ਪੋਚੇਫਸਟੂਮ- ਮੁਮਤਾਜ਼ ਖਾਨ ਦੇ 2 ਗੋਲ ਦੇ ਬਾਵਜੂਦ ਭਾਰਤੀ ਮਹਿਲਾ ਹਾਕੀ ਟੀਮ ਦਾ ਐੱਫ. ਆਈ. ਐੱਚ. ਜੂਨੀਅਰ ਵਿਸ਼ਵ ਕੱਪ ਵਿਚ ਤਮਗਾ ਜਿੱਤਣ ਦਾ ਸੁਪਨਾ ਟੁੱਟ ਗਿਆ ਅਤੇ ਕਾਂਸੀ ਤਮਗੇ ਦੇ ਮੁਕਾਬਲੇ ਵਿਚ ਇੰਗਲੈਂਡ ਨੇ ਉਸ ਨੂੰ ਸ਼ੂਟਆਊਟ ਵਿਚ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨਿਰਧਾਰਤ ਸਮੇਂ ਤੱਕ ਸਕੋਰ 2-2 ਨਾਲ ਬਰਾਬਰ ਸੀ। ਟੂਰਨਾਮੈਂਟ ਵਿਚ ਅੱਠ ਗੋਲ ਕਰਨ ਵਾਲੀ ਮੁਮਤਾਜ਼ ਨੇ ਭਾਰਤ ਦੇ ਲਈ 21ਵੇਂ ਅਤੇ 47ਵੇਂ ਮਿੰਟ ਵਿਚ ਫੀਲਡ ਗੋਲ ਕੀਤੇ। ਇੰਗਲੈਂਡ ਦੇ ਲਈ ਮਿਲੀ ਜਿਗਲੀਓ ਨੇ 18ਵੇਂ ਅਤੇ ਕਲਾਓਡੀਆ ਸਵੇਨ ਨੇ 58ਵੇਂ ਮਿੰਟ ਵਿਚ ਗੋਲ ਕਰਕੇ ਮੈਚ ਨੂੰ ਸ਼ੂਟਆਊਟ ਵਿਚ ਪਹੁੰਚਾਇਆ।
ਇਹ ਖ਼ਬਰ ਪੜ੍ਹੋ- FIH ਪ੍ਰੋ ਹਾਕੀ ਲੀਗ ਮੈਚਾਂ ਦੇ ਲਈ ਭੁਵਨੇਸ਼ਵਰ ਪਹੁੰਚੀ ਜਰਮਨੀ ਦੀ ਪੁਰਸ਼ ਹਾਕੀ ਟੀਮ
ਸ਼ੂਟਆਊਟ ਵਿਚ ਓਲੰਪੀਅਨ ਸ਼ਰਮੀਲਾ ਦੇਵੀ, ਕਪਤਾਨ ਸਲੀਮਾ ਟੇਟੇ ਅਤੇ ਸੰਗੀਤਾ ਕੁਮਾਰੀ ਗੋਲ ਨਹੀਂ ਕਰ ਸਕੀ। ਉਹ ਇੰਗਲੈਂਡ ਦੇ ਲਈ ਕੈਟੀ ਕੁਰਟੀਸ, ਸਵੇਨ ਅਤੇ ਮੈਡੀ ਐਕਸਫੋਰਡ ਨੇ ਗੋਲ ਕੀਤੇ। ਇਸ ਦੇ ਨਾਲ ਹੀ ਇੰਗਲੈਂਡ ਨੇ 2013 ਵਿਚ ਇਸੇ ਟੂਰਨਾਮੈਂਟ ਦੇ ਕਾਂਸੀ ਤਮਗਾ ਦੇ ਮੁਕਾਬਲੇ ਵਿਚ ਭਾਰਤ ਤੋਂ ਮਿਲੀ ਹਾਰ ਦਾ ਬਦਲਾ ਲੈ ਲਿਆ। 2013 ਵਿਚ ਜਰਮਨੀ ਦੇ ਮੋਂਸ਼ੇਂਗਲਾਬਾਖ ਵਿਚ ਜੂਨੀਅਰ ਵਿਸ਼ਵ ਕੱਪ 'ਚ ਭਾਰਤ ਨੇ ਇੰਗਲੈਂਡ ਨੂੰ ਸ਼ੂਟਆਊਟ ਵਿਚ ਹਰਾ ਕੇ ਕਾਂਸੀ ਤਮਗਾ ਜਿੱਤਿਆ ਸੀ। ਮੈਚ ਦਾ ਨਤੀਜਾ ਭਾਵੇ ਹੀ ਪੱਖ ਵਿਚ ਨਹੀਂ ਰਿਹਾ ਪਰ ਭਾਰਤ ਦਾ ਪਲੜਾ ਪੂਰੇ ਮੈਚ ਵਿਚ ਇੰਗਲੈਂਡ 'ਤੇ ਭਾਰੀ ਸੀ। ਗੇਂਦ ਦਾ ਕੰਟਰੋਲ ਅਤੇ ਵਿਰੋਧੀ ਗੋਲ 'ਤੇ ਹਮਲਿਆਂ ਦੇ ਮਾਮਲੇ 'ਚ ਭਾਰਤ ਨੇ ਬਾਜ਼ੀ ਮਾਰੀ ਪਰ ਆਖਰੀ ਪਲਾਂ ਵਿਚ ਖਮਿਆਜ਼ਾ ਭਾਰਤ ਨੂੰ ਭੁਗਤਨਾ ਪਿਆ।
ਇਹ ਖ਼ਬਰ ਪੜ੍ਹੋ- ਬੁਬਲਿਕ ਨੇ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਵਾਵਰਿੰਕਾ ਨੂੰ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IPL 2022 : ਚੇਨਈ ਨੇ ਬੈਂਗਲੁਰੂ ਨੂੰ 23 ਦੌੜਾਂ ਨਾਲ ਹਰਾਇਆ
NEXT STORY