ਨਵੀਂ ਦਿੱਲੀ– ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਇਸ ਸਾਲ ਚਿਲੀ ਦੇ ਸੈਂਟਿਆਗੋ ਵਿਚ ਹੋਣ ਵਾਲੇ ਐੱਫ. ਆਈ. ਐੱਚ. ਜੂਨੀਅਰ ਮਹਿਲਾ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਸਿਲਸਿਲੇ ਵਿਚ 8 ਤੋਂ 17 ਜੂਨ ਤੱਕ ਬੈਲਜੀਅਮ , ਆਸਟ੍ਰੇਲੀਆ ਤੇ ਨੀਦਰਲੈਂਡ ਵਿਰੁੱਧ 5 ਮੈਚ ਖੇਡੇਗੀ। ਭਾਰਤੀ ਟੀਮ ਨੇ ਹਾਲ ਹੀ ਵਿਚ ਅਰਜਨਟੀਨਾ ਦੇ ਰੋਸਾਰੀਓ ਵਿਚ 4 ਦੇਸ਼ਾਂ ਦੇ ਟੂਰਨਾਮੈਂਟਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿੱਥੋਂ ਉਹ ਸਿੱਧੇ ਬੈਲਜੀਅਮ ਲਈ ਰਵਾਨਾ ਹੋ ਗਈ ਸੀ।
ਭਾਰਤ ਯੂਰਪ ਦੇ ਆਪਣੇ ਦੌਰੇ ਦੀ ਸ਼ੁਰੂਆਤ ਐਂਟਵਰਪ ਦੇ ਹਾਕੀ ਸੈਂਟਰ ਆਫ ਐਕਸੀਲੈਂਸ, ਵਿਲਰਿਜ ਪਲੀਨ ਵਿਚ ਬੈਲਜੀਅਮ ਵਿਰੁੱਧ ਤਿੰਨ ਮੈਚਾਂ ਦੇ ਨਾਲ ਕਰੇਗਾ। ਇਸ ਤੋਂ ਬਾਅਦ ਭਾਰਤੀ ਟੀਮ ਕੋਂਟਿਚ ਵਿਚ ਬੀਅਰਸ਼ਾਟ ਟੈਨਿਸ ਹਾਕੀ ਪੈਡਲ ਕਲੱਬ ਵਿਚ ਆਸਟ੍ਰੇਲੀਆ ਨਾਲ ਭਿੜੇਗੀ। ਇਸ ਦੌਰੇ ਦੀ ਸਮਾਪਤੀ ਓਟ੍ਰੇਚ ਵਿਚ ਹਾਕੀ ਕਲੱਬ ਕਮਪੋਂਗ ਵਿਚ ਨੀਦਰਲੈਂਡ ਵਿਰੁੱਧ ਮੈਚ ਦੇ ਨਾਲ ਹੋਵੇਗੀ।
ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ
NEXT STORY