ਮੈਡ੍ਰਿਡ— ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੂੰ 8 ਦੇਸ਼ਾਂ ਦੇ ਅੰਡਰ-21 ਟੂਰਨਾਮੈਂਟ ਦੇ ਮੁਕਾਬਲੇ 'ਚ ਹਾਲੈਂਡ ਦੇ ਹੱਥੋਂ ਮੰਗਲਵਾਰ ਨੂੰ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਦੇ ਪਹਿਲੇ ਕੁਆਰਟਰ 'ਚ ਹੀ ਹਾਲੈਂਡ ਦੇ ਜਿਮ ਵਾਨ ਡੀ ਵੇਨ ਨੇ ਪੰਜਵੇਂ ਮਿੰਟ 'ਚ ਗੋਲ ਕਰ ਟੀਮ ਨੂੰ ਸ਼ੁਰੂਆਤੀ ਬੜ੍ਹਤ ਹਾਸਲ ਕਰਵਾਈ। ਪਹਿਲੇ ਕੁਆਰਟਰ 'ਚ ਪਿਛੜਣ ਤੋਂ ਬਾਅਦ ਦੂਜੇ ਕੁਆਰਟਰ 'ਚ ਭਾਰਤ ਦੇ ਵਿਸ਼ਨੂੰਕਾਂਤ ਸਿੰਘ ਨੇ 23ਵੇਂ ਮਿੰਟ 'ਚ ਗੋਲ ਕਰ ਦੋਵੇਂ ਟੀਮਾਂ ਦਾ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਹਾਲਾਂਕਿ ਜਦੋਂ ਭਾਰਤ ਨੇ ਇਸ ਗੋਲ ਦਾ ਜਸ਼ਨ ਮਨਾਇਆ ਤਾਂ ਥੋੜੀ ਦੇਰ ਬਾਅਦ ਹਾਲੈਂਡ ਦੀ ਟੀਮ ਨੇ ਪੈਨਲਟੀ ਕਾਰਨਰ ਹਾਸਲ ਕਰ ਲਿਆ ਤੇ ਵਾਨ ਡੀ ਵੇਨ ਨੇ ਗੋਲ ਕਰ ਸਕੋਰ 2-1 ਕਰ ਦਿੱਤਾ। ਮੈਚ ਦੇ ਤੀਜੇ ਕੁਆਰਟਰ 'ਚ ਹਾਲੈਂਡ ਦੇ ਡੇਰੇਕ ਡੀ ਵਿਲਡਰ ਨੇ 32ਵੇਂ ਮਿੰਟ 'ਚ ਸ਼ਾਨਦਾਰ ਗੋਲ ਕਰ ਟੀਮ ਨੂੰ 3-1 ਨਾਲ ਅੱਗੇ ਕਰ ਦਿੱਤਾ। ਹਾਲਾਂਕਿ ਭਾਰਤੀ ਟੀਮ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਦੂਜੀ ਸਫਲਤਾ 37ਵੇਂ ਮਿੰਟ 'ਚ ਸੁਦੀਪ ਚਿਰਮਾਕੋ ਨੇ ਗੋਲ ਤੋਂ ਮਿਲੀ। ਭਾਰਤੀ ਟੀਮ ਆਖਰੀ ਸਮੇਂ ਤਕ ਬਰਾਬਰੀ ਦਾ ਗੋਲ ਨਹੀਂ ਕਰ ਸਕੀ ਤੇ ਆਖਰ 'ਚ ਹਾਲੈਂਡ ਨੇ ਇਸ ਮੁਕਾਬਲੇ ਨੂੰ 3-2 ਨਾਲ ਜਿੱਤ ਲਿਆ। ਭਾਰਤ ਦਾ ਅਗਲਾ ਮੁਕਾਬਲਾ ਸਪੇਨ ਨਾਲ ਵੀਰਵਾਰ ਨੂੰ ਹੈ।
ਨਾਰਵੇ ਸ਼ਤਰੰਜ : ਯੂ ਯਾਂਗਯੀ ਤੋਂ ਹਾਰਿਆ ਆਨੰਦ
NEXT STORY