ਡਾਕਟਰਾਂ ਨੇ ਉਸ ਦਾ ਪੋਸਟਮਾਰਟਮ ਕਰਨ ਦਾ ਫੈਸਲਾ ਕੀਤਾ ਹੈ।
ਕਈ ਖਿਡਾਰੀਆਂ ਨੂੰ ਆਇਆ ਦਿਲ ਦਾ ਦੌਰਾ

ਦੱਸ ਦਈਏ ਕਿ ਕ੍ਰਿਕਟ ਦੇ ਮੈਦਾਨ 'ਚ ਕਿਸੇ ਖਿਡਾਰੀ ਨੂੰ ਹਾਰਟ ਅਟੈਕ ਆਉਣਾ ਕਈ ਪਹਿਲਾਂ ਮਾਮਲਾ ਨਹੀਂ ਹੈ। ਇਸੇ ਸਾਲ ਗੋਆ ਦੇ ਰਣਜੀ ਕ੍ਰਿਕਟਰ ਰਾਜੇਸ਼ ਘੋੜਗੇ ਦੀ ਕਲੱਬ ਮੈਚ ਦੌਰਾਨ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ ਸੀ। ਇਸੇ ਤਰ੍ਹਾਂ ਮੁੰਬਈ ਵਿਚ ਵੀ ਇਕ ਟੂਰਨਾਮੈਂਟ ਦੌਰਾਨ 36 ਸਾਲਾ ਸੰਦੀਪ ਚੰਦਰਕਾਂਤ ਮਹਾਤਰੇ ਨਾਂ ਦੇ ਕ੍ਰਿਕਟਰ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਸ ਦੀ ਵੀ ਮੌਤ ਹੋ ਗਈ ਸੀ। ਪਿਛਲੇ ਸਾਲ ਭੋਪਾਲ ਵਿਚ ਵੀ ਰੇਲਵੇ ਦੇ ਇਕ ਕ੍ਰਿਕਟਰ ਦੀ ਹਾਟਰ ਅਟੈਕ ਕਾਰਨ ਮੌਤ ਹੋਈ ਸੀ।
ਭਾਰਤ-ਪਾਕਿ ਮੈਚ ਨੂੰ ਲੈ ਕੇ ਹਰਭਜਨ ਦਾ ਵੱਡਾ ਬਿਆਨ, ਦੇਸ਼ ਪਹਿਲਾਂ ਕ੍ਰਿਕਟ ਬਾਅਦ 'ਚ
NEXT STORY