ਸਪੋਰਟਸ ਡੈਸਕ— ਭਾਰਤੀ ਫ਼ੁੱਟਬਾਲ ਟੀਮ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਖ਼ਿਲਾਫ਼ ਦੋਸਤਾਨਾ ਮੁਕਾਬਲੇ ’ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਓਮਾਨ ਨੂੰ ਪਹਿਲੇ ਮੈਚ ’ਚ ਇਕ-ਇਕ ਦੀ ਬਰਾਬਰੀ ’ਤੇ ਰੋਕਣ ਦੇ ਬਾਅਦ ਭਾਰਤੀ ਟੀਮ ਇਸ ਮੁਕਾਬਲੇ ’ਚ ਇਕ ਮਜ਼ਬੂਤ ਇਰਾਦੇ ਨਾਲ ਉਤਰੀ।
ਏਸ਼ੀਆ ’ਚ ਅੱਠਵੇਂ ਜਦਕਿ ਵਿਸ਼ਵ ਰੈਂਕਿੰਗ ’ਚ 74ਵੀਂ ਪਾਇਦਾਨ ’ਤੇ ਮੌਜੂਦ ਯੂ. ਏ. ਈ. ਟੀਮ ਨੇ ਉਸ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਗੱਲ ਕਰੀਏ ਮੈਚ ਦੀ ਤਾਂ ਦੁਬਈ ’ਚ ਖੇਡੇ ਗਏ ਇਸ ਮੁਕਾਬਲੇ ’ਚ ਯੂ. ਏ. ਈ. ਨੇ ਭਾਰਤੀ ਟੀਮ ਨੂੰ 6-0 ਨਾਲ ਹਰਾਇਆ।
ਉਸ ਦੇ ਸਟ੍ਰਾਈਕਰ ਅਲੀ ਮਬਖ਼ੌਤ ਨੇ ਭਾਰਤ ਦੇ ਖ਼ਿਲਾਫ਼ 12ਵੇਂ. 32ਵੇਂ ਤੇ 60ਵੇਂ ਮਿੰਟ ’ਚ ਗੋਲ ਕਰਕੇ ਹੈਟ੍ਰਿਕ ਲਾਈ। ਜਦਕਿ ਖ਼ਲੀਲ ਇਬ੍ਰਾਹਿਮ ਤੇ ਫ਼ੈਬੀਓ ਲੀਮਾ ਨੇ ਬਾਕੀ ਦੇ ਤਿੰਨ ਗੋਲ ਕੀਤੇ। ਜਦਕਿ ਸੁਨੀਲ ਛੇਤਰੀ ਤੇ ਸੰਦੇਸ਼ ਝਿੰਗਾਨ ਜਿਹੇ ਸਟਾਰ ਖਿਡਾਰੀਆਂ ਦੀ ਗ਼ੈਰਮੌਜੂਦਗੀ ’ਚ ਮੈਚ ਖੇਡਣ ਉਤਰੀ ਭਾਰਤੀ ਟੀਮ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਤੇ ਯੂ. ਏ. ਈ. ਦੇ ਰੱਖਿਆਤਮਕ ਕਿਲੇ ’ਤੇ ਸੰਨ੍ਹ ਲਾਉਣ ’ਚ ਅਸਫਲ ਰਹੀ।
IPl : ਸਮੇਂ ਦੀ ਪਾਬੰਦੀ ਨੂੰ ਲੈ ਕੇ ਸਖ਼ਤ BCCI , 90 ਮਿੰਟ ’ਚ ਖਤਮ ਕਰਨੀ ਹੋਵੇਗੀ ਪਾਰੀ
NEXT STORY