ਨਵੀਂ ਦਿੱਲੀ— ਇੰਡੋਨੇਸ਼ੀਆ ਦੇ ਜਕਾਰਤਾ ਵਿਚ ਏਸ਼ੀਆਈ ਟ੍ਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿਚ ਜ਼ਬਰਦਸਤ ਪ੍ਰਦਰਸ਼ਨ ਕਰ ਕੇ ਤਮਗਾ ਜਿੱਤਣ ਵਾਲੇ ਭਾਰਤੀ ਜੂਨੀਅਰ ਸਾਈਕਲਿਸਟਾਂ ਨੂੰ ਮੰਗਲਵਾਰ ਇਥੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਟੀਮ ਨੇ ਇਸ ਪ੍ਰਤੀਯੋਗਿਤਾ ਵਿਚ ਚੀਨ, ਕੋਰੀਆ, ਜਾਪਾਨ ਤੇ ਕਜ਼ਾਕਿਸਤਾਨ ਵਰਗੇ ਦੇਸ਼ਾਂ ਦੇ ਸਾਈਕਲਿਸਟਾਂ ਨੂੰ ਪਿੱਛੇ ਛੱਡਦੇ ਹੋਏ ਚਾਰ ਸੋਨ, ਚਾਰ ਚਾਂਦੀ ਤੇ ਦੋ ਕਾਂਸੀ ਤਮਗੇ ਜਿੱਤੇ ਹਨ। ਭਾਰਤੀ ਜੂਨੀਅਰ ਰਾਈਡਰਸ ਨੇ ਸਪ੍ਰਿੰਟ, ਕੀਰਿਨ, ਟਾਈਮ ਟ੍ਰਾਇਲ ਅਤੇ ਟੀਮ ਸਪਿੰ੍ਰਟ ਵਿਚ ਸੋਨ ਤਮਗਾ ਜਿੱਤ ਕੇ ਨਵਾਂ ਇਤਿਹਾਸ ਬਣਾਇਆ ਸੀ।
ਭਾਰਤੀ ਸਾਈਕਲਿੰਗ ਮਹਾਸੰਘ ਦੇ ਜਨਰਲ ਸਕੱਤਰ ਓਂਕਾਰ ਸਿੰਘ ਅਤੇ ਸਾਈਕਲਿੰਗ ਮਹਾਸੰਘ ਨੂੰ ਆਪਣਾ ਸਮਰਥਨ ਦੇ ਰਹੇ ਹੋਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ ਪ੍ਰੀ. ਲਿਮ. ਦੇ ਨਿਰਦੇਸ਼ਕ ਹਰਭਜਨ ਸਿੰਘ ਨੇ ਸਾਈਕਲਿਸਟਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ। ਹਰਭਜਨ ਨੇ ਇਸ ਮੌਕੇ 'ਤੇ ਐਲਾਨ ਕੀਤਾ ਕਿ ਸੋਨ ਤਮਗਾ ਜੇਤੂ ਨੂੰ 1 ਲੱਖ, ਚਾਂਦੀ ਤਮਗਾ ਜੇਤੂ ਨੂੰ 75 ਹਜ਼ਾਰ ਅਤੇ ਕਾਂਸੀ ਤਮਗਾ ਜੇਤੂ ਨੂੰ 50 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾ ਰਿਹਾ ਹੈ। ਨਾਲ ਹੀ ਟੀਮ ਦੇ ਦੋਵਾਂ ਕੋਚਾਂ ਨੂੰ ਇਕ-ਇਕ ਲੱਖ ਰੁਪਏ ਦਿੱਤੇ ਗਏ।
ਸੁਮਨ ਦੇਵੀ ਸੰਭਾਲੇਗੀ ਜੂਨੀਅਰ ਮਹਿਲਾ ਹਾਕੀ ਟੀਮ ਦੀ ਕਪਤਾਨੀ
NEXT STORY