ਨਵੀਂ ਦਿੱਲੀ : ਭਾਰਤੀ ਫੁੱਟਬਾਲ ਟੀਮ ਏ. ਐੱਫ. ਸੀ. ਏਸ਼ੀਆਈ ਕੱਪ ਦੇ ਗਰੁਪ ਗੇੜ ਵਿਚ ਲਗਾਤਾਰ ਮਿਲੀ ਹਾਰ ਤੋਂ ਬਾਅਦ ਤਾਜ਼ਾ ਫੁੱਟਬਾਲ ਰੈਂਕਿੰਗ ਵਿਚ ਚੋਟੀ 100 ਤੋਂ ਬਾਹਰ ਹੋ ਗਈ। ਕਪਤਾਨ ਸੁਨੀਲ ਛੇਤਰੀ ਦੀ ਟੀਮ 6 ਸਥਾਨ ਖਿਸਕ ਕੇ 103ਵੇਂ ਸਥਾਨ 'ਤੇ ਪਹੁੰਚ ਗਈ। ਉਸ ਦੇ 1219 ਅੰਕ ਹਨ। ਭਾਰਤ ਏ. ਐੱਫ. ਸੀ. ਰੈਂਕਿੰਗ ਵਿਚ ਵੀ 16 ਸਥਾਨ ਖਿਸਕ ਕੇ 18ਵੇਂ ਸਥਾਨ 'ਤੇ ਆ ਗਿਆ। ਭਾਰਤੀ ਟੀਮ ਏਸ਼ੀਆਈ ਕੱਪ ਵਿਚ ਯੂ. ਏ. ਈ. ਅਤੇ ਬਿਹਰੀਨ ਤੋਂ ਹਾਰ ਕੇ ਬਾਹਰ ਹੋ ਗਈ ਸੀ। ਇਸ ਤੋਂ ਬਾਅਦ ਕੋਚ ਸਟੀਫਨ ਕੌਂਸਟੇਨਟਾਈਨ ਨੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ। ਭਾਰਤ ਨੂੰ ਹੁਣ ਫੀਫਾ ਵਿਸ਼ਵ ਕੱਪ 2022 ਕੁਆਲੀਫਾਇਰਸ ਦੇ ਦੂਜੇ ਦੌਰ ਦੇ ਡਰਾਅ ਤੋਂ ਪਹਿਲਾਂ ਉੱਚੀ ਰੈਂਕਿੰਗ ਵਾਲੀ ਟੀਮ ਖਿਲਾਫ ਖੇਡ ਕੇ ਆਪਣੀ ਰੈਂਕਿੰਗ 'ਚ ਸੁਧਾਰ ਕਰਨਾ ਹੋਵੇਗਾ।
ਸਮਿਥ ਦੀ ਹੋਈ ਸਰਜਰੀ, ਵਿਸ਼ਵ ਕੱਪ ਲਈ ਟਰੈਕ 'ਤੇ
NEXT STORY